ਅੰਮ੍ਰਿਤਸਰ ਵਿਚ 60 ਸਾਲਾਂ ਤੋਂ ਤਿਆਰ ਹੁੰਦੇ ਨੇ ਅੰਮ੍ਰਿਤਸਰੀ ਮਸ਼ਹੂਰ ਕੁਲਚੇ
Published : Jun 5, 2023, 3:43 pm IST
Updated : Jun 5, 2023, 3:43 pm IST
SHARE ARTICLE
Photo
Photo

ਪੂਰੇ ਪੰਜਾਬ ਵਿਚ ਹੁੰਦੇ ਨੇ ਸਪਲਾਈ

ਅੰਮ੍ਰਿਤਸਰ  (ਸਰਵਣ ਸਿੰਘ ਰੰਧਾਵਾ): ਅੰਮ੍ਰਿਤਸਰ ਵਿਚ ਅੰਮ੍ਰਿਤਸਰੀ ਕੁਲਚਾ ਪੂਰੇ ਦੇਸ਼ ਵਿਚ ਮਸ਼ਹੂਰ ਹੈ। ਇਹ ਕੁਲਚਾ ਆਲੂ ਜਾਂ ਨਾਨ ਵਾਲਾ ਨਹੀਂ ਬਲਕਿ ਸਾਦਾ ਕੁਲਚਾ ਹੈ ਜੋ ਸਿਰਫ਼ ਅੰਮ੍ਰਿਤਸਰ ਵਿਚ ਹੀ ਕਾਰੀਗਰਾਂ ਵਲੋਂ ਤਿਆਰ ਕੀਤਾ ਜਾਂਦਾ ਹੈ। ਪੂਰੇ ਪੰਜਾਬ ਵਿਚ ਅੰਮ੍ਰਿਤਸਰ ਤੋਂ ਹੀ ਕੁਲਚੇ ਸਪਲਾਈ ਕੀਤੇ ਜਾਂਦੇ ਹਨ।
ਜਦੋਂ ਕਾਰੀਗਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਇਹ ਕੁਲਚੇ ਪੀਸੀ ਹੋਈ ਦਾਲ ਦੀ ਵਰਤੋਂ ਨਾਲ ਬਣਦੇ ਹਨ ਤੇ ਜੋ ਕੁੱਝ ਵੀ ਕੁਲਚੇ ਬਣਾਉਣ ਵਿਚ ਸਮਾਨ ਵਰਤਿਆ ਜਾਂਦਾ ਹੈ ਉਹ ਸਾਰਾ ਸਮਾਨ ਉਹ ਆਪ ਹੱਥੀਂ ਤਿਆਰ ਕਰਦੇ ਹਨ।

ਬਜ਼ੁਰਗ ਨੇ ਦਸਿਆ ਕਿ ਇਸ ਨੂੰ ਖਮੀਰ ਅਤੇ ਮੈਦੇ ਤੋਂ ਤਿਆਰ ਕੀਤਾ ਜਾਂਦਾ ਹੈ ਤੇ ਜਦੋਂ ਇਸ ਨੂੰ ਪਕਾਉਣਾ ਹੁੰਦਾ ਹੈ ਤਾਂ ਜੋ ਕਾਰੀਗਰ ਇਸ ਨੂੰ ਪਕਾਉਂਦਾ ਹੈ, ਭੱਠੀ ਦਾ ਤਾਪਮਾਨ ਉਹ ਅਪਣੇ ਹਿਸਾਬ ਨਾਲ ਹੀ ਰਖਦੇ ਹੈ ਤੇ ਕੁਲਚਿਆਂ ਨੂੰ ਪਕਾਉਂਦਾ ਹੈ। ਬਜ਼ੁਰਗ ਨੇ ਦਸਿਆ ਕਿ ਉਨ੍ਹਾਂ ਦਾ ਇਹ ਕੰਮ 1947 ਤੋਂ ਪਹਿਲਾਂ ਦਾ ਚਲਦਾ ਹੈ। ਪਹਿਲਾਂ ਉਨ੍ਹਾਂ ਦੇ ਵਡੇਰੇ ਇਹ ਕੰਮ ਕਰਦੇ ਸਨ ਤੇ ਹੁਣ ਉਨ੍ਹਾਂ ਨੇ ਇਹ ਕੰਮ ਸੰਭਾਲ ਲਿਆ ਹੈ।

ਇਕ ਹੋਰ ਬਜ਼ੁਰਗ ਸੁਰਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਕੋਲ ਬਹੁਤ ਗਾਹਕ ਆਉਂਦੇ ਨੇ ਪਰ ਕਈ ਵਾਰ ਉਹ ਗਾਹਕਾਂ ਨੂੰ ਮੋੜ ਦਿੰਦੇ ਹਨ ਕਿਉਂਕਿ ਉਨ੍ਹਾਂ ਕੋਲੋਂ ਕਈ ਵਾਰ ਇੰਨੇ ਕੁਲਚੇ ਬਣਦੇ ਨਹੀਂ ਪਰ ਉਨ੍ਹਾਂ ਵਲੋਂ ਬਣਾਏ ਕੁਲਚੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਜਾਂਦੇ ਹਨ। ਸੁਰਜੀਤ ਸਿੰਘ ਨੇ ਦਸਿਆ ਕਿ ਉਹ ਹਰ ਰੋਜ਼ 250 ਦੇ ਕਰੀਬ ਦਰਜਨ ਕੁਲਚੇ ਬਣਾਉਂਦੇ ਹਨ। ਭੱਠੀ ’ਤੇ ਕੰਮ ਕਰਦੇ ਨੌਜਵਾਨ ਨੇ ਦਸਿਆ ਕਿ ਇਹ ਕੁਲਚੇ ਭੱਠੀ ਵਿਚ ਸਿਰਫ਼ 2 ਤੋਂ 3 ਮਿੰਟ ਵਿਚ ਤਿਆਰ ਹੋ ਜਾਂਦੇ ਹਨ ਤੇ ਇਨ੍ਹਾਂ ਕੁਲਚਿਆਂ ਨੂੰ ਚਿਕਨ, ਚਾਪ, ਛੋਲਿਆਂ ਨਾਲ ਹਰ ਇਕ ਚੀਜ਼ ਨਾਲ ਖਾਧਾ ਜਾ ਸਕਦਾ ਹੈ।


 

SHARE ARTICLE

ਏਜੰਸੀ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement