
ਦਲਵੀਰ ਗੋਲਡੀ ਨੇ CM ਭਗਵੰਤ ਮਾਨ ਖਿਲਾਫ਼ ਲੜੀ ਸੀ ਵਿਧਾਨ ਸਭਾ ਚੋਣ
ਚੰਡੀਗੜ੍ਹ - ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਨੇ ਅਪਣਾ ਉਮੀਦਵਾਰ ਦਲਵੀਰ ਗੋਲਡੀ ਨੂੰ ਬਣਾਇਆ ਹੈ। ਦਲਵੀਰ ਗੋਲਡੀ ਉਹੀ ਚਿਹਰਾ ਹੈ ਜਿਸ ਨੇ ਧੂਰੀ ਤੋਂ ਭਗਵੰਤ ਮਾਨ ਖਿਲਾਫ਼ ਵਿਧਾਨ ਸਭਾ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਹੁਣ ਕਾਂਗਰਸ ਨੇ ਉਹਨਾਂ ਨੂੰ ਲੋਕ ਸਭਾ ਚੋਣ ਲਈ ਖੜ੍ਹਾ ਕੀਤਾ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਗੁਰਮੇਲ ਸਿੰਘ ਲੋਕ ਸਭਾ ਚੋਣ ਲਈ ਉਮੀਦਵਾਰ ਹਨ।