
Hoshiarpur News :1 ਸਾਲ ਦਸ ਮਹੀਨੇ ਪਹਿਲਾਂ ਗਿਆ ਸੀ ਵਿਦੇਸ਼, ਅਗਸਤ ’ਚ ਹੋਣੀ ਸੀ ਪੜ੍ਹਾਈ ਪੂਰੀ
Hoshiarpur News : ਹੁਸ਼ਿਆਰਪੁਰ ਦੇ ਮਹੱਲਾ ਭੀਮ ਨਗਰ ਨਿਵਾਸੀ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਾਣਕਾਰੀ ਦਿੰਦਿਆਂ ਵਰਿੰਦਰ ਕੁਮਾਰ ਵਾਸੀ ਭੀਮ ਨਗਰ ਹੁਸ਼ਿਆਰਪੁਰ ਨੇ ਦੱਸਿਆ ਕਿ 1 ਸਾਲ ਦਸ ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣਾ ਇਕਲੌਤਾ ਪੁੱਤਰ ਆਸੂਤੋਸ਼ ਪੜ੍ਹਾਈ ਲਈ ਕੈਨੇਡਾ ਭੇਜਿਆ ਸੀ। ਅਗਸਤ 'ਚ ਉਸਦੀ ਪੜ੍ਹਾਈ ਮੁਕੰਮਲ ਹੋ ਜਾਣੀ ਸੀ, ਜਿਸ ਤੋਂ ਬਾਅਦ ਉਸਨੇ ਵਰਕ ਪਰਮਿਟ 'ਤੇ ਕੈਨੇਡਾ 'ਚ ਕੰਮ ਕਰਨਾ ਸ਼ੁਰੂ ਕਰ ਦੇਣਾ ਸੀ।
ਇਹ ਵੀ ਪੜੋ:Mumbai News : ਮਸ਼ਹੂਰ ਕੈਨੇਡੀਆਈ ਗਾਇਕ ਜਸਟਿਨ ਬੀਬਰ ਮੁੰਬਈ ਪੁੱਜੇ ਅੰਬਾਨੀ ਦੇ ਵਿਆਹ ’ਚ ਦੇਣਗੇ ਪੇਸ਼ਕਾਰੀ
ਉਨ੍ਹਾਂ ਦੱਸਿਆ ਕਿ 2 ਜੁਲਾਈ 2024 ਨੂੰ ਕੈਨੇਡਾ ਦੇ ਸਮੇਂ ਅਨੁਸਾਰ ਸ਼ਾਮ ਸਾਢੇ ਕੁ 5 ਵਜੇ ਦੇ ਕਰੀਬ ਆਸ਼ੂਤੋਸ਼ ਨੇ ਆਪਣੀ ਮਾਤਾ ਤੇ ਪਰਿਵਾਰਕ ਮੈਂਬਰਾਂ ਨਾਲ ਬੜੇ ਖੁਸ਼ਗਵਾਰ ਮਾਹੌਲ 'ਚ ਕਰੀਬ ਇਕ ਘੰਟਾ ਗੱਲਬਾਤ ਕੀਤੀ।
(For more news apart from Punjabi youth died due to heart attack in Canada News in Punjabi, stay tuned to Rozana Spokesman)