
ਕਰੋਨਾ ਮਹਾਂਮਾਰੀ ਕਾਰਨ ਲਗਾਏ ਲੌਕਡਾਊਨ ਵਿਚ ਬਹੁਤ ਸਾਰੇ ਭਾਰਤੀ ਨਾਗਰਿਕ ਅਜਿਹੇ ਸਨ ਜਿਹੜੇ ਇਸ ਸਮੇਂ ਚ ਵਿਦੇਸ਼ਾਂ ਵਿਚ ਫਸ ਗਏ ਸਨ।
ਚੰਡੀਗੜ੍ਹ : ਕਰੋਨਾ ਮਹਾਂਮਾਰੀ ਕਾਰਨ ਲਗਾਏ ਲੌਕਡਾਊਨ ਵਿਚ ਬਹੁਤ ਸਾਰੇ ਭਾਰਤੀ ਨਾਗਰਿਕ ਅਜਿਹੇ ਸਨ ਜਿਹੜੇ ਇਸ ਸਮੇਂ ਚ ਵਿਦੇਸ਼ਾਂ ਵਿਚ ਫਸ ਗਏ ਸਨ। ਹਾਲਾਂਕਿ ਵੰਦੇ ਭਾਰਤ ਦੇ ਤਹਿਤ ਬਹੁਤ ਸਾਰੇ ਵਿਦੇਸ਼ਾਂ ਚ ਫਸੇ ਭਾਰਤੀਆਂ ਨੂੰ ਵਾਪਿਸ ਬੁਲਾ ਲਿਆ ਗਿਆ ਸੀ। ਪਰ ਹੁਣ ਇਸੇ ਤਹਿਤ ਏਅਰਲਾਈਨਜ਼ ਤੇ ਚਾਰਟਰ ਪਲੇਨ ਆਪਰੇਟਰਾਂ ਨੂੰ ਕੁਝ ਸ਼ਰਤਾਂ ਤਹਿਤ ਵਿਦੇਸ਼ਾਂ ਚ ਫਸੇ ਹੋਰ ਭਾਰਤੀਆਂ ਨੂੰ ਲਿਆਉਂਣ ਲਈ ਅੰਮ੍ਰਿਤਸਰ ਤੇ ਮੁਹਾਲੀ ਤੋਂ ਉਡਾਣਾਂ ਦੀ ਆਗਿਆ ਦੇ ਦਿੱਤੀ ਹੈ।
Flight
ਇਸ ਵਿਚ ਦਿੱਤੀਆਂ ਸ਼ਰਤਾਂ ਅਨੁਸਾਰ ਹੁਣ ਕਿਸੇ ਵੀ ਹਵਾਈ ਅੱਡੇ ਤੋਂ ਇਕ ਦਿਨ ਵਿਚ ਦੋ ਫਲਾਇਟਾਂ ਉਡਣਗੀਆਂ। ਇਸ ਤੋਂ ਇਲਾਵਾ ਅਸਾਧਾਰਨ ਹਾਲਤ ਵਿਚ ਹੋ ਫਲਾਇਟ ਬਾਰੇ ਵਿਚਾਰ ਕੀਤਾ ਜਾ ਸਕਦਾ। ਪੰਜਾਬ ਦੇ ਸਿਵਿਲ ਏਵੀਏਸ਼ਨ ਡਾਇਕੈਰਟਰ ਗਿਰੀਸ਼ ਦਿਆਲਨ ਮੁਤਾਬਕ ਸਬੰਧਤ ਸੂਬਾ ਸਰਕਾਰਾਂ ਨੋਡਲ ਅਫ਼ਸਰਾਂ ਨੂੰ ਵੀ ਨਾਮਜ਼ਦ ਕਰ ਸਕਦੀਆਂ ਹਨ।
Flight
ਜਿਨ੍ਹਾਂ ਤੋਂ NOC ਦੀ ਆਗਿਆ ਮੰਗੀ ਜਾਣੀ ਹੈ। ਜਿਨ੍ਹਾਂ ਦੀ ਯਾਤਰੀਆਂ ਨੂੰ ਆਪਣੇ ਸੂਬੇ ਚ ਇਕੱਠਾ ਕਰਨ ਅਤੇ ਲਿਜਾਣ ਦੇ ਪ੍ਰਬੰਧਾਂ ਦੀ ਜਿੰਮੇਵਾਰੀ ਹੋਵੇਗੀ। ਉਨ੍ਹਾਂ ਕਿਹਾ ਏਅਰਲਾਇਨਜ਼, ਚਾਰਟਰ ਤੇ ਹੋਰ ਕਈ ਆਪਰੇਟਰ ਆਗਿਆ ਲੈਂਦੇ ਸਮੇਂ ਇਹ ਨਿਸਚਿਤ ਕਰ ਲੈਣ ਕਿ ਜੇਕਰ ਫਲਾਈਟ 'ਚ ਸਾਰੇ ਯਾਤਰੀ ਪੰਜਾਬ ਤੋਂ ਹਨ ਤਾਂ ਉਹ ਸਿਵਿਲ ਏਵੀਏਸ਼ਨ ਦੇ ਡਾਇਰੈਕਟਰ ਦੇ ਦਫ਼ਤਰ 'ਚ ਬਿਨੈ ਕਰਨਗੇ।
Flight
ਜੇਕਰ ਫਲਾਈਟ 'ਚ ਕੋਈ ਯਾਤਰੀ ਪੰਜਾਬ ਤੋਂ ਇਲਾਵਾ ਹੈ ਤਾਂ ਇਸ ਦਫ਼ਤਰ 'ਚ ਆਗਿਆ ਲੈਣ ਲਈ ਬਿਨੈ ਤੋਂ ਪਹਿਲਾਂ ਉਹ ਸਬੰਧਤ ਸੂਬੇ ਦੇ ਨੋਡਲ ਅਧਿਕਾਰੀ ਤੋਂ ਇਜਾਜ਼ਤ ਤੇ NOC ਲੈਣਗੇ।
Flights
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।