
ਕੈਦੀ ਦੇ ਬੂਟਾਂ ਵਿਚ ਛੁਪਾ ਦਿੱਤੇ ਦੋ ਮੋਬਾਈਲ ਅਤੇ ਦੋ ਬੈਟਰੀਆਂ
ਪਠਾਨਕੋਟ: ਪਠਾਨਕੋਟ ਦੀ ਸਬ ਜੇਲ੍ਹ ਵਿੱਚ ਬੰਦ ਹਵਾਲਾਤੀ ਨੂੰ ਮਿਲਣ ਆਏ ਉਸ ਦੀ ਮਾਂ, ਭੈਣ ਅਤੇ ਜੀਜਾ ਵੱਲੋਂ ਕੈਦੀ ਨਾਲ ਮੁਲਾਕਾਤ ਕਰਨ ਦੌਰਾਨ ਮੋਬਾਈਲ ਫੋਨ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਕੈਦੀ ਨਾਲ ਮੁਲਾਕਾਤ ਦੌਰਾਨ ਉਸ ਦੀਆਂ ਜੁੱਤੀਆਂ ਵਿੱਚ ਦੋ ਮੋਬਾਈਲ ਅਤੇ ਦੋ ਬੈਟਰੀਆਂ ਛੁਪਾ ਦਿੱਤੀਆਂ ਸਨ। ਜਦੋਂ ਜੇਲ੍ਹ ਅਧਿਕਾਰੀ ਨੇ ਪਰਿਵਾਰ ਵੱਲੋਂ ਦਿੱਤੇ ਸਾਮਾਨ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਦੋ ਮੋਬਾਈਲ ਅਤੇ ਦੋ ਬੈਟਰੀਆਂ ਬਰਾਮਦ ਹੋਈਆਂ। ਪੁਲਿਸ ਨੇ ਵਿਚਾਰ ਅਧੀਨ ਕੈਦੀ ਸਮੇਤ ਉਸ ਦੀ ਭੈਣ, ਜੀਜਾ ਅਤੇ ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
PHOTO
ਜੇਲ੍ਹਾਂ ਵਿੱਚ ਮੋਬਾਈਲ ਬਰਾਮਦ ਹੋਣ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਪਠਾਨਕੋਟ ਦੀ ਸਬ ਜੇਲ੍ਹ ਵਿੱਚ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਜੇਲ੍ਹ ਵਿੱਚ ਬੰਦ ਕੈਦੀ ਨੂੰ ਮਿਲਣ ਆਈ ਉਸ ਦੀ ਮਾਂ, ਭੈਣ ਅਤੇ ਜੀਜੇ ਨੇ ਜੁੱਤੀਆਂ ਵਿੱਚ ਦੋ ਮੋਬਾਈਲ ਅਤੇ ਦੋ ਬੈਟਰੀਆਂ ਛੁਪਾ ਦਿੱਤੀਆਂ ਸਨ। ਜਦੋ ਕੈਦੀ ਇਹ ਸਮਾਨ ਅਤੇ ਜੁੱਤੀਆਂ ਲੈ ਕੇ ਆਪਣੀ ਬੈਰਕ ਵਿੱਚ ਜਾਣ ਲੱਗਾ ਤਾਂ ਉੱਥੇ ਤਾਇਨਾਤ ਜੇਲ੍ਹ ਅਧਿਕਾਰੀ ਨੇ ਜਦੋਂ ਇਸ ਦੀ ਚੈਕਿੰਗ ਕੀਤੀ ਤਾਂ ਜੁੱਤੀ ਵਿੱਚੋਂ ਦੋ ਮੋਬਾਈਲ ਅਤੇ ਦੋ ਬੈਟਰੀਆਂ ਬਰਾਮਦ ਹੋਈਆਂ। ਜਿਸ ਦੇ ਆਧਾਰ 'ਤੇ ਪੁਲਿਸ ਨੇ ਵਿਚਾਰ ਅਧੀਨ ਕੈਦੀ ਉਸਦੀ ਮਾਂ ਭੈਣ ਸਮੇਤ ਕੁੱਲ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਜਦੋਂ ਡੀਐਸਪੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਜੇਲ੍ਹ ਵਿੱਚ ਬੰਦ ਹਵਾਲਾਤੀ ਨੂੰ ਮਿਲਣ ਲਈ ਆਈ ਉਸ ਦੀ ਮਾਂ ਨੇ ਮੋਬਾਈਲ ਫ਼ੋਨ ਦੇਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਕਤ ਦੋਸ਼ੀ ਨੂੰ ਲੈ ਕੇ ਤਲਾਸ਼ੀ ਦੌਰਾਨ ਉਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਇਸ ਨੂੰ ਬਰਾਮਦ ਕਰ ਲਿਆ, ਜਿਸ ਕਾਰਨ ਚਾਰਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।