ਖ਼ਬਰਾਂ |

ਤਾਜ਼ਾ |

ਸਿਵਲ ਸੇਵਾਵਾਂ ਪ੍ਰੀਖਿਆਵਾਂ 'ਚ ਪੰਜਾਬ ਦੇ ਬੱਚਿਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

By : JAGDISH

Published : Mar 7, 2026, 2:31 pm IST
Updated : Mar 7, 2026, 3:22 pm IST
SHARE ARTICLE
Punjab students perform brilliantly in Civil Services Examinations
Punjab students perform brilliantly in Civil Services Examinations

ਨਾਭਾ ਦੀ ਸਿਮਰਨਦੀਪ ਕੌਰ ਨੇ ਦੇਸ਼ ਭਰ 'ਚੋਂ 15ਵਾਂ ਤੇ ਪਟਿਆਲਾ ਦੀ ਰਸ਼ਨੀਤ ਕੌਰ ਨੇ 51ਵਾਂ ਰੈਂਕ ਕੀਤਾ ਹਾਸਲ

ਚੰਡੀਗੜ੍ਹ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ ਪੀ ਐੱਸ ਸੀ) ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ 2025 ਦੇ ਐਲਾਨੇ ਨਤੀਜਿਆਂ ਵਿੱਚ ਪੰਜਾਬ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਨਾਭਾ ਦੇ ਪਿੰਡ ਬੀਰੜਵਾਲ ਦੀ ਸਿਮਰਨਦੀਪ ਕੌਰ ਨੇ ਦੇਸ਼ ਭਰ ’ਚੋਂ 15ਵਾਂ ਰੈਂਕ ਹਾਸਲ ਕੀਤਾ ਹੈ, ਜਦਕਿ ਪਟਿਆਲਾ ਦੀ ਰਸ਼ਨੀਤ ਕੌਰ ਨੇ ਦੇਸ਼ ਭਰ ’ਚੋਂ 51ਵਾਂ ਅਤੇ ਨਵਾਂਸ਼ਹਿਰ ਦੀ ਰਾਖੀ ਚੌਧਰੀ ਨੇ 65ਵਾਂ ਰੈਂਕ, ਫਰੀਦਕੋਟ ਦੇ ਸੁਨਵਰਦੀਪ ਸਿੰਘ ਮਸੂਨ ਨੇ 76ਵਾਂ, ਬਠਿੰਡਾ ਦੀ ਨਵਨੀਤ ਕੌਰ ਨੇ 111ਵਾਂ, ਅਬੋਹਰ ਦੀ ਆਕ੍ਰਿਤੀ ਸਿੰਗਲਾ ਨੇ 122ਵਾਂ, ਮਾਨਸਾ ਦੀ ਮਨਪ੍ਰੀਤ ਕੌਰ ਨੇ 136ਵਾਂ ਅਤੇ ਮੁਹਾਲੀ ਦੇ ਅਮਨ ਅਲੂਨ ਨੇ 295ਵਾਂ  ਰੈਂਕ ਹਾਸਲ ਕੀਤਾ ਹੈ।

photophoto

 

ਪਿੰਡ ਬੀਰੜਵਾਲ ਦੇ ਮੱਧ ਵਰਗੀ ਕਿਸਾਨ ਕੁਲਦੀਪ ਸਿੰਘ ਤੇ ਅਮਨਦੀਪ ਕੌਰ ਦੀ ਧੀ ਸਿਮਰਨਦੀਪ ਕੌਰ ਨੇ ਚੌਥੀ ਕੋਸ਼ਿਸ਼ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ। ਉਸ ਨੇ ਖਾਲਸਾ ਕਾਲਜ ਤੋਂ ਰਾਜਨੀਤੀ ਸ਼ਾਸਤਰ ’ਚ ਪੋਸਟ ਗ੍ਰੈਜੂਏਸ਼ਨ ਕੀਤੀ ਅਤੇ ਇਸੇ ਵਿਸ਼ੇ ਨੂੰ ਆਪਣੀ ਪ੍ਰੀਖਿਆ ਲਈ ਚੁਣਿਆ। ਸਿਮਰਨਦੀਪ ਨੇ ਦੱਸਿਆ ਕਿ ਉਸ ਨੇ ਆਨਲਾਈਨ ਕਲਾਸਾਂ ਅਤੇ ਕਰਨਾਟਕ ਦੇ ਅਧਿਆਪਕ ਦੇ ਮਾਰਗਦਰਸ਼ਨ ਹੇਠ ਤਿਆਰੀ ਕੀਤੀ। ਉਹ ਪੇਂਡੂ ਖੇਤਰਾਂ ਦੀ ਤਰੱਕੀ ਅਤੇ ਵਿਕਾਸ ਲਈ ਕੰਮ ਕਰਨਾ ਚਾਹੁੰਦੀ ਹੈ।

ਮਾਨਸਾ ਇਲਾਕੇ ਦੇ ਪਿੰਡ ਧਲੇਵਾ ਦੀ ਹੋਣਹਾਰ ਧੀ ਮਨਪ੍ਰੀਤ ਕੌਰ ਪੁੱਤਰੀ ਸ੍ਰੀ ਸੁਖਦੇਵ ਸਿੰਘ ਧਲੇਵਾਂ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਪ੍ਰੀਖਿਆ ਵਿੱਚ 136ਵਾਂ ਸਥਾਨ ਪ੍ਰਾਪਤ ਕਰਕੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐਸ) ਲਈ ਚੋਣ ਹਾਸਲ ਕੀਤੀ ਹੈ। ਮਨਪ੍ਰੀਤ ਕੌਰ ਦੀ ਇਸ ਵੱਡੀ ਕਾਮਯਾਬੀ ਨਾਲ ਪਿੰਡ ਧਲੇਵਾ ਸਮੇਤ ਪੂਰੇ ਮਾਨਸਾ ਜ਼ਿਲ੍ਹੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਮਨਪ੍ਰੀਤ ਕੌਰ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਉਸਦੇ ਪਰਿਵਾਰ ਦੇ ਨਾਲ-ਨਾਲ ਪਿੰਡ ਅਤੇ ਇਲਾਕੇ ਦੇ ਲੋਕਾਂ ਵਿੱਚ ਵੀ ਮਾਣ ਅਤੇ ਖੁਸ਼ੀ ਦਾ ਮਾਹੌਲ ਹੈ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਮਨਪ੍ਰੀਤ ਕੌਰ ਦੀ ਇਹ ਕਾਮਯਾਬੀ ਨਾ ਸਿਰਫ਼ ਪਿੰਡ ਧਲੇਵਾ ਲਈ ਮਾਣ ਦੀ ਗੱਲ ਹੈ, ਸਗੋਂ ਇਲਾਕੇ ਦੀਆਂ ਹੋਰ ਧੀਆਂ ਲਈ ਵੀ ਪ੍ਰੇਰਣਾ ਸਰੂਪ ਬਣੇਗੀ, ਜੋ ਉਨ੍ਹਾਂ ਨੂੰ ਵੀ ਵੱਡੇ ਮੁਕਾਮ ਹਾਸਲ ਕਰਨ ਲਈ ਉਤਸ਼ਾਹਿਤ ਕਰੇਗੀ।

ਦੂਜੇ ਪਾਸੇ, ਅਬੋਹਰ ਦੀ ਆਕ੍ਰਿਤੀ ਸਿੰਗਲਾ ਨੇ 122ਵਾਂ ਰੈਂਕ ਹਾਸਲ ਕੀਤਾ ਹੈ। ਉਸ ਨੇ ਦਿੱਲੀ ਯੂਨੀਵਰਸਿਟੀ ਦੇ ਦੌਲਤ ਰਾਮ ਕਾਲਜ ਤੋਂ ਬੀ.ਕਾਮ ਅਤੇ ਹੰਸਰਾਜ ਕਾਲਜ ਤੋਂ ਐੱਮ.ਕਾਮ ਕੀਤੀ ਹੈ। ਉਹ ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਹੋਣਹਾਰ ਰਹੀ ਹੈ ਤੇ ਇਸ ਤੋਂ ਪਹਿਲਾਂ ਯੂ ਜੀ ਸੀ ਨੈੱਟ ਅੇ ਜੇ ਆਰ ਐੱਫ ਦੀ ਪ੍ਰੀਖਿਆ ਵਿੱਚ ਵੀ ਕਾਮਰਸ ਵਿਸ਼ੇ ਵਿੱਚ ਟੌਪ ਕਰ ਚੁੱਕੀ ਹੈ। ਉਸ ਦੇ ਪਿਤਾ ਪਵਨ ਸਿੰਗਲਾ ਨੇ ਦੱਸਿਆ ਕਿ ਆਕ੍ਰਿਤੀ ਦਾ ਬਚਪਨ ਤੋਂ ਹੀ ਸੁਫਨਾ ਸੀ ਕਿ ਉਹ ਸਿਵਲ ਸੇਵਾਵਾਂ ਰਾਹੀਂ ਦੇਸ਼ ਅਤੇ ਸਮਾਜ ਦੀ ਸੇਵਾ ਕਰੇ।

ਇਸੇ ਤਰ੍ਹਾਂ ਮੁਹਾਲੀ ਵੇਵ ਐਸਟੇਟ ਵਿੱਚ ਰਹਿਣ ਵਾਲੇ ਅਮਨ ਅਲੂਨ ਨੇ ਯੂ ਪੀ ਐੱਸ ਸੀ ਦੀ ਪ੍ਰੀਖਿਆ ਵਿੱਚ 295ਵਾਂ ਰੈਂਕ ਹਾਸਲ ਕਰ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਅਮਨ ਦੇ ਪਿਤਾ ਸੀ ਪੀ ਸਿੰਘ ਕੇਂਦਰੀ ਵਿਦਿਆਲਿਆ ਸੰਗਠਨ ਤੋਂ ਪੀ ਜੀ ਟੀ ਭੂਗੋਲ ਦੇ ਅਹੁਦੇ ਤੋਂ 2023 ਵਿੱਚ ਸੇਵਾਮੁਕਤ ਹੋਏ ਸਨ। ਉਸ ਦਾ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਅਮਰੋਹਾ ਦਾ ਰਹਿਣ ਵਾਲਾ ਹੈ। ਸੀ ਪੀ ਸਿੰਘ ਨੇ ਦੱਸਿਆ ਕਿ ਇਹ ਅਮਨ ਦੀ ਤੀਜੀ ਕੋਸ਼ਿਸ਼ ਸੀ। ਉਨ੍ਹਾਂ ਦੱਸਿਆ ਕਿ ਅਮਨ ਨੇ ਸਵੈ-ਅਧਿਐਨ ਕੀਤਾ ਹੈ ਅਤੇ ਕਿਤਿਓਂ ਵੀ ਕੋਈ ਕੋਚਿੰਗ ਨਹੀਂ ਲਈ। ਹਾਲਾਂਕਿ ਪੜ੍ਹਾਈ ਸਮੱਗਰੀ ਆਨਲਾਈਨ ਜ਼ਰੂਰ ਮੰਗਵਾਈ ਸੀ। ਅਮਨ ਨੇ ਇਸ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਭੈਣ ਨੂੰ ਦਿੱਤਾ ਹੈ।

ਇਸੇ ਤਰ੍ਹਾਂ ਦਸੂਹਾ ਦੇ ਵਸਨੀਕ ਕੰਵਰਪਾਲ ਸਿੰਘ ਪੁੱਤਰ ਲੈਕਚਰਾਰ ਜਸਵੀਰ ਸਿੰਘ  ਵਿਰਦੀ ਨੇ  605ਵਾਂ ਰੈਂਕ ਲੈ ਕੇ ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਦਸੂਹਾ ਦਾ ਨਾਂਅ ਰੋਸ਼ਨ ਕੀਤਾ। ਇਸ ਮੌਕੇ ਕਵਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਨੇ ਦਸਵੀਂ ਤੱਕ ਦੀ ਪੜ੍ਹਾਈ ਐਸ ਵੀ ਜੇ ਸੀ ਡੀਏਵੀ ਪਬਲਿਕ ਸਕੂਲ ਦਸੂਹਾ ਤੋਂ ਪ੍ਰਾਪਤ ਕੀਤੀ ਅਤੇ +2 ਜੇਸੀਡੀਏ ਵੀ ਕਾਲਜ ਦਸੂਹੇ ਤੋਂ ਕਰਨ ਉਪਰੰਤ ਥਾਪਰ ਯੂਨੀਵਰਸਿਟੀ  ਪਟਿਆਲੇ ਤੋਂ ਬੀ ਟੈਕ ਦੀ ਡਿਗਰੀ  ਕੀਤੀ।  ਉਹਨਾਂ ਦੇ ਪਿਤਾ ਜਸਬੀਰ ਸਿੰਘ ਵਿਰਦੀ ਲੈਕਚਰਾਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ ਜਦ ਕਿ ਉਹਨਾਂ ਦੀ ਮਾਤਾ ਸਰਬਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਫਦਰਪੁਰ ਵਿਖੇ ਬਤੌਰ ਇੰਗਲਿਸ਼ ਲੈਕਚਰਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement