
ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ
ਜਲੰਧਰ: ਜਲੰਧਰ ਸ਼ਹਿਰ 'ਚ ਪੀਏਪੀ ਨੇੜੇ ਅੰਮ੍ਰਿਤਸਰ ਹਾਈਵੇ 'ਤੇ ਮੀਂਹ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਈਵੇਅ 'ਤੇ ਕਈ ਵਾਹਨ ਆਪਸ 'ਚ ਟਕਰਾ ਗਏ ਅਤੇ ਇਕ ਵਾਹਨ ਬਚਾਅ ਕਰਦੇ ਹੋਏ ਪਰਫੇਟ ਨਾਲ ਟਕਰਾ ਕੇ ਪਲਟ ਗਿਆ। ਹਾਦਸੇ ਤੋਂ ਬਾਅਦ ਹਾਈਵੇਅ ਲੇਨ 'ਤੇ ਜਾਮ ਲੱਗ ਗਿਆ। ਸ਼ੁਕਰ ਹੈ ਕਿ ਇਸ ਹਾਦਸੇ 'ਚ ਕਿਸੇ ਦੀ ਜਾਨ ਨਹੀਂ ਗਈ ਪਰ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਇਹ ਵੀ ਪੜ੍ਹੋ: ਬਿਜਲੀ ਚੋਰੀ ਵਿਰੁੱਧ ਮੁਹਿੰਮ ਤੇਜ਼: PSPCL ਵਲੋਂ 149 ਚੋਰੀ ਦੇ ਮਾਮਲਿਆਂ ‘ਚ 1.24 ਕਰੋੜ ਦਾ ਜੁਰਮਾਨਾ
ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਕਰੇਨ ਦੀ ਮਦਦ ਨਾਲ ਵਾਹਨ ਨੂੰ ਪਾਸੇ ਕਰਕੇ ਜਾਮ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਦਸੇ ਤੋਂ ਬਾਅਦ ਜਾਮ ਲੱਗਣ ਦੀ ਸੂਚਨਾ ਮਿਲਦੇ ਹੀ ਵਾਹਨ ਚਾਲਕ ਕਿਸੇ ਹੋਰ ਰਸਤੇ ਰਾਹੀਂ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਰਹੇ ਹਨ ਤਾਂ ਜੋ ਜਾਮ ਤੋਂ ਬਚਿਆ ਜਾ ਸਕੇ। ਇਸ ਕਾਰਨ ਸ਼ਹਿਰ ਵਿਚ ਵੀ ਜਾਮ ਦੀ ਸਥਿਤੀ ਬਣੀ ਹੋਈ ਹੈ।
ਇਹ ਵੀ ਪੜ੍ਹੋ: ਹੁਣ ਕੈਨੇਡਾ ’ਚ ਕਰਵਾਉ ਬੱਚਿਆਂ ਦੀ ਸਕੂਲਿੰਗ, ਮਾਪੇ ਵੀ ਨਾਲ ਜਾ ਸਕਣਗੇ ਵਿਦੇਸ਼, ਜਾਣੋ ਕੀ ਹੈ ਮਾਈਨਰ ਸਟੱਡੀ ਵੀਜ਼ਾ