High Court ਦੇ ਫੈਸਲੇ ਤੋਂ ਬਾਅਦ ਇਸ Teacher ਨੇ ਦੱਸਿਆ ਸਕੂਲਾਂ ਦਾ ਅਸਲ ਸੱਚ
Published : Jul 5, 2020, 1:23 pm IST
Updated : Jul 5, 2020, 1:23 pm IST
SHARE ARTICLE
Jalandhar After High Court Decision Teacher Told Truth Schools
Jalandhar After High Court Decision Teacher Told Truth Schools

ਉਹਨਾਂ ਵੱਲੋਂ ਕਿਹਾ ਗਿਆ ਕਿ ਅਗਲੀਆਂ ਫ਼ੀਸਾਂ...

ਜਲੰਧਰ: ਦਸ ਦਈਏ ਕਿ ਬੀਤੇ ਦਿਨੀ ਹਾਈਕੋਰਟ ਨੇ ਪ੍ਰਾਈਵੇਟ ਸਕੂਲਾਂ ਨੂੰ ਫ਼ੀਸਾਂ ਲੈਣ ਦੀ ਪ੍ਰਵਾਨਗੀ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਮਾਪੇ ਸਰਕਾਰ ਖਿਲਾਫ ਸੜਕਾਂ ਤੇ ਉਤਰਨ ਲਈ ਮਜ਼ਬੂਰ ਹਨ। ਇਸ ਬਾਬਤ ਇਕ ਅਧਿਆਪਕ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਸਕੂਲਾਂ ਦੇ ਸੱਚ ਖੋਲ੍ਹ ਕੇ ਰੱਖ ਦਿੱਤੇ ਹਨ। ਲੀਨਾ ਅਗਰਵਾਲ ਅਧਿਆਪਕ ਨੇ ਦਸਿਆ ਕਿ ਹਾਈਕੋਰਟ ਜੋ ਫ਼ੈਸਲਾ ਆਇਆ ਹੈ ਉਹ ਮਾਪਿਆਂ ਲਈ ਇਕ ਟੌਫੀ ਦਿੱਤੀ ਗਈ ਹੈ।

TeacherTeacher

ਉਹਨਾਂ ਵੱਲੋਂ ਕਿਹਾ ਗਿਆ ਕਿ ਅਗਲੀਆਂ ਫ਼ੀਸਾਂ ਵਿਚ ਵਾਧਾ ਨਹੀਂ ਕੀਤਾ ਜਾਵੇਗਾ ਪਰ ਹਰ ਸਾਲ ਦਾਖ਼ਲਾ ਫ਼ੀਸ ਵਿਚ ਵਾਧਾ ਕੀਤਾ ਜਾਂਦਾ ਹੈ, ਪੇਪਰਾਂ ਦੀ ਫ਼ੀਸ ਵਿਚ ਵੀ ਵਾਧਾ ਹੁੰਦਾ ਹੈ ਅਤੇ ਮਹੀਨਾਵਾਰ ਫ਼ੀਸ ਵਿਚ ਵੀ ਵਾਧਾ ਕੀਤਾ ਜਾਂਦਾ ਹੈ ਜੋ ਕਿ ਆਮ ਨਾਗਰਿਕ ਤੇ ਵਾਧੂ ਬੋਝ ਹੁੰਦਾ ਹੈ। ਜਦੋਂ ਦਾ ਲਾਕਡਾਊਨ ਹੋਇਆ ਹੈ ਉਦੋਂ ਤੋਂ ਲੈ ਕੇ ਹੁਣ ਤਕ ਸਰਕਾਰ ਨੇ ਲੋਕਾਂ ਨੂੰ ਕੋਈ ਰਿਆਇਤ ਨਹੀਂ ਦਿੱਤੀ।

ParentsParents

ਲੋਕਾਂ ਨੂੰ ਬਿਜਲੀ ਦੇ ਬਿੱਲ, ਈਐਮਆਈਜ਼ ਦੀ ਭਰਪਾਈ ਵੀ ਕਰਨੀ ਪਈ ਹੈ। ਜਿਹੜੇ ਬਹੁਤੇ ਗਰੀਬ ਹਨ ਉਹਨਾਂ ਨੂੰ ਸਰਕਾਰ ਵੱਲੋਂ ਰਾਸ਼ਨ ਪਹੁੰਚਾਇਆ ਗਿਆ ਹੈ। ਜਿਹੜੇ ਅਮੀਰ ਲੋਕ ਸਨ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਕਿਉਂ ਕਿ ਉਹਨਾਂ ਕੋਲ ਰਾਸ਼ਨ ਦੀ ਕੋਈ ਦਿੱਕਤ ਨਹੀਂ ਸੀ। ਨੁਕਸਾਨ ਕਿਸ ਦਾ ਹੋਇਆ ਸਿਰਫ ਮਿਡਲ ਕਲਾਸ ਲੋਕਾਂ ਦਾ।

TeacherTeacher

ਜਿਹਨਾਂ ਦੇ ਕੰਮ ਵੀ ਬੰਦ ਹੋਏ ਤੇ ਲੋਕ ਘਰਾਂ ਵਿਚ ਲਾਕਡਾਊਨ ਹੋ ਗਏ ਉਹਨਾਂ ਕੋਲ ਜਿਹੜੇ ਜਮ੍ਹਾਂ ਕੀਤੇ ਹੋਏ ਪੈਸੇ ਸਨ ਉਹ ਵੀ ਖਰਚ ਹੋ ਗਏ। ਜੇ ਹੁਣ ਦਾ ਸਮਾਂ ਵੇਖੀਏ ਤਾਂ ਲੋਕਾਂ ਨੂੰ ਅਪਣੇ ਨੀਜੀ ਖਰਚਿਆਂ ਵਾਸਤੇ ਕੰਪਨੀਆਂ ਤੋਂ ਕਰਜ਼ਾ ਲੈਣਾ ਪੈ ਰਿਹਾ ਹੈ। ਜਿੱਥੇ ਤਕ ਗੱਲ ਹਾਈਕੋਰਟ ਦੇ ਫ਼ੈਸਲੇ ਦੀ ਹੈ ਕੀ ਹਾਈਕੋਰਟ ਇਕ ਸਾਲ ਲਈ ਫ਼ੀਸਾਂ ਮੁਆਫ਼ ਨਹੀਂ ਕਰ ਸਕਦੀ ਸੀ। ਪ੍ਰਾਈਵੇਟ ਸਕੂਲ ਕਈ ਸਾਲਾਂ ਤੋਂ ਫ਼ੀਸਾਂ ਲੈ ਰਹੇ ਹਨ।

SangrurSangrur

ਉਹਨਾਂ ਨੇ ਦਸਿਆ ਕਿ ਉਹਨਾਂ ਨੇ 18 ਸਾਲ ਅਧਿਆਪਕ ਦੀ ਨੌਕਰੀ ਕੀਤੀ ਹੈ ਪਰ ਪ੍ਰਾਈਵੇਟ ਸਕੂਲ ਵੱਲੋਂ ਕਿਸੇ ਗਰੀਬ ਦੀ ਕੋਈ ਮਦਦ ਨਹੀਂ ਕੀਤੀ ਜਾਂਦੀ। ਉਹਨਾਂ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਅਪਣੇ ਬੱਚੇ ਦੀ ਫ਼ੀਸ ਨਹੀਂ ਦੇ ਸਕਦੇ ਤਾਂ ਤੁਸੀਂ ਅਪਣਾ ਬੱਚਾ ਸਰਕਾਰੀ ਸਕੂਲ ਵਿਚ ਪੜ੍ਹਾ ਸਕਦੇ ਹੋ। ਅੱਜ ਪ੍ਰਾਈਵੇਟ ਸਕੂਲ ਇਕ ਦੁਕਾਨੀਦਾਰੀ ਦੇ ਤੌਰ ਤੇ ਖੋਲ੍ਹੇ ਹੋਏ ਹਨ ਉਹਨਾਂ ਵੱਲੋਂ ਫ਼ੀਸ ਮੁਆਫ਼ੀ ਜਾਂ ਘਟ ਫ਼ੀਸ ਤੇ ਸਾਫ਼ ਮਨ੍ਹਾ ਕਰ ਦਿੱਤਾ ਜਾਂਦਾ ਹੈ।

Students Students

ਉਹ ਆਪ ਵੀ ਪ੍ਰਿੰਸੀਪਲ ਰਹੇ ਹਨ ਤੇ ਉਹਨਾਂ ਵੱਲੋਂ ਵੀ ਇਹੀ ਗੱਲ ਆਖੀ ਜਾਂਦੀ ਸੀ ਕਿਉਂ ਕਿ ਉਹਨਾਂ ਤੇ ਵੀ ਮੈਨੇਜਮੈਂਟ ਦਾ ਬੋਝ ਹੁੰਦਾ ਹੈ। ਪ੍ਰਾਈਵੇਟ ਸਕੂਲਾਂ ਦਾ ਮੁੱਖ ਏਜੰਡਾ ਇਹ ਹੁੰਦਾ ਹੈ ਕਿ ਮੈਨੇਜਮੈਂਟ ਵੱਲੋਂ ਕਿਹਾ ਜਾਂਦਾ ਹੈ ਕਿ ਅਪਣੀਆਂ ਫ਼ੀਸਾਂ ਦੇ ਦਿਓ ਤੇ ਅਪਣੀ ਤਨਖ਼ਾਹ ਲੈ ਲਓ। ਜਿਹੜੇ ਅਧਿਆਪਕ ਦੀ ਫ਼ੀਸ ਕਲੀਅਰ ਨਹੀਂ ਹੁੰਦੀ ਉਸ ਦੀ ਤਨਖ਼ਾਹ ਰੋਕ ਲਈ ਜਾਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement