
ਲੁਧਿਆਣਾ ਵਿਖੇ ਅਪਣੇ ਹੀ ਰਿਸ਼ਤੇਦਾਰ ਹੱਥੋਂ ਪੋਤੇ ਤੇ ਪੋਤੀ ਸਮੇਤ ਕਤਲ ਕੀਤੀ ਗਈ ਬਜ਼ੁਰਗ ਔਰਤ ਦੀ ਬੇਰਹਿਮ ਹਤਿਆ ਦੀ ਨਿਖੇਧੀ ਕਰਦਿਆਂ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ
ਲੁਧਿਆਣਾ, 4 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਲੁਧਿਆਣਾ ਵਿਖੇ ਅਪਣੇ ਹੀ ਰਿਸ਼ਤੇਦਾਰ ਹੱਥੋਂ ਪੋਤੇ ਤੇ ਪੋਤੀ ਸਮੇਤ ਕਤਲ ਕੀਤੀ ਗਈ ਬਜ਼ੁਰਗ ਔਰਤ ਦੀ ਬੇਰਹਿਮ ਹਤਿਆ ਦੀ ਨਿਖੇਧੀ ਕਰਦਿਆਂ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਹੁਕਮ ਦਿਤਾ ਹੈ ਕਿ ਉਹ ਇਸ ਭਿਆਨਕ ਘਟਨਾ ਦੀ ਚੰਗੀ ਤਰ੍ਹਾਂ ਜਾਂਚ ਕਰਨ ਤਾਕਿ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।
ਡੀ.ਜੀ.ਪੀ ਨੇ ਕਿਹਾ ਕਿ ਲੁਧਿਆਣਾ ਪੁਲਿਸ ਨੇ ਅਪਰਾਧ ਕਰਨ ਲਈ ਵਰਤਿਆ ਗਿਆ ਹਥੌੜਾ ਬਰਾਮਦ ਕਰ ਲਿਆ ਹੈ ਅਤੇ ਪੁਲਿਸ ਟੀਮਾਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਭੇਜੀਆਂ ਗਈਆਂ ਹਨ। ਡੀ.ਜੀ.ਪੀ ਨੇ ਸਪੱਸ਼ਟ ਤੌਰ 'ਤੇ ਆਖਿਆ ਕਿ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਮਿਸਾਲੀ ਸਜ਼ਾ ਦਿਵਾਈ ਜਾਵੇਗੀ ਅਤੇ ਇਸ ਸਬੰਧ ਵਿਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।