
ਸੁਮੇਧ ਸੈਣੀ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਵਧੀਕ ਸੈਸ਼ਨ ਜੱਜ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਚੰਡੀਗੜ੍ਹ: ਸੁਮੇਧ ਸੈਣੀ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਵਧੀਕ ਸੈਸ਼ਨ ਜੱਜ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਬਾਰੇ 6 ਅਗਸਤ ਨੂੰ ਸੁਣਵਾਈ ਹੋਵੇਗੀ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਹੋਰਨਾਂ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿਚ ਦਰਜ ਆਮਦਨ ਤੋਂ ਵੱਧ ਸੰਪਤੀ ਜੁਟਾਉਣ ਦੇ ਨਵੇਂ ਅਪਰਾਧਿਕ ਮਾਮਲੇ ਵਿਚ ਸਾਬਕਾ ਡੀਜੀਪੀ ਅਦਾਲਤ ਦਾ ਦਰਵਾਜਾ ਖੜਕਾਇਆ ਹੈ।
Sumedh Saini
ਹੋਰ ਪੜ੍ਹੋ: ਜਿੱਤ ਦਾ ਜਨੂਨ ਲੈ ਕੇ ਉਤਰੇ ਸੀ, ਬਾਅਦ ਵਿਚ ਪਛਤਾਉਣਾ ਨਹੀਂ ਸੀ ਚਾਹੁੰਦੇ- ਹਰਮਨਪ੍ਰੀਤ ਸਿੰਘ
ਸੁਮੇਧ ਸੈਣੀ ਨੇ ਅੱਜ ਆਪਣੇ ਵਕੀਲਾਂ ਰਾਹੀਂ ਅਦਾਲਤ ਵਿਚ ਅਰਜ਼ੀ ਦਾਇਰ ਕਰਕੇ ਜ਼ਮਾਨਤ ਦੇਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਸਮੇਧ ਸੈਣੀ ਅਤੇ ਉਸ ਦੇ ਸਾਥੀਆਂ ਦੀ ਆਮਦਨੀ ਸਮੇਤ ਖਾਤਿਆਂ ਵਿਚ ਵਿਦੇਸ਼ੀ ਲੈਣ -ਦੇਣ ਦੀ ਜਾਂਚ ਸ਼ੁਰੂ ਕੀਤੀ ਹੈ।
Sumedh Saini
ਹੋਰ ਪੜ੍ਹੋ: ਟੋਕੀਉ ਉਲੰਪਿਕ: ਚਾਂਦੀ ਦਾ ਤਮਗਾ ਜਿੱਤਣ ਵਾਲੇ ਦੂਜੇ ਭਾਰਤੀ ਪਹਿਲਵਾਨ ਬਣੇ ਰਵੀ ਦਹੀਆ
ਮੁੱਢਲੀ ਜਾਂਚ ਦੌਰਾਨ ਵਿਜੀਲੈਂਸ ਨੇ ਸੈਣੀ ਅਤੇ ਹੋਰ ਛੇ ਮੁਲਜ਼ਮਾਂ ਦੇ 37 ਬੈਂਕ ਖਾਤੇ ਜ਼ਬਤ ਕੀਤੇ ਹਨ। ਇਹ ਬੈਂਕ ਖਾਤੇ ਚੰਡੀਗੜ੍ਹ, ਹਰਿਆਣਾ, ਪੰਜਾਬ ਅਤੇ ਦਿੱਲੀ ਦੇ ਦੱਸੇ ਜਾ ਰਹੇ ਹਨ। ਕੁਝ ਅਜਿਹੇ ਖਾਤੇ ਵੀ ਹਨ ਜਿਨ੍ਹਾਂ ਵਿਚ ਸਾਢੇ ਚਾਰ ਕਰੋੜ ਤੋਂ ਲੈ ਕੇ ਅੱਠ ਕਰੋੜ ਤੱਕ ਦੀ ਰਕਮ ਜਮ੍ਹਾਂ ਕੀਤੀ ਗਈ ਸੀ।