
16 ਸਾਲਾ ਮੁੰਡੇ ਨੂੰ ਕਤਲ ਦਾ ਠਹਿਰਾਇਆ ਗਿਆ ਦੋਸ਼ੀ
ਲੰਡਨ: ਪੂਰਬੀ ਇੰਗਲੈਂਡ ਦੇ ਇਕ ਪਾਰਕ ਵਿਚ ਇਕ ਭਾਰਤੀ ਮੂਲ ਦੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿਤਾ ਗਿਆ। ਮ੍ਰਿਤਕ ਦੀ ਪਹਿਚਾਣ ਆਸ਼ੀਸ਼ ਸਚਦੇਵ ਨਾਹਰ ਨਾਮ ਦੇ ਨੌਜਵਾਨ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਲੁਧਿਆਣਾ ਗੈਸ ਲੀਕ ਮਾਮਲਾ: ਮੈਜਿਸਟ੍ਰੇਟ ਜਾਂਚ 'ਚ ਨਹੀਂ ਪਾਇਆ ਗਿਆ ਕੋਈ ਜ਼ਿੰਮੇਵਾਰ
ਮ੍ਰਿਤਕ ਦੇ ਕਤਲ ਦੋਸ਼ ਵਿਚ ਇਕ 16 ਸਾਲਾ ਮੁੰਡੇ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਬ੍ਰਿਟਿਸ਼ ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਨਾਬਾਲਗ ਹੋਣ ਕਰਕੇ ਕਾਨੂੰਨੀ ਕਾਰਨਾਂ ਕਰਕੇ ਮੁੰਡੇ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਹੈ। ਦੋਸ਼ੀ ਬਣਾਏ ਜਾਣ ਦੇ ਬਾਅਦ ਉਸ ਨੂੰ ਲਿਊਟਨ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ: ਸਵੇਰ ਦੀ ਸੈਰ ਲਈ ਜਾ ਰਹੀਆਂ ਤਿੰਨ ਔਰਤਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ, ਮਾਂ- ਧੀ ਸਮੇਤ ਤਿੰਨ ਦੀ ਮੌਤ
ਬੈੱਡਫੋਰਡਸ਼ਾਇਰ ਪੁਲਿਸ ਦੇ ਅਧਿਕਾਰੀਆਂ ਨੂੰ ਬੇਡਫੋਰਡ ਦੇ ਜੁਬਲੀ ਪਾਰਕ ਵਿਚ ਵੀਰਵਾਰ ਸ਼ਾਮ ਨੂੰ 25 ਸਾਲਾ ਨਾਹਰ ਪਿਆ ਹੋਇਆ ਮਿਲਿਆ ਸੀ, ਜਿਸ ਦੇ ਸਰੀਰ 'ਤੇ ਚਾਕੂ ਨਾਲ ਹੋਏ ਜ਼ਖ਼ਮਾਂ ਦੇ ਨਿਸ਼ਾਨ ਸਨ। ਨਾਹਰ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਸੋਮਵਾਰ ਨੂੰ ਹੋਈ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਨਾਹਰ ਦੀ ਮੌਤ ਦਿਲ 'ਤੇ ਚਾਕੂ ਨਾਲ ਵਾਰ ਕਾਰਨ ਹੋਈ ਹੈ। ਪੁਲਿਸ ਨੇ ਮੁਲਜ਼ਮ ਬਾਰੇ ਸਿਰਫ਼ ਇੰਨਾ ਹੀ ਦੱਸਿਆ ਹੈ ਕਿ ਉਸ ’ਤੇ ਕਤਲ ਦਾ ਦੋਸ਼ ਲੱਗਾ ਹੈ। ਉਸ ਬਾਰੇ ਅਜੇ ਤੱਕ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ।