Sandeep Thapar: ਦਿਨ ਦਿਹਾੜੇ ਵੱਡੀ ਵਾਰਦਾਤ, ਸ਼ਿਵ ਸੈਨਾ ਆਗੂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਕੋਲ ਖੜਾ ਵੇਖਦਾ ਰਹਿ ਗਿਆ ਗੰਨਮੈਨ

By : GAGANDEEP

Published : Jul 5, 2024, 3:30 pm IST
Updated : Jul 5, 2024, 3:40 pm IST
SHARE ARTICLE
Shiv Sena Punjab Leader Sandeep Thapar News In punjabi
Shiv Sena Punjab Leader Sandeep Thapar News In punjabi

Sandeep Thapar: ਨਿਹੰਗ ਦੇ ਬਾਣੇ ‘ਚ ਆਏ 4 ਲੋਕਾਂ ਨੇ ਕੀਤਾ ਹਮਲਾ

Shiv Sena Punjab Leader Sandeep Thapar News In punjabi : ਲੁਧਿਆਣਾ ਵਿਚ ਦਿਨ ਦਿਹਾੜੇ ਵੱਡੀ ਵਾਰਦਾਤ ਵਾਪਰੀ ਹੈ। ਇਥੇ ਸ਼ਿਵ ਸੈਨਾ ਗੋਰਾ ਥਾਪਰ 'ਤੇ ਬਾਹਰ ਕੁੱਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਨਿਹੰਗਾਂ ਦਾ ਬਾਣਾ ਪਹਿਨੇ ਚਾਰ ਮੁਲਜ਼ਮਾਂ ਨੇ ਗੋਰਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਮਗਰੋਂ ਉਸ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ

ਇਹ ਵੀ ਪੜ੍ਹੋ: UK Election Result News: ਪ੍ਰੀਤ ਕੌਰ ਗਿੱਲ ਤੀਜੇ ਵਾਰ ਬਣੇ ਸਾਂਸਦ, ਲੇਬਰ ਪਾਰਟੀ ਵਲੋਂ ਬ੍ਰਮਿੰਘਮ ਐਜ਼ਬਾਸਟਨ ਤੋਂ ਜਿੱਤੇ ਚੋਣ  

 ਮਿਲੀ ਜਾਣਕਾਰੀ ਅਨੁਸਾਰ ਸੰਦੀਪ ਥਾਪਰ ਗੋਰਾ ਆਪਣੇ ਗੰਨਮੈਨ ਨਾਲ ਸਿਵਲ ਹਸਪਤਾਲ ਜਾ ਰਿਹਾ ਸੀ ਕਿ ਕਿ ਮੁਲਜ਼ਮਾਂ ਨੇ ਉਸ 'ਤੇ ਹਮਲਾ ਕਰ ਦਿਤਾ। ਪੀੜਤ ਸੰਦੀਪ ਥਾਪਰ ਸ਼ਹੀਦ ਸੁਖਦੇਵ ਦੇ ਪਰਿਵਾਰ ਦੇ ਵਿੱਚੋਂ ਹੈ। ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਨਾਲ ਆਪਣੀ ਸ਼ਹਾਦਤ ਦਿੱਤੀ ਸੀ।

ਇਹ ਵੀ ਪੜ੍ਹੋ: School Holidays News: ਸਕੂਲਾਂ ਵਿਚ ਵਧਾਈਆਂ ਗਈਆਂ ਛੁੱਟੀਆਂ, ਪੜ੍ਹੋ ਹੁਣ ਕਦੋਂ ਲੱਗਣਗੇ ਸਕੂਲ

ਇਲਜ਼ਾਮ ਹਨ ਕਿ ਘਟਨਾ ਦੌਰਾਨ ਸੰਦੀਪ ਥਾਪਰ ਦਾ ਗੰਨਮੈਨ ਮੂਕ ਦਰਸ਼ਕ ਬਣ ਕੇ ਇਕ ਪਾਸੇ ਖੜ੍ਹਾ ਰਿਹਾ ਅਤੇ ਗੋਰੇ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਖੂਨ ਨਾਲ ਲੱਥਪੱਥ ਹਾਲਤ ‘ਚ ਗੋਰਾ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਰੈਫਰ ਕਰ ਦਿੱਤਾ ਗਿਆ। ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Shiv Sena Punjab Leader Sandeep Thapar News In punjabi ,stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement