ਲੰਗਾਹ ਦਾ ਮਾਫ਼ੀਨਾਮਾ ਅਕਾਲ ਤਖ਼ਤ 'ਤੇ ਕੌਣ ਲੈ ਕੇ ਆਇਆ? ਪੰਥਕ ਹਲਕਿਆਂ ਵਿਚ ਚਰਚਾ ਤੇਜ਼ ਹੋਈ
Published : Nov 5, 2019, 9:43 am IST
Updated : Nov 5, 2019, 9:43 am IST
SHARE ARTICLE
Sucha Singh Langah
Sucha Singh Langah

ਸੁੱਚਾ ਸਿੰਘ ਲੰਗਾਹ ਦੀ ਮਾਫ਼ੀ 'ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ ਚੁੱਪ

ਅੰਮ੍ਰਿਤਸਰ (ਚਰਨਜੀਤ ਸਿੰਘ): ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਮਾਫ਼ੀਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੌਣ ਲੈ ਕੇ ਆਇਆ? ਹਰ ਕੋਈ ਇਸ ਗੱਲ ਨੂੰ ਲੈ ਕੇ ਸਵਾਲ ਕਰ ਰਿਹਾ ਹੈ ਕਿ ਬਜਰ ਕੂਰਹਿਤ ਕਰਨ ਵਾਲੇ ਲੰਗਾਹ ਨੂੰ ਮਾਫ਼ ਕਰਨ ਦੀ ਗੱਲ ਉਠਣ ਤੋਂ ਹਰ ਕੋਈ ਖਾਮੋਸ਼ ਕਿਉਂ ਹੈ? ਅਜਿਹਾ ਕਿਹੜਾ ਪ੍ਰਭਾਵਸ਼ਾਲੀ ਵਿਅਕਤੀ ਹੈ ਜੋ ਲੰਗਾਹ ਦੀ ਕੀਤੀ ਕੂਰਹਿਤ ਦੇ ਬਾਵਜੂਦ ਉਸ ਨੂੰ ਮਾਫ਼ ਕਰਨ ਲਈ ਪੱਬਾਂ ਭਾਰ ਹੋਇਆ ਹੈ।

SGPCSGPC

ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸੁੱਚਾ ਸਿੰਘ ਲੰਗਾਹ ਦੀ ਮਾਫ਼ੀ 'ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ ਚੁੱਪ ਧਾਰ ਗਏ ਹਨ। ਇਸ ਸਾਰੇ ਮਾਮਲੇ 'ਤੇ ਪ੍ਰਪਾਤ ਜਾਣਕਾਰੀ ਮੁਤਾਬਕ ਲੰਗਾਹ ਦਾ ਮਾਫ਼ੀਨਾਮਾ ਲੈ ਕੇ ਪੰਜਾਬ ਦੇ ਇਕ ਪ੍ਰਭਾਵਸ਼ਾਲੀ ਡੇਰੇ ਦੇ ਲੋਕ ਸੰਪਰਕ ਅਧਿਕਾਰੀ ਵਜੋਂ ਜਾਣਿਆ ਜਾਂਦਾ ਵਿਅਕਤੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੁੱਜਾ ਸੀ। ਇਹ ਪੱਤਰ 20 ਅਕਤੂਬਰ ਨੂੰ ਜਥੇਦਾਰ ਦੇ ਦਫ਼ਤਰ  ਕੋਲ ਅਧਿਕਾਰਤ ਤੌਰ 'ਤੇ ਪੇਸ਼ ਕਰ ਦਿਤਾ ਗਿਆ ਸੀ ਤੇ ਇਸ ਪ੍ਰਭਾਵਸ਼ਾਲੀ ਵਿਅਕਤੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚ ਤੈਨਾਤ ਅਧਿਕਾਰੀਆਂ ਨੂੰ ਸਪਸ਼ਟ ਕਰ ਦਿਤਾ ਸੀ

Sucha Singh LangahSucha Singh Langah

ਕਿ 21 ਤਰੀਕ ਦੀ ਜਥੇਦਾਰਾਂ ਦੀ ਮੀਟਿੰਗ ਵਿਚ ਵਿਚਾਰ ਕਰ ਕੇ ਇਸ ਮਾਮਲੇ ਨੂੰ ਖ਼ਤਮ ਕਰ ਦਿਤਾ ਜਾਵੇ। ਇਸ ਗੱਲ ਦੀ ਪੁਸ਼ਟੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚ ਤੈਨਾਤ ਅਧਿਕਾਰੀ ਵੀ ਕਰਦੇ ਹਨ ਕਿ ਇਹ ਪੱਤਰ ਇਕ ਡੇਰੇ ਦਾ ਲੋਕ ਸੰਪਰਕ ਅਧਿਕਾਰੀ ਵਜੋਂ ਤੈਨਾਤ ਵਿਅਕਤੀ ਹੀ ਲੈ ਕੇ ਆਇਆ ਸੀ ਤੇ ਇਹ ਪੱਤਰ ਸ਼ਾਮ ਕਰੀਬ 4 ਵਜੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੁੱਜਾ ਸੀ। ਬਦਕਿਸਮਤ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਆਪੂ ਬਣੇ ਪ੍ਰਭਾਵਸ਼ਾਲੀ ਵਿਅਕਤੀ ਦਾ ਪ੍ਰਭਾਵ ਨੂੰ ਕਬੂਲਣ ਤੋਂ ਇਨਕਾਰ ਕਰ ਦਿਤਾ। ਲੰਗਾਹ ਦੀ ਮਾਫ਼ੀ ਨੂੰ ਲੈ ਕੇ ਉਕਤ ਦੀਆਂ ਸਾਰੀਆਂ ਵਿਉਂਤਾਂ ਘੜੀਆਂ ਘੜਾਈਆਂ ਰਹਿ ਗਈਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement