ਜਾਂਚ ਟੀਮ ਦੀ ਪੁਛਗਿਛ ਦੌਰਾਨ 7 ਡੇਰਾ ਪ੍ਰੇਮੀਆਂ ਨੇ ਪਾਵਨ ਸਰੂਪ ਚੋਰੀ ਕਰਨ ਦੀ ਗੱਲ ਕਬੂਲੀ!
Published : Jul 5, 2020, 9:04 am IST
Updated : Jul 5, 2020, 9:12 am IST
SHARE ARTICLE
Photo
Photo

ਥਾਣਾ ਬਾਜਾਖ਼ਾਨਾ ਵਿਚ ਬੇਅਦਬੀ ਕਾਂਡ ਨਾਲ ਸਬੰਧਤ ਦਰਜ ਹਨ ਤਿੰਨ ਮਾਮਲੇ

ਕੋਟਕਪੂਰਾ : ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਡੀਆਈਜੀ ਰਣਬੀਰ ਸਿੰਘ ਖੱਟੜਾ ਵਾਲੀ ਐਸਆਈਟੀ ਵਲੋਂ ਬੀਤੀ ਅੱਧੀ ਰਾਤ ਅਤੇ ਬੀਤੀ ਸਵੇਰੇ ਹਿਰਾਸਤ ’ਚ ਲਏ ਗਏ 7 ਡੇਰਾ ਪ੍ਰੇਮੀਆਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਡਿਊਟੀ ਮੈਜਿਸਟ੍ਰੇਟ ਚੇਤਨ ਸ਼ਰਮਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਐਸਆਈਟੀ ਵਲੋਂ ਪੇਸ਼ ਹੋਏ ਜ਼ਿਲ੍ਹਾ ਅਟਾਰਨੀ ਅਤੇ ਹੋਰ ਵਕੀਲਾਂ ਦੀਆਂ ਦਲੀਲਾਂ ਦੇ ਬਾਵਜੂਦ ਸਿਰਫ਼ ਪੰਜ ਡੇਰਾ ਪ੍ਰੇਮੀਆਂ ਦਾ 6 ਜੁਲਾਈ ਤਕ ਪੁਲਿਸ ਰਿਮਾਂਡ ਦਿਤਾ, ਜਦਕਿ ਦੋ ਡੇਰਾ ਪ੍ਰੇਮੀਆਂ ਸ਼ਕਤੀ ਸਿੰਘ ਅਤੇ ਸੰਨੀ ਕੰਡਾ ਦਾ ਰਿਮਾਂਡ ਦੇਣ ਤੋਂ ਇਸ ਕਰ ਕੇ ਇਨਕਾਰ ਕਰ ਦਿਤਾ ਕਿ ਉਨ੍ਹਾਂ ਦੀ ਪਹਿਲਾਂ ਹੀ ਜ਼ਮਾਨਤ ਹੋ ਚੁੱਕੀ ਹੈ।

PhotoPhoto

ਉਂਝ ਐਸਆਈਟੀ ਨੇ ਸ਼ਕਤੀ ਸਿੰਘ ਅਤੇ ਸੰਨੀ ਕੰਡਾ ਨੂੰ ਰਿਹਾਅ ਕਰਨ ਤੋਂ ਪਹਿਲਾਂ ਥਾਣਾ ਬਾਜਾਖ਼ਾਨਾ ਵਿਖੇ 2 ਜੂਨ 2015 ਨੂੰ ਦਰਜ ਹੋਈ ਐਫਆਈਆਰ ਨੰਬਰ 63 ’ਚ ਸ਼ਾਮਲ ਤਫ਼ਤੀਸ਼ ਹੋਣ ਦੀ ਹਦਾਇਤ ਕਰ ਦਿਤੀ। ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਦਸਿਆ ਕਿ 2 ਜੂਨ 2015, 25 ਸਤੰਬਰ 2015 ਅਤੇ 12 ਅਕਤੂਬਰ 2015 ਨੂੰ ਥਾਣਾ ਬਾਜਾਖ਼ਾਨਾ ਵਿਖੇ ਕ੍ਰਮਵਾਰ ਪਾਵਨ ਸਰੂਪ ਚੋਰੀ ਹੋਣ, ਗੁਰਦਵਾਰੇ ਦੀਆਂ ਕੰਧਾਂ ’ਤੇ ਹੱਥ ਲਿਖਤ ਭੜਕਾਊ ਪੋਸਟਰ ਚਿਪਕਾਉਣ ਅਤੇ ਪਾਵਨ ਸਰੂਪ ਦੀ ਬੇਅਦਬੀ ਕਰਨ ਸਬੰਧੀ ਅਣਪਛਾਤਿਆਂ ਵਿਰੁਧ ਤਿੰਨ ਪੁਲਿਸ ਮਾਮਲੇ ਦਰਜ ਹੋਏ ਸਨ।

PhotoPhoto

ਜਿਨ੍ਹਾਂ ਦੀ ਤਫ਼ਤੀਸ਼ ਉਸ ਸਮੇਂ ਦੀ ਸਰਕਾਰ ਵਲੋਂ ਸੀਬੀਆਈ ਦੇ ਹਵਾਲੇ ਕਰ ਦਿਤੀ ਗਈ ਸੀ ਪਰ ਮੱਲਕੇ ਅਤੇ ਗੁਰੂਸਰ ਵਿਖੇ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਐਸਆਈਟੀ ਨੂੰ ਸੌਂਪੀ ਗਈ।  ਉਨ੍ਹਾਂ ਦਸਿਆ ਕਿ ਮੋਗਾ ਵਿਖੇ ਦਰਜ ਹੋਈ ਐਫਆਈਆਰ ਨੰਬਰ 33 ’ਚ ਗ੍ਰਿਫ਼ਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਨੇ ਪੁਛਗਿਛ ਦੌਰਾਨ ਖ਼ੁਦ ਮੰਨਿਆ ਸੀ ਕਿ ਉਨ੍ਹਾਂ ਨੇ ਹੀ ਪਾਵਨ ਸਰੂਪ ਚੋਰੀ ਕੀਤਾ, ਭੜਕਾਊ ਪੋਸਟਰ ਲਾਏ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦਿਤਾ।

CBI CBI

ਇਕ ਸਵਾਲ ਦੇ ਜਵਾਬ ’ਚ ਸ. ਖੱਟੜਾ ਨੇ ਦਸਿਆ ਕਿ ਇਨ੍ਹਾਂ ’ਚੋਂ ਬਹੁਤ ਸਾਰੇ ਇਕਬਾਲੀਆ ਬਿਆਨ ਡੇਰਾ ਪ੍ਰੇਮੀਆਂ ਵਲੋਂ ਮੋਗਾ ਅਦਾਲਤ ’ਚ ਬਾਕਾਇਦਾ ਦਿਤੇ ਜਾ ਚੁੱਕੇ ਹਨ ਅਤੇ ਅਦਾਲਤ ’ਚ 33 ਨੰਬਰ ਸਾੜ-ਫੂਕ ’ਚ ਮੁਲਜ਼ਮਾਂ ’ਤੇ ਚਾਰਜ ਵੀ ਲੱਗ ਚੁੱਕਾ ਹੈ। ਬਾਦਲ ਦਲ ਨਾਲ ਨੇੜਤਾ ਰੱਖਣ ਵਾਲੇ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਨਾਲ ਅਕਾਲੀ ਆਗੂਆਂ ’ਚ ਘਬਰਾਹਟ ਪੈਦਾ ਹੋਣੀ ਸੁਭਾਵਿਕ ਹੈ। 

SITSIT

ਜ਼ਿਕਰਯੋਗ ਹੈ ਕਿ ਐਸਆਈਟੀ ਵਲੋਂ ਰਣਦੀਪ ਸਿੰਘ ਨੀਲਾ ਵਾਸੀ ਫ਼ਰੀਦਕੋਟ, ਸੁਖਜਿੰਦਰ ਸਿੰਘ ਉਰਫ ਸੰਨੀ ਕੰਡਾ ਵਾਸੀ ਕੋਟਕਪੂਰਾ, ਸ਼ਕਤੀ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਪਿੰਡ ਡੱਗੋਰੋਮਾਣਾ, ਰਣਜੀਤ ਸਿੰਘ ਭੋਲਾ ਪੁੱਤਰ ਮੋੜਾ ਸਿੰਘ ਵਾਸੀ ਕੋਟਕਪੂਰਾ, ਬਲਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸਿੱਖਾਂਵਾਲਾ, ਨਿਸ਼ਾਨ ਸਿੰਘ ਪੁੱਤਰ ਮਹਿੰਦਰ ਸਿੰਘ ਜੀਵਨ ਨਗਰ ਕੋਟਕਪੂਰਾ, ਨਰਿੰਦਰ ਸ਼ਰਮਾ ਵਾਸੀ ਫਰੀਦਕੋਟ ਆਦਿਕ 7 ਡੇਰਾ ਪ੍ਰੇਮੀਆਂ ਨੂੰ ਹਿਰਾਸਤ ’ਚ ਲੈਣ ਮੌਕੇ ਉਨ੍ਹਾਂ ਦੇ ਮੋਬਾਇਲ ਫ਼ੋਨ, ਘਰ ਜਾਂ ਦੁਕਾਨਾਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀ ਕਬਜੇ ’ਚ ਲੈ ਲਏ। ਇਹ ਦੋਸ਼ ਡੇਰਾ ਪ੍ਰੇਮੀ ਸੰਨੀ ਕੰਡਾ ਦੇ ਭਰਾ ਸੁਖਵਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਮੁਕਤਸਰ ਰੋਡ ਕੋਟਕਪੂਰਾ ਨੇ ਪੁਲਿਸ ਨੂੰ ਸੌਂਪੀ ਲਿਖਤੀ ਸ਼ਿਕਾਇਤ ’ਚ ਲਾਏ ਹਨ।

CBI CBI

ਡੀਆਈਜੀ ਰਣਬੀਰ ਸਿੰਘ ਖੱਟੜਾ ਮੁਤਾਬਕ ਪੁਛਗਿਛ ਦੌਰਾਨ ਸੰਨੀ ਕੰਡਾ ਅਤੇ ਰਣਦੀਪ ਸਿੰਘ ਨੀਲਾ ਨੇ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਕਰਕੇ ਸ਼ਕਤੀ ਸਿੰਘ, ਬਲਜੀਤ ਸਿੰਘ ਅਤੇ ਰਣਜੀਤ ਸਿੰਘ ਭੋਲਾ ਤੱਕ ਪਹੁੰਚਾਉਣ ਦੀ ਗੱਲ ਕਬੂਲ ਕੀਤੀ, ਨਿਸ਼ਾਨ ਸਿੰਘ ਤੇ ਬਲਜੀਤ ਸਿੰਘ ਨੇ ਪਾਵਨ ਸਰੂਪ ਪਿੰਡ ਸਿੱਖਾਂਵਾਲਾ ਵਿਖੇ ਬਲਜੀਤ ਸਿੰਘ ਦੇ ਘਰ ਪਹੁੰਚਾਏ। ਉਨ੍ਹਾਂ ਦਾਅਵਾ ਕੀਤਾ ਕਿ ਬੇਅਦਬੀ ਕਾਂਡ ਦੀ ਜਾਂਚ ਲਗਭਗ ਮੁਕੰਮਲ ਹੋਣ ਨੇੜੇ ਹੈ ਅਤੇ ਉਕਤ ਡੇਰਾ ਪ੍ਰੇਮੀਆਂ ਦੇ ਨਵੇਂ ਬਿਆਨ ਲੈ ਕੇ ਅਜੇ ਹੋਰ ਤਫ਼ਤੀਸ਼ ਦੀ ਲੋੜ ਹੈ। 

Badals Sukhbir Singh Badal and Parkash Singh Badal

ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਬਾਦਲ ਸਰਕਾਰ ਵਲੋਂ ਸੀਬੀਆਈ ਦੇ ਹਵਾਲੇ ਕੀਤੇ ਗਏ ਕੇਸਾਂ ’ਚ ਵੀ ਉਕਤ ਡੇਰਾ ਪ੍ਰੇਮੀਆਂ ਦੀ ਬਕਾਇਦਾ ਗ੍ਰਿਫ਼ਤਾਰੀ ਹੋਈ ਸੀ ਪਰ ਸੀਬੀਆਈ ਦੀ ਕਲੋਜ਼ਰ ਰਿਪੋਰਟ ਨੇ ਨਵਾਂ ਭੰਬਲਭੂਸਾ ਪੈਦਾ ਕਰ ਦਿਤਾ। ਪੰਜਾਬ ਵਿਧਾਨ ਸਭਾ ’ਚ ਉਕਤ ਤਫ਼ਤੀਸ਼ ਸੀਬੀਆਈ ਤੋਂ ਵਾਪਸ ਲੈ ਕੇ ਐਸਆਈਟੀ ਹਵਾਲੇ ਕਰਨ ਦੀ ਸਹਿਮਤੀ ਬਣੀ, ਹਾਈ ਕੋਰਟ ’ਚ ਚੁਣੋਤੀ ਦਿਤੀ ਗਈ, ਮਾਮਲਾ ਪੰਜਾਬ ਸਰਕਾਰ ਦੇ ਹੱਕ ’ਚ ਹੋ ਗਿਆ, ਸੀਬੀਆਈ ਵਲੋਂ ਸੁਪਰੀਮ ਕੋਰਟ ’ਚ ਲਾਈ ਗਈ ਅਰਜ਼ੀ ਰੱਦ ਹੋ ਜਾਣ ਕਾਰਨ ਉਕਤ ਮਾਮਲਿਆਂ ਦੀ ਤਫ਼ਤੀਸ਼ ਐਸਆਈਟੀ ਵਲੋਂ ਕੀਤੀ ਜਾ ਚੁੱਕੀ ਹੈ। 

Punjab GovtPunjab Govt

ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਪੱਤਰਕਾਰਾਂ ਵਲੋਂ ਵਾਰ-ਵਾਰ ਪੁੱਛੇ ਜਾਣ ਦੇ ਬਾਵਜੂਦ ਸੀਬੀਆਈ ਦੀ ਪੜਤਾਲ ’ਤੇ ਕੋਈ ਪ੍ਰਤੀਕਰਮ ਤੋਂ ਸਾਫ਼ ਇਨਕਾਰ ਕਰ ਦਿਤਾ। ਭਾਵੇਂ ਸ. ਖੱਟੜਾ ਨੇ ਤਾਂ ਸਪੱਸ਼ਟ ਜਵਾਬ ਨਹੀਂ ਦਿਤਾ ਪਰ ਹੁਣ ਰਿਮਾਂਡ ’ਤੇ ਲਏ 5 ਸਮੇਤ ਸਾਰਿਆਂ 7 ਡੇਰਾ ਪ੍ਰੇਮੀਆਂ ਨੂੰ ਪੁਛਗਿਛ ਲਈ ਥਾਣਾ ਬਾਜਾਖਾਨਾ ਵਿਖੇ ਰੱਖਣ ਦੀ ਸੰਭਾਵਨਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement