Chandigarh News : ਨਗਰ ਨਿਗਮ ਤੇ ਨਿਹੰਗਾਂ ਵਿਚਾਲੇ ਝੜਪ ਦਾ ਮਾਮਲਾ ’ਚ 3 ਨਿਹੰਗ ਗ੍ਰਿਫ਼ਤਾਰ

By : BALJINDERK

Published : Jun 5, 2025, 7:24 pm IST
Updated : Jun 5, 2025, 7:24 pm IST
SHARE ARTICLE
ਨਗਰ ਨਿਗਮ ਤੇ ਨਿਹੰਗਾਂ ਵਿਚਾਲੇ ਝੜਪ ਦਾ ਮਾਮਲਾ ’ਚ 3 ਨਿਹੰਗ ਗ੍ਰਿਫ਼ਤਾਰ
ਨਗਰ ਨਿਗਮ ਤੇ ਨਿਹੰਗਾਂ ਵਿਚਾਲੇ ਝੜਪ ਦਾ ਮਾਮਲਾ ’ਚ 3 ਨਿਹੰਗ ਗ੍ਰਿਫ਼ਤਾਰ

Chandigarh News : ਸ਼ਰਦਾਈ ਦੀ ਸਟਾਲ ਹਟਾਉਣ 'ਤੇ ਨਿਹੰਗਾਂ ਨੇ ਕੀਤਾ ਵਿਰੋਧ

Chandigarh News in Punjabi : ਚੰਡੀਗੜ੍ਹ ਦੇ ਸੈਕਟਰ 15 ਸਥਿਤ ਪਟੇਲ ਮਾਰਕਿਟ ’ਚ ਅੱਜ ਇੱਕ ਗੰਭੀਰ ਘਟਨਾ ਵਾਪਰੀ ਜਿੱਥੇ ਨਾਜਾਇਜ਼ ਕਬਜ਼ੇ ਹਟਾਉਣ ਗਈ ਨਗਰ ਨਿਗਮ ਦੀ ਟੀਮ ‘ਤੇ ਕੁਝ ਨਿਹੰਗ ਸਿੰਘਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਹਮਲੇ ਤੋਂ ਬਾਅਦ 3 ਨਿਹੰਗ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ਰਦਾਈ ਦੀ ਸਟਾਲ ਹਟਾਉਣ 'ਤੇ ਨਿਹੰਗਾਂ ਨੇ ਵਿਰੋਧ ਕੀਤਾ ਸੀ। ਨਿਹੰਗਾਂ ਨੂੰ ਚੰਡੀਗੜ੍ਹ ਅਦਾਲਤ ਵਿਖੇ ਕਰੀਬ 1:30 ਵਜੇ ਬਾਅਦ ਦੁਪਹਿਰ ਨੂੰ ਪੇਸ਼ ਕੀਤਾ ਗਿਆ ਸੀ। ਨਿਹੰਗਾਂ ਦੀ ਪਛਾਣ ਪਰਮਜੀਤ ਸਿੰਘ, ਸ਼ਤਰੂਘਨ ਸਿੰਘ ਅਤੇ ਸਤਿੰਦਰ ਸਿੰਘ ਵਜੋਂ ਹੋਈ ਹੈ। 

ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਨਗਰ ਨਿਗਮ ਇੰਨਫੋਰਸਮੈਂਟ ਦੀ ਸਬ ਇੰਸਪੈਕਟਰ ਮਨੀਸ਼ਾ ਗਿੱਲ ਨੇ ਦੱਸਿਆ ਕਿ ਉਹ ਆਪਣੀ ਟੀਮ ਨਾਲ ਸੈਕਟਰ-15 ਦੀ ਪਟੇਲ ਮਾਰਕੀਟ ਵਿਚ 4 ਮਈ ਨੂੰ ਜਦੋਂ ਨਜ਼ਾਇਜ਼ ਸਟਾਲਾਂ ਦਾ ਕਬਜ਼ਾ ਹਟਾਉਣ ਲਈ ਗਏ ਸਨ ਤਾਂ ਉਥੇ ਮੌਜੂਦ ਨਿਹੰਗ ਸਿੰਘਾਂ ਨੂੰ ਸ਼ਰਦਾਈ ਦੀ ਸਟਾਲ ਹਟਾਉਣ ਲਈ ਕਿਹਾ ਗਿਆ ਤਾਂ ਆਪਸੀ ਬਹਿਸ ਦੌਰਾਨ ਇਕ ਨਿਹੰਗ ਨੇ ਬਰਛੇ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਬਾਕੀ ਨਿਹੰਗਾਂ ਨੇ ਵੀ ਉਸ ਦਾ ਸਾਥ ਦਿੱਤਾ। ਇਸ ਦੌਰਾਨ ਆਪਣੀ ਜਾਨ ਬਚਾਉਣ ਲਈ ਨਿਗਮ ਦੇ ਅਧਿਕਾਰੀਆਂ ਨੂੰ ਮੌਕੇ ’ਤੋਂ ਭੱਜਣਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਨੇ ਬੀ. ਐਨ. ਐਸ. ਦੀ ਧਾਰਾ 115 (2), 121 (1), 132, 351 (2) ਅਤੇ 3 (5) ਤਹਿਤ ਮਾਮਲਾ ਦਰਜ ਕਰਕੇ ਉਕਤ ਨਿਹੰਗ ਸਿੰਘਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ।

(For more news apart from 3 Nihangs arrested in clash between Municipal Corporation and Nihangs News in Punjabi, stay tuned to Rozana Spokesman)

 

 

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement