
ਟੋਕੀਉ ਉਲੰਪਿਕ ਵਿਚ 41 ਸਾਲਾਂ ਬਾਅਦ ਇਤਿਹਾਸ ਰਚਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੂੰ ਦੇਸ਼ ਭਰ ਵਿਚ ਵਧਾਈਆਂ ਮਿਲ ਰਹੀਆਂ ਹਨ।
ਫਰੀਦਕੋਟ: ਟੋਕੀਉ ਉਲੰਪਿਕ ਵਿਚ 41 ਸਾਲਾਂ ਬਾਅਦ ਇਤਿਹਾਸ ਰਚਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੂੰ ਦੇਸ਼ ਭਰ ਵਿਚ ਵਧਾਈਆਂ ਮਿਲ ਰਹੀਆਂ ਹਨ। ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਾਰਤੀ ਉਲੰਪਿਕ ਹਾਕੀ ਟੀਮ ਦੇ ਖਿਡਾਰੀ ਰੁਪਿੰਦਰ ਸਿੰਘ ਦੇ ਘਰ ਪਹੁੰਚੇ।
Navjot Singh Sidhu met the Family of Rupinder Singh
ਹੋਰ ਪੜ੍ਹੋ: ਪਾਕਿਸਤਾਨ 'ਚ ਮੰਦਰ ਦੀ ਭੰਨ-ਤੋੜ ਦਾ ਮਾਮਲਾ: ਭਾਰਤ ਨੇ ਪਾਕਿ ਹਾਈ ਕਮਿਸ਼ਨ ਦੇ ਇੰਚਾਰਜ ਨੂੰ ਕੀਤਾ ਤਲਬ
ਨਵਜੋਤ ਸਿੱਧੂ ਨੇ ਰੁਪਿੰਦਰ ਸਿੰਘ ਦੇ ਮਾਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਇਸ ਇਤਿਹਾਸਕ ਜਿੱਤ ਲਈ ਵਧਾਈਆਂ ਦਿੱਤੀਆਂ। ਦੱਸ ਦਈਏ ਕਿ ਟੋਕੀਉ ਉਲੰਪਿਕ ਵਿਚ ਭਾਰਤ ਨੇ 41 ਸਾਲਾਂ ਬਾਅਦ ਹਾਕੀ ਵਿਚ ਤਮਗਾ ਜਿੱਤ ਕੇ ਇਤਿਹਾਸ ਸਿਰਜਿਆ ਹੈ।
Navjot Singh Sidhu met the Family of Rupinder Singh
ਹੋਰ ਪੜ੍ਹੋ: ਤਿਹਾੜ ਜੇਲ੍ਹ ਵਿਚ ਸੁਸ਼ੀਲ ਕੁਮਾਰ ਨੇ ਦੇਖਿਆ ਰਵੀ ਦਹੀਆ ਦਾ ਮੁਕਾਬਲਾ, ਹਾਰ ਦੇਖ ਕੇ ਹੋਏ ਭਾਵੁਕ
ਭਾਰਤੀ ਹਾਕੀ ਟੀਮ ਨੇ 1980 ਵਿਚ ਮਾਸਕੋ ਵਿਚ ਗੋਲਡ ਮੈਡਲ ਜਿੱਤਿਆ ਸੀ ਪਰ ਇਸ ਤੋਂ ਬਾਅਦ ਭਾਰਤ ਨੂੰ ਕੋਈ ਮੈਡਲ ਨਹੀਂ ਮਿਲਿਆ। ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਸਵੇਰੇ ਜਰਮਨੀ ਨੂੰ ਕਾਂਸੀ ਤਮਗਾ ਮੁਕਾਬਲੇ ’ਚ 5-4 ਨਾਲ ਹਰਾ ਕੇ ਇਤਿਹਾਸ ਰਚਿਆ ਹੈ। ਇਸ ਟੀਮ ਦੇ ਜ਼ਿਆਦਾਤਰ ਖਿਡਾਰੀ ਪੰਜਾਬ ਤੋਂ ਹਨ।