
ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ 17 ਹਜ਼ਾਰ ਲੋਕਾਂ ਨੂੰ ਫਲੈਟ ਅਲਾਟ ਕੀਤੇ ਗਏ ਸਨ।
ਚੰਡੀਗੜ੍ਹ - ਮੁੜ ਵਸੇਬਾ ਯੋਜਨਾ ਤਹਿਤ ਚੰਡੀਗੜ੍ਹ ਸ਼ਹਿਰ ਵਿਚ ਅਲਾਟ ਕੀਤੇ ਗਏ ਫਲੈਟਾਂ ਦੇ ਮਾਲਕ ਰੈਗੂਲਰ ਰੂਪ ਵਿਚ ਆਪਣਾ ਕਿਰਾਇਆ ਜਮ੍ਹਾ ਨਹੀਂ ਕਰਵਾ ਰਹੇ ਹਨ, ਜਿਸ ਕਾਰਨ ਇਨ੍ਹਾਂ ਲੋਕਾਂ ਦੀ ਬਕਾਇਆ ਰਾਸ਼ੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਇੱਥੋਂ ਤੱਕ ਕਿ ਕਈ ਲੋਕਾਂ ਦੀ ਬਕਾਇਆ ਰਾਸ਼ੀ ਲੱਖਾਂ ਰੁਪਏ ਤੱਕ ਪਹੁੰਚ ਗਈ ਹੈ। ਕਿਰਾਇਆ ਜਮ੍ਹਾ ਕਰਵਾਉਣ ਲਈ ਬੋਰਡ ਨੇ 31 ਮਈ ਤੱਕ ਦਾ ਸਮਾਂ ਦਿਤਾ ਸੀ ਪਰ ਜ਼ਿਆਦਾਤਰ ਨੇ ਜਮ੍ਹਾ ਨਹੀਂ ਕਰਵਾਇਆ ਹੈ। ਇਸ ਲਈ ਹੁਣ ਬੋਰਡ ਨੇ ਲੱਖਾਂ ਦੇ ਬਕਾਏ ਵਾਲੇ ਅਲਾਟੀਆਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਅਨੁਸਾਰ ਇਨ੍ਹਾਂ ਸਾਰਿਆਂ ਦੀ ਅਲਾਟਮੈਂਟ ਰੱਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ 17 ਹਜ਼ਾਰ ਲੋਕਾਂ ਨੂੰ ਫਲੈਟ ਅਲਾਟ ਕੀਤੇ ਗਏ ਸਨ। ਜਿਨ੍ਹਾਂ ਵਿਚੋਂ ਕੁੱਝ ਕਿਫ਼ਾਇਤੀ ਕਿਰਾਇਆ ਆਵਾਸੀ ਯੋਜਨੀ ਤਹਿਤ ਵੀ ਲੋਕਾਂ ਨੂੰ 3000 ਰੁਪਏ ਮਾਸਿਕ ਕਿਰਾਇਆ ਦਿੱਤਾ ਗਿਆ ਹੈ। ਸੀਐੱਚਬੀ ਦੇ ਵਾਰ-ਵਾਰ ਨਿਦੇਸ਼ਾਂ ਦੇ ਬਾਵਜੂਦ ਵੀ ਅਲਾਟੀ ਰੈਗੂਲਰ ਰੂਪ ਨਾਲ ਅਪਣਾ ਕਿਰਾਇਆ ਜਮ੍ਹਾ ਨਹੀਂ ਕਰਵਾ ਰਹੇ ਹਨ। ਬੋਰਡ ਨੇ ਅ੍ਰਪੈਲ ਮਹੀਨੇ ਵਿਚ ਇਕ ਸੂਚੀ ਅਪਣਈ ਵੈਬਸਾਈਟ 'ਤੇ ਅਪਲੋਡ ਕੀਤੀ ਸੀ
ਜਿਸ ਵਿਚ ਜ਼ਿਆਦਾ ਬਕਾਏ ਵਾਲੇ ਲੋਕਾਂ ਸਬੰਧੀ ਜਾਣਕਾਰੀ ਸੀ। ਸਾਰਿਆਂ ਨੂੰ ਕਿਹਾ ਗਿਆ ਸੀ ਕਿ ਉਹ 31 ਮਈ ਤੋਂ ਪਹਿਲਾਂ ਬਕਾਇਆ ਜਮ੍ਹਾ ਕਰਵਾ ਦੇਣ ਨਹੀਂ ਤਾਂ ਫਲੈਟ ਦੀ ਅਲਾਟਮੈਂਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਹੁਣ ਜੂਨ ਮਹੀਨਾ ਵੀ ਸ਼ੁਰੂ ਹੋ ਗਿਆ ਹੈ ਪਰ ਅਜੇ ਵੀ ਕਈ ਲੋਕਾਂ ਨੇ ਕਿਰਾਇਆ ਜਮ੍ਹਾਂ ਨਹੀਂ ਕਰਵਾਇਆ ਹੈ।