ਬਿਜਲੀ ਚੋਰੀ ਵਿਰੁੱਧ ਮੁਹਿੰਮ ਤੇਜ਼: PSPCL ਵਲੋਂ 149 ਚੋਰੀ ਦੇ ਮਾਮਲਿਆਂ ‘ਚ 1.24 ਕਰੋੜ ਦਾ ਜੁਰਮਾਨਾ

By : GAGANDEEP

Published : Jul 5, 2023, 11:30 am IST
Updated : Jul 5, 2023, 11:30 am IST
SHARE ARTICLE
photo
photo

ਮੁਹਾਲੀ, ਜ਼ੀਰਕਪੁਰ ਤੇ ਲਾਲੜੂ ਪਾਵਰ ਡਵੀਜ਼ਨਾਂ ਅਧੀਨ ਬਿਜਲੀ ਚੋਰੀ ਦੇ ਮਾਮਲੇ ਗਏ ਫੜੇ

 

ਮੁਹਾਲੀ: ਸੂਬੇ ਵਿਚ ਬਿਜਲੀ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਯਾਨੀ PSPCL ਹੁਣ ਜ਼ਮੀਨੀ ਪੱਧਰ 'ਤੇ ਕਾਰਵਾਈ ਕਰ ਰਹੀ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਪੀ. ਐਸ. ਪੀ. ਸੀ. ਐਲ) ਦੇ ਇਨਫ਼ੋਰਸਮੈਂਟ ਵਿੰਗ ਨੇ ਜ਼ੀਰਕਪੁਰ ਅਤੇ ਲਾਲੜੂ ਮੁਹਾਲੀ, ਪਾਵਰ ਡਿਵੀਜ਼ਨਾਂ ਵਿਚ ਬਿਜਲੀ ਚੋਰੀ ਦੇ 149 ਕੇਸਾਂ ਦਾ ਪਰਦਾਫ਼ਾਸ਼ ਕਰਦਿਆਂ 1.24 ਕਰੋੜ ਰੁਪਏ ਦੇ ਜੁਰਮਾਨੇ ਲਗਾਇਆ ਹੈ।

ਇਹ ਵੀ ਪੜ੍ਹੋ: ਹੁਣ ਕੈਨੇਡਾ ’ਚ ਕਰਵਾਉ ਬੱਚਿਆਂ ਦੀ ਸਕੂਲਿੰਗ, ਮਾਪੇ ਵੀ ਨਾਲ ਜਾ ਸਕਣਗੇ ਵਿਦੇਸ਼, ਜਾਣੋ ਕੀ ਹੈ ਮਾਈਨਰ ਸਟੱਡੀ ਵੀਜ਼ਾ 

 ਇਸ ਸਬੰਧੀ ਸਤਵਿੰਦਰ ਸਿੰਘ ਸੈਂਬੀ ਸੁਪਰਡੈਂਟ ਇੰਜਨੀਅਰ (ਐਸ.ਈ) ਨੇ ਦਸਿਆ ਕਿ ਮੁਹਾਲੀ, ਜ਼ੀਰਕਪੁਰ ਅਤੇ ਸਵੇਰੇ ਲਾਲੜੂ ਸਰਕਲ ਦੇ ਅਧਿਕਾਰੀਆਂ ਨੇ 4643 ਖਪਤਕਾਰਾਂ ਦੀ ਜਾਂਚ ਕੀਤੀ। ਇਸ ਚੈਕਿੰਗ ਦੌਰਾਨ ਵੱਖ-ਵੱਖ ਟੀਮਾਂ ਨੇ 47 ਨੰਬਰ ਖਪਤਕਾਰ ਬਿਜਲੀ ਚੋਰੀ ਦੇ, 65 ਨੰਬਰ ਬਿਜਲੀ ਦੀ ਅਣਅਧਿਕਾਰਤ ਵਰਤੋਂ ਦੇ ਮਾਮਲੇ ਅਤੇ 37 ਨੰਬਰ ਖਪਤਕਾਰ ਅਣਅਧਿਕਾਰਤ ਦੇ ਲੋਡ ਦੇ ਵਾਧੂ ਵਰਗੀਆਂ ਹੋਰ ਉਲੰਘਣਾਵਾਂ ਲਈ ਪਾਏ ਗਏ।

​ਇਹ ਵੀ ਪੜ੍ਹੋ: ਇੰਗਲੈਂਡ: ਭਾਰਤੀ ਮੂਲ ਦੇ 25 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ  

ਉਨ੍ਹਾਂ ਦਸਿਆ ਕਿ ਬਿਜਲੀ ਦੀ ਚੋਰੀ ਲਈ 47 ਖਪਤਕਾਰਾਂ ਤੋਂ 63.54 ਲੱਖ ਰੁਪਏ, ਬਿਜਲੀ ਦੀ ਅਣਅਧਿਕਾਰਤ ਵਰਤੋਂ ਲਈ 65 ਖਪਤਕਾਰਾਂ ਤੋਂ 58.37 ਰੁਪਏ ਅਤੇ ਹੋਰ ਉਲੰਘਣਾਵਾਂ ਲਈ 37 ਖਪਤਕਾਰਾਂ ਤੋਂ 2.40 ਲੱਖ ਰੁਪਏ ਜੁਰਮਾਨੇ ਵਜੋਂ ਵਸੂਲੇ ਗਏ ਹਨ। ਉਨਾਂ ਦਸਿਆ ਕਿ ਮੁਹਾਲੀ ਵਿਚ ਕੁਲ 2086 ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿਚੋਂ 95 ਕੇਸ ਪਾਏ ਗਏ ਅਤੇ ਜੁਰਮਾਨੇ ਕੀਤੇ ਗਏ। ਇਸ ਵਿਚ ਚੋਰੀ ਦੇ 31 ਕੇਸ ਫੜੇ ਗਏ ਅਤੇ 35.69 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਬਿਜਲੀ ਦੀ ਅਣਅਧਿਕਾਰਤ ਵਰਤੋਂ ਦੇ 41 ਕੇਸ ਜਿਨ੍ਹਾਂ ਵਿਚ 40.64 ਲੱਖ ਰੁਪਏ ਦੀ ਵਸੂਲੀ ਕੀਤੀ ਗਈ ਅਤੇ ਅਣਅਧਿਕਾਰਤ ਐਕਸਟੈਂਸ਼ਨ ਆਫ਼ ਲੋਡ ਅਧੀਨ 23 ਕੇਸਾਂ ਦਾ ਪਤਾ ਲਗਾਇਆ ਗਿਆ ਅਤੇ 1.35 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਕੁੱਲ 77.68 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।

ਇਸੇ ਤਰ੍ਹਾਂ ਜ਼ੀਰਕਪੁਰ ਵਿਚ ਕੁਲ 1001 ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿਚੋਂ 34 ਕੇਸ ਪਾਏ ਗਏ ਅਤੇ ਜੁਰਮਾਨੇ ਕੀਤੇ ਗਏ। ਇਸ ਵਿਚ ਚੋਰੀ ਦੇ 12 ਕੇਸ ਫੜੇ ਗਏ ਅਤੇ 25.39 ਲੱਖ  ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਬਿਜਲੀ ਦੀ ਅਣਅਧਿਕਾਰਤ ਵਰਤੋਂ ਦੇ 8 ਕੇਸਾਂ ਵਿਚ 11.88 ਲੱਖ ਰੁਪਏ  ਦੀ ਵਸੂਲੀ ਕੀਤੀ ਗਈ ਹੈ। ਇਸ ਦੇ ਨਾਲ ਹੀ ਅਣਅਧਿਕਾਰਤ ਐਕਸਟੈਸ਼ਨ ਆਫ ਲੋਡ ਅਧੀਨ 14 ਕੇਸਾਂ ਦਾ ਪਤਾ ਲਗਾਇਆ  ਗਿਆ ਅਤੇ 1.05 ਲੱਖ ਦਾ ਜੁਰਮਾਨਾ ਲਗਾਇਆ ਗਿਆ।  ਜਿਸ ਨਾਲ ਕੁਲ 38.32 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਲਾਲੜੂ ਵਿਚ ਕੁੱਲ 1547 ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿਚੋਂ 20 ਕੇਸਾਂ ਦਾ ਪਤਾ ਲਗਾ ਕੇ ਜੁਰਮਾਨੇ ਕੀਤੇ ਗਏ। ਇਸ ਵਿਚ ਚੋਰੀ ਦੇ 4 ਕੇਸ ਫੜੇ ਗਏ ਅਤੇ 2.46 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਬਿਜਲੀ ਦੀ ਅਣਅਧਿਕਾਰਤ ਵਰਤੋਂ ਦੇ 16 ਕੇਸ ਜਿਨ੍ਹਾਂ ਵਿਚ 5.85 ਲੱਖ ਰੁਪਏ ਦੀ ਵਸੂਲੀ ਕੀਤੀ ਗਈ ਅਤੇ ਅਣਅਧਿਕਾਰਤ ਐਕਸਟੈਂਸ਼ਨ ਆਫ਼ ਲੋਡ ਦੇ ਅਧੀਨ ਜ਼ੀਰੋ ਕੇਸਾਂ ਦਾ ਪਤਾ ਲਗਾਇਆ ਗਿਆ ਅਤੇ ਕੋਈ ਜੁਰਮਾਨਾ ਨਹੀਂ ਲਗਾਇਆ ਗਿਆ, ਕੁੱਲ 8.31 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement