ਹਾਈ ਕੋਰਟ ਵਲੋਂ 'ਲੋੜੀਂਦੀ ਕਾਰਵਾਈ' ਦੇ ਨਿਰਦੇਸ਼ਾਂ ਨਾਲ ਪਟੀਸ਼ਨ ਦਾ ਨਿਪਟਾਰਾ
Published : Jul 5, 2020, 9:15 am IST
Updated : Jul 5, 2020, 9:15 am IST
SHARE ARTICLE
High Court
High Court

ਪਾਬੰਦੀਸ਼ੁਦਾ ਜਥੇਬੰਦੀ 'ਸਿੱਖਜ਼ ਫਾਰ ਜਸਟਿਸ' ਵਿਰੁਧ ਕਦਮ ਚੁੱਕਣ ਦੀ ਮੰਗ

ਚੰਡੀਗੜ੍ਹ, 4 ਜੁਲਾਈ (ਨੀਲ ਭਲਿੰਦਰ ਸਿੰਘ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪਾਬੰਦੀਸ਼ੁਦਾ ਜਥੇਬੰਦੀ 'ਸਿੱਖਸ ਫਾਰ ਜਸਟਿਸ' ਵਿਰੁਧ ਕਦਮ ਚੁੱਕਣ ਦੀ ਮੰਗ ਵਾਲੀ ਇਕ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਸਬੰਧਤ ਅਧਿਕਾਰੀਆਂ ਵਲੋਂ 'ਲੋੜੀਂਦੀ ਕਾਰਵਾਈ' ਕਰਨ ਦੇ ਨਿਰਦੇਸ਼ ਦਿਤੇ ਹਨ। ਅੱੱਜ ਇਸ ਮਾਮਲੇ 'ਤੇ ਸ਼ੁਰੂ ਹੁੰਦਿਆਂ ਹੀ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦਸਿਆ ਕਿ ਇਸ ਸੰਗਠਨ ਵਿਰੁਧ 16 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੰਗਠਨ ਨਾਲ ਸਬੰਧਤ 116 ਵਟਸਐਪ ਸਮੂਹਾਂ ਨੂੰ ਰੋਕ ਦਿਤਾ ਗਿਆ ਸੀ।

ਪੰਜਾਬ ਨੇ ਚੀਫ਼ ਜਸਟਿਸ ਰਾਜੀਵ ਸ਼ੰਕਰ ਝਾਅ ਅਤੇ ਜਸਟਿਸ ਅਰੁਣ ਪੱਲੀ ਦੇ ਬੈਂਚ ਨੂੰ ਕਿਹਾ, “ਪੰਜਾਬ ਸਰਕਾਰ  ਦੁਆਰਾ ਸੰਗਠਨ ਦੁਆਰਾ ਕੀਤੀਆਂ ਜਾ ਰਹੀਆਂ ਕਿਸੇ ਵੀ ਤਰ੍ਹਾਂ ਦੀਆਂ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਸਾਰੇ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਵਿਚ ਸੰਗਠਨ ਦੁਆਰਾ ਕੀਤੇ ਜਾ ਰਹੇ ਪ੍ਰਸਤਾਵਤ ਰੈਫਰੈਂਡਮ ਨੂੰ ਰੋਕਣਾ ਵੀ ਸ਼ਾਮਲ ਹੈ।'ਬੈਂਚ ਉਕਤ ਸੰਗਠਨ ਵਿਰੁਧ ਕਦਮ ਚੁੱਕਣ ਲਈ ਐਡਵੋਕੇਟ ਬਿਕਰਮਜੀਤ ਸਿੰਘ ਬਾਜਵਾ ਦੁਆਰਾ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ।

ਪਟੀਸ਼ਨਕਰਤਾ ਨੇ ਕਿਹਾ ਕਿ ਸੰਗਠਨ ਹਰ ਤਰ੍ਹਾਂ ਦੀਆਂ ਵਿਰੋਧੀ ਗਤੀਵਿਧੀਆਂ ਨਾਲ ਅੱਗੇ ਵੱਧ ਰਿਹਾ ਹੈ ਅਤੇ ਨਾਗਰਿਕਾਂ ਖ਼ਾਸਕਰ ਸਿੱਖ ਨੌਜਵਾਨਾਂ ਨੂੰ ਮੌਜੂਦਾ ਪੰਜਾਬ ਸਰਕਾਰ ਵਿਰੁਧ ਜੰਗ ਦਾ ਐਲਾਨ ਕਰਨ ਲਈ ਉਕਸਾ ਰਿਹਾ ਹੈ। ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਪੀ ਐਸ ਬਾਜਵਾ ਨੇ ਇਹ ਵੀ ਦਸਿਆ ਕਿ ਇਸ ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਨੂੰ ਭਾਰਤ ਸਰਕਾਰ ਨੇ ਡੈਜੀਗਨੇਟਡ ਅਤਿਵਾਦੀ ਵੀ ਐਲਾਨ ਦਿਤਾ ਹੈ। ਅਦਾਲਤ ਨੂੰ ਭਰੋਸਾ ਵੀ ਦਿਤਾ ਕਿ ਅੰਤਰ-ਰਾਸ਼ਟਰੀ ਗਤੀਵਿਧੀਆਂ ਨੂੰ ਰੋਕਣ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ।

ਵਧੀਕ ਸਾਲਿਸਿਟਰ ਜਨਰਲ ਆਫ਼ ਇੰਡੀਆ ਸੱਤਿਆ ਪਾਲ ਜੈਨ ਨੇ ਇਸ ਮੌਕੇ ਕਿਹਾ ਕਿ ਭਾਰਤ ਸਰਕਾਰ ਵਲੋਂ ਪੰਜਾਬ ਅਤੇ ਹਰਿਆਣਾ ਸਣੇ ਸਾਰੀਆਂ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਦੇਸ਼ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।

Gurpatwant Singh Pannu Gurpatwant Singh Pannu

ਖ਼ਾਲਿਸਤਾਨ ਪੱਖੀ ਪੋਸਟਰ ਚਿਪਕਾਉਣ ਵਾਲੇ ਪੰਜ ਵਿਰੁਧ ਕੇਸ ਦਰਜ
ਫ਼ਾਜ਼ਿਲਕਾ, 3 ਜੁਲਾਈ (ਅਨੇਜਾ): ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਸਿੱਖ ਰੈਫ਼ਰੈਂਡਮ ਸਬੰਧੀ ਪੋਸਟਰ ਲਗਾਉਣ ਵਾਲੇ ਵਿਅਕਤੀਆਂ ਦੀ ਜ਼ਿਲ੍ਹਾ ਪੁਲਿਸ ਨੇ ਪਹਿਚਾਣ ਕਰ ਕੇ ਉਨ੍ਹਾਂ ਵਿਰੁਧ ਫ਼ੌਜਦਾਰੀ ਮੁਕੱਦਮਾ ਦਰਜ ਕੀਤਾ ਹੈ। ਸੀਨੀਅਰ ਪੁਲਿਸ ਕਪਤਾਨ ਹਰਜੀਤ ਸਿੰਘ ਆਈ ਪੀ ਐੱਸ ਅਨੁਸਾਰ ਸੁਰਿੰਦਰ ਕੁਮਾਰ ਤੋਂ ਸੁਰਿੰਦਰ ਸਿੰਘ ਬਣੇ ਕਥਿਤ ਮੁਲਜ਼ਮ ਨੇ ਇਹ ਪੋਸਟਰ ਮੇਲ ਰਾਹੀਂ ਪ੍ਰਾਪਤ ਕੀਤੇ ਅਤੇ ਇਨ੍ਹਾਂ ਨੂੰ ਸਕੈਨਰ ਤੋਂ ਪ੍ਰਿੰਟ ਕਰ ਕੇ ਪਿੰਡ ਅੰਦਰ ਚਿਪਕਾਇਆ।

ਇਸ ਸਬੰਧੀ ਪੁਲਿਸ ਥਾਣਾ ਸਦਰ ਅਬੋਹਰ ਅੰਦਰ ਸੁਰਿੰਦਰ ਸਿੰਘ ਅਤੇ ਉਸ ਦਾ ਸਾਥ ਦੇਣ ਵਾਲੇ 4 ਹੋਰ ਵਿਅਕਤੀਆਂ ਵਿਰੁਧ ਆਈ ਪੀ ਸੀ ਦੀ ਧਾਰਾ 153 ਅਤੇ  153 ਏ ਅਧੀਨ ਫ਼ੌਜਦਾਰੀ ਮੁਕੱਦਮਾ ਦਰਜ ਕੀਤਾ ਗਿਆ  ਹੈ। ਵਰਨਣਯੋਗ ਹੈ ਕਿ ਸਬ ਡਿਵੀਜ਼ਨ ਅਬੋਹਰ ਦੇ ਪਿੰਡ ਮਲੂਕਪੁਰਾ ਅੰਦਰ ਖ਼ਾਲਿਸਤਾਨ ਪੱਖੀ 100 ਦੇ ਕਰੀਬ ਪੋਸਟਰ ਚਿਪਕਾਏ ਗਏ ਸੀ । ਪੋਸਟਰਾਂ ਵਿਚ ਲਿਖਿਆ ਗਿਆ ਸੀ ਕਿ “ਮੈਂ ਪੰਜਾਬ ਹਾਂ। ਮੈਂ ਹਿੰਦੁਸਤਾਨ ਤੋਂ ਆਜ਼ਾਦੀ ਚਾਹੁੰਦਾ ਹਾਂ। ਸਿੱਖਾਂ ਦੇ ਸਾਰੇ ਮਸਲੇ ਤਾਂ ਖ਼ਾਲਿਸਤਾਨ ਵਿਚ ਹੀ ਹੱਲ ਹੋਣਗੇ।'' ਇਨ੍ਹਾਂ ਪੋਸਟਰਾਂ ਉੱਪਰ ਖ਼ਾਲਿਸਤਾਨ ਦਾ ਝੰਡਾ ਵੀ ਛਾਪਿਆ ਹੋਇਆ ਸੀ। ਐੱਸ.ਐੱਸ.ਪੀ ਅਨੁਸਾਰ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਇਨ੍ਹਾਂ ਦੇ ਸਬੰਧਾਂ ਦਾ ਪਤਾ ਲਗਾਇਆ ਜਾਵੇਗਾ ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement