'ਚਿੱਟੇ' ਨੇ ਉਜਾੜਿਆ ਇਕ ਹੋਰ ਹੱਸਦਾ-ਵੱਸਦਾ ਪਰਿਵਾਰ, ਓਵਰਡੋਜ਼ ਕਾਰਨ ਗੁਆ ਲਈ ਜਾਨ
Published : Jul 5, 2024, 7:52 am IST
Updated : Jul 5, 2024, 7:53 am IST
SHARE ARTICLE
'Chitte' destroyed another laughing family, lost its life due to overdose
'Chitte' destroyed another laughing family, lost its life due to overdose

drug overdose ਮ੍ਰਿਤਕ ਦਾ ਇਕ 4 ਸਾਲ ਦਾ ਬੇਟਾ ਹੈ

'Chitte' destroyed another laughing family, lost its life due to overdose : ਜਿਸ ਘਰ ਦਾ ਜਵਾਨ ਪੁੱਤਰ ਪਰਿਵਾਰ ਤੇ ਜਵਾਨ ਵਿਧਵਾ ਪਤਨੀ ਨੂੰ ਛੱਡ ਨਸ਼ੇ ਦੀ ਭੇਟ ਚੜ੍ਹ ਜਾਵੇ ਤਾਂ ਇਹ ਦੁੱਖ ਉਸ ਪਰਿਵਾਰ ਤੋ ਕਿਵੇਂ ਝੱਲ ਹੋਵੇਗਾ ਇਹ ਕੋਈ ਦੂਸਰਾ ਨਹੀਂ ਬਿਆਨ ਕਰ ਸਕਦਾ। 

ਬੇਸ਼ੱਕ ਪੰਜਾਬ’ਚ ਵੱਡੇ ਪੱਧਰ ’ਤੇ ‘ਚਿੱਟੇ’ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਥਾਣਾ ਮੋਤੀ ਨਗਰ ਦੇ ਇਲਾਕੇ ’ਚ ਇਕ 26-27 ਸਾਲ ਦੇ ਨੌਜਵਾਨ ਦੀ ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਜਿਸ ਦੀ ਪਛਾਣ ਦਵਿੰਦਰ ਕੁਮਾਰ ਵਾਸੀ ਸ਼ੇਰਪੁਰ ਖੁਰਦ ਵਜੋਂ ਹੋਈ ਹੈ।

ਪੜ੍ਹੋ ਇਹ ਖ਼ਬਰ : ਬਾਰਸ਼ ਦੇ ਮੌਸਮ ਵਿਚ ਰੱਖੋ ਵਾਲਾਂ ਦਾ ਖ਼ਾਸ ਧਿਆਨ, ਦੂਰ ਹੋਵੇਗੀ ਝੜਨ ਦੀ ਸਮੱਸਿਆ  

ਮ੍ਰਿਤਕ ਦੇ ਭਰਾ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ, ਮ੍ਰਿਤਕ ਦਾ ਇਕ 4 ਸਾਲ ਦਾ ਬੇਟਾ ਹੈ। ਉਸ ਨੂੰ ਪਿਛਲੇ ਕਾਫੀ ਸਮੇਂ ਤੋਂ ਚਿੱਟੇ ਦੀ ਲਤ ਲੱਗ ਗਈ ਸੀ। ਉਨ੍ਹਾਂ ਨੂੰ ਸਵੇਰੇ ਗੁਆਂਢੀਆਂ ਨੇ ਦੱਸਿਆ ਕਿ ਦਵਿੰਦਰ ਸੜਕ ’ਤੇ ਡਿੱਗਿਆ ਪਿਆ ਹੈ। ਜਦੋਂ ਉਸ ਨੂੰ ਆ ਕੇ ਦੇਖਿਆ ਤਾਂ ਮ੍ਰਿਤਕ ਪਾਇਆ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਤਿੰਦਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਨਸ਼ਾ ਛੁਡਾਊ ਸੈਂਟਰ ’ਚ ਰਹਿ ਕੇ ਆਇਆ। ਇਸ ਦੀ 3-4 ਮਹੀਨੇ ਦਵਾਈ ਵੀ ਚੱਲੀ ਹੈ। ਹੁਣ ਵੀ ਥੋੜ੍ਹੇ ਦਿਨਾਂ ਤੋਂ ਬਾਹਰ ਆਇਆ ਸੀ। ਸਵੇਰੇ ਕੰਮ ’ਤੇ ਨਿਕਲਿਆ ਸੀ, ਰਾਤ ਘਰ ਨਹੀਂ ਆਇਆ। ਸ਼ਾਇਦ ਉਸ ਨੇ ਫਿਰ ਨਸ਼ੇ ਦੀ ਵੱਧ ਡੋਜ਼ ਲੈ ਲਈ ਹੋਵੇਗੀ।

ਉਸ ਨੇ ਕਿਹਾ ਕਿ ਮੋਤੀ ਨਗਰ ਇਲਾਕੇ ’ਚ ‘ਚਿੱਟਾ’ ਸ਼ਰੇਆਮ ਵਿਕਦਾ ਹੈ ਪਰ ਅਸੀਂ ਲੋਕ ਬੇਬੱਸ ਹਾਂ ਕਿਉਂਕਿ ਜਦੋਂ ਪੁਲਿਸ ਨਹੀਂ ਕੁਝ ਕਰ ਰਹੀ ਤਾਂ ਸਾਡਾ ਇਕੱਲਿਆਂ ਦਾ ਆਵਾਜ਼ ਚੁੱਕਣਾ ਖਤਰੇ ਤੋਂ ਖਾਲੀ ਨਹੀਂ। ਫਿਲਹਾਲ ਪੁਲਿਸ ਨੇ ਜਤਿੰਦਰ ਕੁਮਾਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

​(For more Punjabi news apart from 'Chitte' destroyed another laughing family, lost its life due to overdose , stay tuned to Rozana Spokesman

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement