ਜਵਾਨ ਦੀ ਪਛਾਣ ਸਿਪਾਹੀ ਜਤਿੰਦਰ ਕੁਮਾਰ ਵਾਸੀ ਬਿਹਾਰ ਵਜੋਂ ਹੋਈ
ਖੇਮਕਰਨ: ਬੀ.ਐਸ.ਐਫ. ਦੀ 71 ਬਟਾਲੀਅਨ ਦੀ ਛਾਉਣੀ ਸੁਰਸਿੰਘ ਵਿਖੇ ਬੀ.ਐਸ.ਐਫ. ਦੇ ਇਕ ਜਵਾਨ ਵਲੋਂ ਸਰਕਾਰੀ ਰਾਈਫਲ ਨਾਲ ਅਪਣੇ ਆਪ ਨੂੰ ਗੋਲੀ ਮਾਰ ਕੇ ਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਜਵਾਨ ਦੀ ਪਛਾਣ ਸਿਪਾਹੀ ਜਤਿੰਦਰ ਕੁਮਾਰ ਪੁੱਤਰ ਬਕਤੇਸ਼ਵਰ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ, ਜੋ ਕਿ ਬੀ.ਐਸ.ਐਫ. ਦੀ ਸੁਰਸਿੰਘ ਛਾਉਣੀ ਵਿਚ ਐਮ.ਟੀ. ਸੈਕਸ਼ਨ ਵਿਚ ਬਤੋਰ ਡਰਾਈਵਰ ਡਿਓੂਟੀ ਕਰਦਾ ਸੀ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਦੇ ਸਕੂਲਾਂ ਵਿਚ 80 ਵਿਦਿਆਰਥਣਾਂ ਨੂੰ ਦਿਤਾ ਗਿਆ ਜ਼ਹਿਰ: ਰਿਪੋਰਟ
ਉਧਰ ਮ੍ਰਿਤਕ ਜਵਾਨ ਦੀ ਲਾਸ਼ ਨੂੰ ਬੀ.ਐਸ.ਐਫ. ਅਧਿਕਾਰੀਆਂ ਨੇ ਪੋਸਟਮਾਰਟਮ ਲਈ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਭੇਜ ਦਿਤਾ ਹੈ। ਭਿੱਖੀਵਿੰਡ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। ਫਿਲਹਾਲ ਅਧਿਕਾਰੀਆਂ ਵਲੋਂ ਇਸ ਘਟਨਾ ਸਬੰਧੀ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।