
ਪਾਕਿਸਤਾਨ ਦੇ ਪਿੰਡ ਬਬਾਣੀਆਂ ਦਾ ਰਹਿਣ ਵਾਲਾ ਹੈ ਸ਼ਾਹਿਦ ਅਲੀ
ਅੰਮ੍ਰਿਤਸਰ : ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਤੋਂ ਬੀ ਐਸ ਐਫ ਨੇ ਇਕ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਘੁਸਪੈਠੀਏ ਦੀ ਪਛਾਣ ਸ਼ਾਹਿਦ ਅਲੀ ਵਜੋਂ ਹੋਈ ਹੈ ਅਤੇ ਇਹ ਪਾਕਿਸਤਾਨ ਦੇ ਪਿੰਡ ਬਬਾਣੀਆਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਬੀਐਸਐਫ ਵੱਲੋਂ ਲਗਾਤਾਰ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਪੁੱਛ ਪੜਤਾਲ ਦੌਰਾਨ ਕੁਝ ਅਹਿਮ ਸੁਰਾਗ਼ ਮਿਲਣ ਦੀ ਆਸ ਵੀ ਜਤਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਸ ਘੁਸਪੈਠੀਏ ਨੂੰ ਬੀ ਐੱਸ ਐੱਫ ਦੀ ਬੀਓਪੀ ਰੀਅਲ ਕੱਕੜ ਪੋਸਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।