
Ludhiana Accident : ਰਾਹਗੀਰ ਔਰਤ 3 ਲੜਕਿਆਂ ਨੂੰ ਲੈ ਕੇ ਗਈ ਹਸਪਤਾਲ
Ludhiana Accident : ਲੁਧਿਆਣਾ : ਬੀਤੀ ਦੇਰ ਰਾਤ ਲੁਧਿਆਣਾ 'ਚ ਦੋ ਮੋਟਰਸਾਈਕਲ ਸਵਾਰ ਦੀਆਂ ਆਪਸ ਵਿਚ ਟੱਕਰ ਹੋ ਗਈ। ਦੋਨਾਂ ਮੋਟਰਸਾਈਕਲਾਂ ’ਤੇ 4 ਨੌਜਵਾਨ ਜਾ ਰਹੇ ਸਨ। ਦੋਵੇਂ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਤੇਜ਼ ਰਫ਼ਤਾਰ ਹੋਣ ਕਾਰਨ ਚਾਰੇ ਨੌਜਵਾਨ ਖ਼ੂਨ ਨਾਲ ਲੱਥਪੱਥ ਸੜਕ ’ਤੇ ਡਿੱਗੇ ਪਏ ਸਨ। ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਤਿੰਨਾਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਨੌਜਵਾਨ ਰਸੋਈਏ ਦਾ ਕੰਮ ਕਰਦਾ ਸੀ। ਉਸ ਦੀ ਪਛਾਣ ਰੋਹਿਤ ਵਾਸੀ ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਉਸ ਦੇ ਸਾਥੀ ਰਾਜਕੁਮਾਰ ਨੂੰ ਪੀ.ਜੀ.ਆਈ ਰੈਫ਼ਰ ਕੀਤਾ ਦਿੱਤਾ ਗਿਆ। ਜ਼ਖ਼ਮੀ ਮੁਖਵਿੰਦਰ ਸਿੰਘ ਦੀ ਲੱਤ ਦੀ ਹੱਡੀ ਟੁੱਟ ਗਈ ਹੈ। ਉਸ ਦੇ ਦੋਸਤ ਵਿੱਕੀ ਦਾ ਨੱਕ ਟੁੱਟ ਗਿਆ।
ਇਹ ਵੀ ਪੜੋ:Barnala News : ਪੁਲਿਸ ਨੇ ਸਿਰ ’ਚ ਗੋਲ਼ੀ ਲੱਗਣ ਨਾਲ ਮਰਨ ਵਾਲੇ ਨੌਜਵਾਨ ਦੇ ਦੋਸ਼ੀਆਂ ਨੂੰ ਕੀਤਾ ਕਾਬੂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਹਗੀਰ ਔਰਤ ਨੈਨਸੀ ਵਿਰਦੀ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਕਿਸੇ ਕੰਮ ਲਈ ਜਾ ਰਹੀ ਸੀ। ਜਨਪਥ ਨਹਿਰ ਨੇੜੇ ਭਾਰੀ ਭੀੜ ਸੀ। ਉਸ ਨੇ ਦੇਖਿਆ ਕਿ ਸੜਕ 'ਤੇ 3 ਨੌਜਵਾਨ ਜ਼ਖ਼ਮੀ ਪਏ ਸਨ। ਇੱਕ ਨੌਜਵਾਨ ਨੂੰ ਪਹਿਲਾਂ ਵੀ ਕੋਈ ਲੈ ਗਿਆ ਸੀ। ਲੋਕਾਂ ਨੇ ਐਂਬੂਲੈਂਸ ਅਤੇ ਪੁਲਿਸ ਨੂੰ ਫੋਨ ਕੀਤਾ ਪਰ ਕਰੀਬ ਡੇਢ ਘੰਟੇ ਤੱਕ ਕੋਈ ਵੀ ਮੌਕੇ 'ਤੇ ਕੋਈ ਨਹੀਂ ਪਹੁੰਚਿਆ। ਪੁਲਿਸ ਦਾ ਇੰਤਜ਼ਾਰ ਕਰਨ ਮਗਰੋਂ ਕੁਝ ਨੌਜਵਾਨ ਪੁਲਿਸ ਚੌਕੀ ’ਚ ਗਏ ਅਤੇ ਇੱਕ ਪੁਲਿਸ ਮੁਲਾਜ਼ਮ ਨੂੰ ਆਪਣੇ ਨਾਲ ਲੈ ਆਏ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਕਰੀਬ 1 ਕਿਲੋਮੀਟਰ ਦੀ ਦੂਰੀ ’ਤੇ ਨਾਕਾ ਲਾਇਆ ਹੋਇਆ ਸੀ,ਪਰ ਕੋਈ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਸੀ। ਰਾਹਗੀਰ ਨੈਂਸੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਫ਼ਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ 'ਚ ਜੁਟੀ ਹੈ। ਜ਼ਖ਼ਮੀਆਂ ਦੇ ਹੋਸ਼ 'ਚ ਆਉਣ ਤੋਂ ਬਾਅਦ ਹੀ ਸਾਰਾ ਮਾਮਲਾ ਸਪੱਸ਼ਟ ਹੋਵੇਗਾ।
(For more news apart from Two motorcycles collided in Ludhiana, one died News in Punjabi, stay tuned to Rozana Spokesman)