
ਇਥੋਂ ਥੋੜੀ ਦੂਰ ਪਿੰਡ ਧੂਲਕੋਟ ਦੇ ਵਾਸੀ ਅਤੇ ਬਹਿਰੀਨ ਗਏ ਲੜਕੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਦੋੋਦਾ, 4 ਜੂਨ (ਅਸ਼ੋਕ ਯਾਦਵ): ਇਥੋਂ ਥੋੜੀ ਦੂਰ ਪਿੰਡ ਧੂਲਕੋਟ ਦੇ ਵਾਸੀ ਅਤੇ ਬਹਿਰੀਨ ਗਏ ਲੜਕੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਸਬੰਧੀ ਜਾÎਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਸੁਖਜਿੰਦਰ ਸਿੰਘ ਵਾਸੀ ਧੂਲਕੋਟ ਨੇ ਦਸਿਆ ਕਿ ਉਸ ਦਾ ਭਰਾ ਬਿੱਟੂ ਸਿੰਘ (32) ਪੁੱਤਰ ਗੁਰਦੇਵ ਸਿੰਘ 7 ਸਾਲ ਪਹਿਲਾਂ ਅਪਣੇ ਘਰ ਦੀ ਗ਼ਰੀਬੀ ਦੂਰ ਕਰਨ ਲਈ ਬਹਿਰੀਨ ਗਿਆ ਸੀ।
File photo
7 ਮਹੀਨੇ ਪਹਿਲਾਂ ਉਹ ਆਖਰੀ ਵਾਰ ਬਹਿਰੀਨ ਗਿਆ ਸੀ। ਉਹ ਅਪਣੇ ਘਰ ਦੀ ਗ਼ਰੀਬੀ ਦੂਰ ਕਰਨ ਲਈ ਸਖਤ ਮਿਹਨਤ ਕਰ ਰਿਹਾ ਸੀ ਅਤੇ ਘਰ ਵਾਲੇ ਉਸ ਤੋਂ ਬਹੁਤ ਸਾਰੀਆਂ ਆਸਾਂ ਲਗਾਈ ਬੈਠੇ ਸਨ। ਅਚਾਨਕ ਉਸ ਦੇ ਦੋਸਤ ਨੇ ਫ਼ੋਨ ’ਤੇ ਜਾਣਕਾਰੀ ਦਿਤੀ ਕਿ ਬਿੱਟੂ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦੁਖੀ ਪਰਵਾਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਬਿੱਟੂ ਸਿੰਘ ਦੀ ਦੇਹ ਨੂੰ ਭਾਰਤ ਲਿਆਂਦਾ ਜਾਵੇ। ਮ੍ਰਿਤਕ ਅਪਣੇ ਪਿੱਛੇ ਪਤਨੀ ਅਤੇ ਤਿੰਨ ਸਾਲ ਦੀ ਲੜਕੀ ਛੱਡ ਗਿਆ।