
ਐਸ.ਜੀ.ਪੀ.ਸੀ ਨੇ ਸਬੰਧਿਤ ਗੁਰਦੁਆਰੇ ਦੇ 3 ਮੁਲਾਜ਼ਮ ਕੀਤੇ ਮੁਅੱਤਲ
ਅੰਮ੍ਰਿਤਸਰ: ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਮੁਆਫੀ ਮੰਗਣ 'ਤੇ ਅੰਮ੍ਰਿਤ ਪਾਣ ਕਰਾਉਣ ਦਾ ਮਸਲਾ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ। ਜਿੱਥੇ ਹੁਣ ਅੰਮ੍ਰਿਤ ਛਕਾਉਣ ਵਾਲੀ ਜਥੇਬੰਦੀ ਤੇ ਪੰਜ ਪਿਆਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਮੰਗਣ ਪਹੁੰਚੇ ਹਨ। ਅੰਮ੍ਰਿਤ ਛਕਾਉਣ ਵਾਲੇ ਜਥੇਬੰਦੀ ਦਾ ਕਹਿਣਾ ਹੈ ਕਿ ਉਹਨਾਂ ਕੋਲੋਂ ਜਾਣੇ ਅਣਜਾਣੇ ਵਿਚ ਲੰਗਾਹ ਨੂੰ ਅੰਮ੍ਰਿਤ ਪਾਣ ਕਰਵਾਇਆ ਗਿਆ।
Sikh
ਜਿਸ ਦੀ ਕਿ ਉਹ ਖਿਮਾ ਯਾਚਨਾ ਲਈ ਅਕਾਲ ਤਖਤ ਸਾਹਿਬ ਪਹੁੰਚੇ ਹਨ। ਨਿਹੰਗ ਸਿੰਘ ਦਾ ਕਹਿਣਾ ਹੈ ਕਿ ਉਹ 24 ਵਿਅਕਤੀਆਂ ਨੂੰ ਅੰਮ੍ਰਿਤ ਛਕਾ ਰਹੇ ਸਨ ਤੇ ਉਹ ਵੀ ਆ ਕੇ ਉਹਨਾਂ ਵਿਚ ਖੜ੍ਹ ਗਿਆ। ਉਸ ਨੇ ਅਪਣੇ ਜ਼ੁਲਮ ਲਈ ਮੁਆਫ਼ੀ ਮੰਗ ਲਈ ਸੀ ਇਸ ਲਈ ਉਸ ਨੂੰ ਸਿੱਖ ਧਰਮ ਵਿਚ ਸ਼ਾਮਲ ਕੀਤਾ ਗਿਆ ਸੀ। ਉਧਰ ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਸਬੰਧਿਤ ਗੁਰਦੁਆਰੇ ਤੇ ਤਿੰਨ ਮਨੁਲਾਜ਼ਮਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ।
Sikh
ਦੱਸ ਦੇਈਏ ਕਿ ਅੰਮ੍ਰਿਤ ਬਾਬਾ ਬੰਦਾ ਬਹਾਦਰ ਗੜ੍ਹੀ ਗੁਰਦਾਸ ਨੰਗਲ ਵਿਚ ਛਕਾਇਆ ਗਿਆ ਸੀ। ਸੋ ਹੁਣ ਦੇਖਣਾ ਹੋਵੇਗਾ ਇਸ ਮਾਮਲੇ 'ਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦਾ ਕੀ ਪ੍ਰਤੀਕਿਰਿਆ ਹੁੰਦੀ ਹੈ। ਦਸ ਦਈਏ ਕਿ ਬਲਾਤਕਾਰ ਦੇ ਮਾਮਲੇ ਵਿਚ ਚਰਚਾ ਵਿਚ ਆਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਬਲਾਤਕਾਰ ਮਾਮਲੇ ਲਈ ਮੁਆਫ਼ੀ ਮੰਗੀ ਸੀ ਅਤੇ ਪੰਜ ਪਿਆਰਿਆਂ ਵੱਲੋਂ ਉਹਨਾਂ ਨੂੰ ਤਨਖ਼ਾਹ ਲਗਾ ਕੇ ਮੁੜ ਅੰਮ੍ਰਿਤ ਪਾਣ ਵੀ ਕਰਵਾਇਆ ਗਿਆ ਹੈ।
Sikh
ਜਿਸ ਦੀ ਕਿ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਲੰਗਾਹ ਪੰਜ ਪਿਆਰਿਆਂ ਦੇ ਅੱਗੇ ਬੈਠੇ ਦੇਖੇ ਗਏ ਹਨ। ਉੱਧਰ ਹੁਣ ਸੁੱਚਾ ਸਿੰਘ ਲੰਗਾਹ ਦੇ ਮੁਆਫ਼ੀ ਮੰਗਣ ਨੂੰ ਲੈ ਕੇ ਵਿਵਾਦ ਵੀ ਭੱਖ ਚੁੱਕਿਆ ਹੈ। ਅਕਾਲੀ ਆਗੂ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਲੰਗਾਹ ਦਾ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਹੈ।
Sikh
ਇੱਥੋਂ ਤਕ ਅੰਮ੍ਰਿਤ ਛਕਾਉਣ ਵਾਲੀ ਜੱਥੇਬੰਦੀ ਉਤੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ। ਦੂਜੇ ਪਾਸੇ ਅੰਮ੍ਰਿਤ ਛਕਾਉਣ ਵਾਲੇ ਨਿਹੰਗ ਆਗੂ ਦਾ ਕਹਿਣਾ ਹੈ ਕਿ ਜਦੋਂ ਅੰਮ੍ਰਿਤ ਛਕਾਇਆ ਜਾ ਰਿਹਾ ਸੀ ਤਾਂ ਸੁੱਚਾ ਸਿੰਘ ਲੰਗਾਹ ਨੇ ਖੁਦ ਉੱਥੇ ਪਹੁੰਚ ਕੇ ਅੰਮ੍ਰਿਤ ਛਕਣ ਦੀ ਇਛਾ ਜ਼ਾਹਿਰ ਕੀਤੀ ਸੀ ਜਿਸ ਦੇ ਚਲਦੇ ਹੀ ਉਸ ਨੂੰ ਮੁਆਫ਼ੀ ਦਿੱਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।