
ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਉਲੰਪਿਕ ਵਿਚ ਭਾਰਤ ਲਈ ਸੋਨ ਤਮਗਾ ਜਿੱਤਣ ਵਿਚ ਅਸਫਲ ਰਹੇ।
ਟੋਕੀਉ: ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਉਲੰਪਿਕ ਵਿਚ ਭਾਰਤ ਲਈ ਸੋਨ ਤਮਗਾ ਜਿੱਤਣ ਵਿਚ ਅਸਫਲ ਰਹੇ। ਰਵੀ ਦਹੀਆ ਭਾਰਤ ਦੀ ਝੋਲੀ ਵਿਚ ਚਾਂਦੀ ਦਾ ਤਮਗਾ ਪਾਉਣ ਵਾਲੇ ਦੂਜੇ ਭਾਰਤੀ ਪਹਿਲਵਾਨ ਬਣੇ ਹਨ। ਫਾਈਨਲ ਮੁਕਾਬਲੇ ਵਿਚ ਰਵੀ ਦਹੀਆ ਨੂੰ ਜ਼ਾਵਰ ਉਗੁਏਵ ਨੇ ਮਾਤ ਦਿੱਤੀ ਹੈ। ਜ਼ਾਵਰ ਨੇ 2019 ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਵੀ ਰਵੀ ਨੂੰ ਹਰਾਇਆ ਸੀ।
Ravi Kumar Dahiya
ਹੋਰ ਪੜ੍ਹੋ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਵੱਲੋਂ 2021-22 ਸੈਸ਼ਨ ਲਈ ਪ੍ਰਾਸਪੈਕਟਸ ਜਾਰੀ
ਵੀਰਵਾਰ ਨੂੰ 57 ਕਿਲੋ ਫ੍ਰੀਸਟਾਈਲ ਵਰਗ ਦੇ ਫਾਈਨਲ ਵਿਚ ਰਵੀ ਦਹੀਆ ਨੂੰ ਰੂਸ ਉਲੰਪਿਕ ਕਮੇਟੀ ਦੇ ਪਹਿਲਵਾਨ ਜ਼ਾਵਰ ਉਗੁਏਵ ਨੇ 7-4 ਨਾਲ ਮਾਤ ਦਿੱਤੀ।
ਟੋਕੀਉ ਖੇਡਾਂ ਵਿਚ ਇਹ ਭਾਰਤ ਦਾ ਪੰਜਵਾਂ ਮੈਡਲ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤੀ ਪੁਰਸ਼ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਭਾਰਤ ਦੀ ਝੋਲੀ ਪਾਇਆ ਹੈ।
Ravi Kumar Dahiya
ਹੋਰ ਪੜ੍ਹੋ: ਜਿੱਤ ਦਾ ਜਨੂਨ ਲੈ ਕੇ ਉਤਰੇ ਸੀ, ਬਾਅਦ ਵਿਚ ਪਛਤਾਉਣਾ ਨਹੀਂ ਸੀ ਚਾਹੁੰਦੇ- ਹਰਮਨਪ੍ਰੀਤ ਸਿੰਘ
ਵੇਟਲਿਫਟਿੰਗ ਵਿਚ ਮੀਰਾਬਾਈ ਚਾਨੂ ਨੇ ਚਾਂਦੀ, ਬੈਡਮਿੰਟਨ ਵਿਚ ਪੀਵੀ ਸਿੰਧੂ ਨੇ ਕਾਂਸੀ, ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਰਵੀ ਦਹੀਆ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਭਾਰਤ ਨੂੰ ਉਹਨਾਂ ਦੀਆਂ ਪ੍ਰਾਪਤੀਆਂ ’ਤੇ ਬਹੁਤ ਮਾਣ ਹੈ।