ਦਲਿਤਾਂ ਨੇ ਲਲਕਾਰਿਆ Gurpatwant Pannu, ਕਿਹਾ ਸਾੜਾਂਗੇ ਜਿਉਂਦਾ
Published : Jul 5, 2020, 2:51 pm IST
Updated : Jul 5, 2020, 2:51 pm IST
SHARE ARTICLE
Dalit Community Amritsar Punjab India Government of Punjab
Dalit Community Amritsar Punjab India Government of Punjab

ਗੁਰਪਤਵੰਤ ਪੰਨੂ ਖਿਲਾਫ਼ ਦਲਿਤ ਭਾਈਚਾਰੇ ਦਾ ਪ੍ਰਦਰਸ਼ਨ

ਅੰਮ੍ਰਿਤਸਰ: ਗੁਰਪਤਵੰਤ ਪੰਨੂ ਵੱਲੋਂ ਸਵਿਧਾਨ ਦੀਆਂ ਕਾਪੀਆਂ ਸਾੜੇ ਜਾਣ ਤੋਂ ਬਾਅਦ ਪੂਰੇ ਪੰਜਾਬ ਵਿਚ ਮਾਹੌਲ਼ ਭਖ ਚੁੱਕਿਆ ਅੰਮ੍ਰਿਤਸਰ 'ਚ ਕਾਗਰਸ ਪਾeਰਟੀ ਦੇ ਨੁਮਾਂਈਦਿਆਂ ਤੇ ਦਲਿਤ ਭਾਈਚਾਰੇ ਨੇ ਪੰਨੂ ਦਾ ਪੁਤਲਾ ਫੂਕ ਕੇ ਖਾਕਿਸਤਾਨੀ ਭੱਖੀਆਂ ਖਿਲਾਫ ਜੰਮ ਕੇ ਨਾਅਰੇ ਬਾਜ਼ੀ ਕੀਤੀ।

AmritsarAmritsar

ਪ੍ਰਦਰਸ਼ਨਕਾਰੀ ਨੇ ਪੰਨੂ ਨੂੰ ਲਲਕਾਰਦਿਆਂ ਪੰਨੂ 'ਤੇ ਪੰਜਾਬ ਦੀ ਨੌਜਵਾਨੀ ਦਾ ਘਾਣ ਕਰਨ ਦੇ ਇਲਜ਼ਾਮ ਲਾਏ। ਸੰਵਿਧਾਨ ਦੀਆਂ ਕਾਪੀਆਂ ਸਾੜੇ ਜਾਣ ਤੇ ਓਨ੍ਹਾਂ ਕਿਹਾ ਕਿ ਓਹ ਦਲਿਤ ਭਾਈਚਾਰੇ ਦੀਆਂ ਭਾਵਾਨਾਂ ਵਾਲ ਖਿਲਵਾੜ ਨਹੀਂ ਹੋਣ ਦੇਣਗੇ। ਪ੍ਰਦਰਸ਼ਨਕਾਰੀ ਦਾ ਕਹਿਣਾ ਹੈ ਕਿ ਭਾਰਤੀ ਸੰਵਿਧਾਨ ਇਕ ਅਜਿਹਾ ਸੰਵਿਧਾਨ ਹੈ ਜੋ ਕਿ ਹਰ ਵਿਅਕਤੀ ਨੂੰ ਖਾਣ-ਪੀਣ, ਰਹਿਣ ਦਾ ਅਧਿਕਾਰ ਦਿੰਦਾ ਹੈ।

AmritsarAmritsar

ਗੁਰਪਤਵੰਤ ਪੰਨੂੰ ਨੇ ਭਾਰਤ ਦਾ ਸਵਿਧਾਨ ਸਾੜਿਆ ਹੈ ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ। ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਹਨ ਤੇ ਉਹਨਾਂ ਦਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੈ। ਉਹ ਖਾਲਿਸਤਾਨ ਦੀ ਮੰਗ ਕਰਦਾ ਹੈ ਪਰ ਸਾਰਾ ਸਮਾਜ ਖਾਲਿਸਤਾਨ ਦਾ ਵਿਰੋਧ ਕਰਦਾ ਹੈ। ਉਸ ਦੇ ਹਰ ਥਾਂ ਤੇ ਪੁਤਲੇ ਸਾੜੇ ਜਾਣਗੇ ਤੇ ਜਦੋਂ ਕਦੇ ਵੀ ਉਹ ਭਾਰਤ ਵਿਚ ਦਾਖਲ ਹੋਇਆ ਤਾਂ ਉਸ ਨੂੰ ਜ਼ਿੰਦਾ ਸਾੜਿਆ ਜਾਵੇਗਾ।

AmritsarAmritsar

ਦਲਿਤਾਂ ਨਾਲ ਧੱਕਾ ਨਹੀਂ ਹੋਵੇਗਾ ਕਿਉਂ ਕਿ ਦਲਿਤ ਸਮਾਜ ਜਾਗਰੂਕ ਹੋ ਚੁੱਕਾ ਹੈ। ਉਸ ਨੂੰ ਭਾਰਤ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਦੱਸ ਦੇਈਏ ਕਿ ਪੰਜਾਬ ਪੁਲਿਸ ਨੇ ਐਕਸ਼ਨ 'ਚ ਆਉਂਦਿਆਂ ਕਪੂਰਥਲਾ ਤੋਂ ਪੰਨੂ ਦੇ ਇੱਕ ਸਾਥੀ ਨੂੰ ਦੇਸ਼ ਵਿਰੋਧੀ ਗਤੀਵਧੀਆਂ ਕਰਨ ਦੇ ਦੋਸ਼ 'ਚ ਕਾਬੂ ਕਰਨ ਦਾ ਦਾਅਵਾ ਕੀਤਾ।

gurpatwant singh pannuGurpatwant Singh Pannu

 ਗ੍ਰਹਿ ਮੰਤਰਾਲਾ ਨੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨੇਤਾ ਵਾਧਵਾ ਸਿੰਘ ਸਣੇ 9 ਲੋਕਾਂ ਨੂੰ ਪੰਜਾਬ 'ਚ ਅੱਤਵਾਦ ਨੂੰ ਫਿਰ ਹਵਾ ਦੇਣ ਦੇ ਲਈ ਅੱਤਵਾਦੀ ਐਲਾਨ ਕੀਤਾ ਹੈ। ਮੰਤਰਾਲਾ ਵਲੋਂ ਬੁੱਧਵਾਰ ਨੂੰ ਜਾਰੀ ਬਿਆਨ ਮੁਤਾਬਕ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਸਿੱਖ ਯੂਥ ਫੈੱਡਰੇਸ਼ਨ ਦੇ ਚੀਫ ਲਖਬੀਰ ਸਿੰਘ ਨੂੰ ਵੀ ਅੱਤਵਾਦੀਆਂ ਦੀ ਸੂਚੀ 'ਚ ਪਾਇਆ ਗਿਆ ਹੈ।

KhalistanKhalistan

ਇਨ੍ਹਾਂ 9 ਲੋਕਾਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਅੱਤਵਾਦੀ ਐਲਾਨ ਕੀਤਾ ਗਿਆ ਹੈ। ਬਿਆਨ ਮੁਤਾਬਕ ਇਹ ਸਾਰੇ 9 ਲੋਕ ਸੀਮਾ ਪਾਰ ਤੇ ਵਿਦੇਸ਼ੀ ਧਰਤੀ ਤੋਂ ਅੱਤਵਾਦ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ 'ਚ ਸ਼ਾਮਲ ਰਹੇ ਹਨ।

ਦੇਸ਼ 'ਚ ਅਸਥਿਰਤਾ ਦੀਆਂ ਉਨ੍ਹਾਂ ਦੀਆਂ ਨਾਪਾਕ ਕੋਸ਼ਿਸ਼ਾਂ 'ਚ ਇਨ੍ਹਾਂ ਅੱਤਵਾਦੀਆਂ ਨੇ ਪੰਜਾਬ 'ਚ ਅੱਤਵਾਦ ਵਧਾਇਆ ਅਤੇ ਖਾਲਿਸਤਾਨ ਅੰਦੋਲਨ ਨੂੰ ਹਵਾ ਦਿੱਤੀ। ਪਿਛਲੇ ਸਾਲ ਸਤੰਬਰ 'ਚ ਇਸ ਐਕਟ ਨੂੰ ਲਾਗੂ ਕਰ ਕੇ ਕੇਂਦਰ ਸਰਕਾਰ ਨੇ ਮੌਲਾਨਾ ਮਸੂਦ ਅਜ਼ਹਰ, ਹਾਫਿਜ਼ ਸਈਦ, ਜਕੀ-ਉਰ-ਰਹਿਮਾਨ ਲਖਵੀ ਤੇ ਦਾਊਦ ਇਬਰਾਹਿਮ ਨੂੰ ਅੱਤਵਾਦੀ ਐਲਾਨ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement