
ਪਰ ਇਹ ਵਾਧਾ ਤਾਂ ਇਸ ਵਾਰ ਦੀ ਵਧੀ ਲਾਗਤ...
ਚੰਡੀਗੜ੍ਹ: ਪਿਛਲੇ 18 ਦਿਨਾਂ ਤੋਂ ਡੀਜ਼ਲ ਦਾ ਭਾਅ 10 ਰੁਪਏ ਤੋਂ ਵੀ ਜ਼ਿਆਦਾ ਵਧਿਆ ਹੈ। ਖੇਤੀ ਮਾਮਲਿਆਂ ਦੇ ਮਾਹਰ ਦੇਵਿੰਦਰ ਸ਼ਰਮਾ ਦਾ ਦਾਅਵਾ ਹੈ ਕਿ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਕਿਸਾਨਾਂ 'ਤੇ 1100 ਕਰੋੜ ਰੁਪਏ ਦਾ ਵਾਧੂ ਬੋਝ ਪਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਸਿਰਫ 53 ਰੁਪਏ ਦਾ ਵਾਧਾ ਕੀਤਾ ਗਿਆ ਸੀ।
Diesel, petrol
ਪਰ ਇਹ ਵਾਧਾ ਤਾਂ ਇਸ ਵਾਰ ਦੀ ਵਧੀ ਲਾਗਤ ਵਿੱਚ ਹੀ ਚਲਿਆ ਜਾਵੇਗਾ। ਉੱਧਰ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੈਵੀਰ ਜਾਖੜ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਖਾਦ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਘੱਟ ਕਰਨ ਬਾਰੇ ਵਿਚਾਰ ਕਰ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨਾਂ ਨੂੰ ਖਾਦ ਵੀ ਮਹਿੰਗੇ ਭਾਅ ਖਰੀਦਣੀ ਪਵੇਗੀ। ਦਸ ਦਈਏ ਕਿ ਕੋਰੋਨਾ ਮਹਾਮਾਰੀ ਦਾ ਡੂੰਘਾ ਪ੍ਰਭਾਵ ਹਰ ਥਾਂ ਦੇਖਣ ਨੂੰ ਮਿਲ ਸਕਦਾ ਹੈ, ਪਰ ਕਿਸਾਨਾਂ ਨੂੰ ਇਸ ਮਹਾਮਾਰੀ ਤੇ ਸਰਕਾਰਾਂ ਨੇ ਨਪੀੜ ਕੇ ਰੱਖ ਦਿੱਤਾ ਹੈ।
Petrol Diesel Price
ਇੱਕ ਤਾਂ ਮਹਾਮਾਰੀ ਕਾਰਨ ਮਜ਼ਦੂਰਾਂ ਦੀ ਘਾਟ ਤੇ ਕਮੀ ਕਾਰਨ ਮਜ਼ਦੂਰੀ ਦੇ ਵਧੇ ਰੇਟ ਨੇ ਕਿਸਾਨਾਂ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਹੈ, ਦੂਜੇ ਪਾਸੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਜਿਵੇਂ ਕਿਸਾਨਾਂ ਦੀ ਰੱਤ ਹੀ ਚੂਸ ਲਈ ਹੋਵੇ। ਕੋਰੋਨਾ ਸੰਕਟ ਵਿੱਚ ਝੋਨੇ ਦੀ ਲਵਾਈ ਦੁੱਗਣੀ ਹੋ ਗਈ ਹੈ। ਪਹਿਲਾਂ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨਾ ਲਾਇਆ ਜਾਂਦਾ ਸੀ ਪਰ ਹੁਣ ਇਹ ਭਾਅ ਤਕਰੀਬਨ 5,000 ਰੁਪਏ ਤੱਕ ਚੜ੍ਹ ਗਿਆ ਹੈ।
Farmer
ਇੰਨਾ ਹੀ ਨਹੀਂ, ਕਈ ਕਿਸਾਨਾਂ ਨੇ ਸਰਕਾਰ ਦੀ ਗੱਲ ਮੰਨਦਿਆਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ, ਪਰ ਉਹ ਸਫਲ ਨਹੀਂ ਰਹੀ, ਇਸ ਲਈ ਉਨ੍ਹਾਂ ਨਵੇਂ ਸਿਰੇ ਤੋਂ ਕੱਦੂ ਕਰ ਰਿਵਾਇਤੀ ਢੰਗ ਨਾਲ ਝੋਨਾ ਲਾਇਆ ਹੈ। ਇਸ ਤਰ੍ਹਾਂ ਕਿਸਾਨਾਂ ਨੂੰ ਦੁੱਗਣਾ ਖਰਚ ਤੇ ਦੂਹਰੀ ਮਿਹਨਤ ਕਰਨੀ ਪੈ ਗਈ ਹੈ। ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਕਿਸਾਨ 21 ਦਿਨ ਤੱਕ ਇੰਤਜ਼ਾਰ ਕਰਨ ਤੇ ਇਸ ਤੋਂ ਬਾਅਦ ਹੀ ਸਿੱਧਾ ਬੀਜਿਆ ਝੋਨਾ ਅੱਗੇ ਵੱਧਣਾ ਸ਼ੁਰੂ ਹੋਵੇਗਾ।
Farmer
ਦਸ ਦਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਅੱਜ ਪੈਟਰੋਲ (ਡੀਜ਼ਲ ਦੀ ਕੀਮਤ) ਅਤੇ ਡੀਜ਼ਲ ਦੀ ਕੀਮਤ ਅੱਜ 80 ਰੁਪਏ ਨੂੰ ਪਾਰ ਕਰ ਗਈ। ਹਾਲਾਂਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਲ੍ਹ ਕੱਚੇ ਤੇਲ ਦੀ ਕੀਮਤ ਵਿਚ ਮਾਮੂਲੀ ਵਾਧਾ ਹੋਇਆ ਸੀ। ਅੱਜ ਲਗਾਤਾਰ 20 ਵਾਂ ਦਿਨ ਹੈ ਜਦੋਂ ਡੀਜ਼ਲ ਦੀ ਕੀਮਤ ਵਿਚ ਵਾਧਾ ਹੋਇਆ ਹੈ।
Farmer
ਇਸ ਦਿਨ ਜਿੱਥੇ ਡੀਜ਼ਲ 17 ਪੈਸੇ ਮਹਿੰਗਾ ਹੋ ਗਿਆ, ਉਥੇ ਹੀ ਪੈਟਰੋਲ ਦੀ ਕੀਮਤ ਵਿਚ 21 ਪੈਸੇ ਦਾ ਵਾਧਾ ਹੋਇਆ ਹੈ। ਪਿਛਲੇ 20 ਦਿਨਾਂ ਵਿਚ ਡੀਜ਼ਲ ਦੀ ਕੀਮਤ ਵਿਚ 10.79 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ਜਦੋਂਕਿ ਪੈਟਰੋਲ ਵੀ 8.87 ਰੁਪਏ ਮਹਿੰਗਾ ਹੋ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।