
ਉਲੰਪਿਕ ਖੇਡਾਂ ਵਿਚ ਕਾਂਸੀ ਦਾ ਤਮਗਾ ਜਿੱਤ ਦੇ 41 ਸਾਲ ਬਾਅਦ ਇਤਿਹਾਸ ਰਚਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਵੱਡਾ ਐਲਾਨ ਕੀਤਾ ਹੈ।
ਟੋਕੀਉ: ਉਲੰਪਿਕ ਖੇਡਾਂ ਵਿਚ ਕਾਂਸੀ ਦਾ ਤਮਗਾ ਜਿੱਤ ਕੇ 41 ਸਾਲ ਬਾਅਦ ਇਤਿਹਾਸ ਰਚਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਕਾਂਸੀ ਦਾ ਤਮਗਾ ਦੇਸ਼ ਦੇ ਡਾਕਟਰਾਂ ਅਤੇ ਸਿਹਤ ਕਰਮੀਆਂ ਨੂੰ ਸਮਰਪਿਤ ਕੀਤਾ ਹੈ। ਕਰੀਬ ਚਾਰ ਦਹਾਕਿਆਂ ਬਾਅਦ ਟੋਕੀਉ ਵਿਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਮਨਪ੍ਰੀਤ ਸਿੰਘ ਕੋਲ ਕਹਿਣ ਲਈ ਸ਼ਬਦ ਨਹੀਂ ਸੀ।
Manpreet Singh
ਹੋਰ ਪੜ੍ਹੋ:5 ਅਗਸਤ ਨੂੰ ਯਾਦ ਰੱਖੇਗਾ ਦੇਸ਼, ਪਹਿਲਾਂ 370 ਹਟੀ, ਮੰਦਰ ਨਿਰਮਾਣ ਸ਼ੁਰੂ ਹੋਇਆ ਤੇ ਹੁਣ ਮਿਲਿਆ ਮੈਡਲ-PM
ਇਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੇ 1980 ਵਿਚ ਮਾਸਕੋ ਵਿਚ ਗੋਲਡ ਮੈਡਲ ਜਿੱਤਿਆ ਸੀ ਪਰ ਇਸ ਤੋਂ ਬਾਅਦ ਭਾਰਤ ਨੂੰ ਕੋਈ ਮੈਡਲ ਨਹੀਂ ਮਿਲਿਆ। ਜਿੱਤ ਤੋਂ ਬਾਅਦ ਮਨਪ੍ਰੀਤ ਸਿੰਘ ਨੇ ਕਿਹਾ, ‘ਮੈਂ ਨਹੀਂ ਜਾਣਦਾ ਕਿ ਇਸ ਸਮੇਂ ਕੀ ਬੋਲਾਂ। ਇਹ ਜ਼ਬਰਦਸਤ ਸੀ, ਜੋ ਕੋਸ਼ਿਸ਼ ਕੀਤੀ ਗਈ, ਅਸੀਂ ਖੇਡ ਵਿਚ 3-1 ਨਾਲ ਪਿੱਛੇ ਸੀ। ਮੈਨੂੰ ਲੱਗਦਾ ਹੈ ਕਿ ਅਸੀਂ ਇਸ ਮੈਡਲ ਨੂੰ ਹਾਸਲ ਕਰਨ ਦੇ ਯੋਗ ਹਾਂ। ਅਸੀਂ ਬਹੁਤ ਮਿਹਨਤ ਕੀਤੀ ਸੀ। ਪਿਛਲੇ 15 ਮਹੀਨੇ ਸਾਡੇ ਲਈ ਮੁਸ਼ਕਿਲਾਂ ਭਰੇ ਸੀ। ਅਸੀਂ ਬੰਗਲੁਰੂ ਵਿਚ ਸੀ ਅਤੇ ਸਾਡੇ ਵਿਚੋਂ ਕੁਝ ਨੂੰ ਕੋਵਿਡ ਵੀ ਹੋ ਗਿਆ ਸੀ’।
Manpreet Singh
ਹੋਰ ਪੜ੍ਹੋ: ਉਲੰਪਿਕ: ਹਾਰ ਤੋਂ ਬਾਅਦ ਹਾਕੀ ਖਿਡਾਰਨ ਵੰਦਨਾ ਦੇ ਪਰਿਵਾਰ ਨਾਲ ਬਦਸਲੂਕੀ. ਵਰਤੇ ਗਏ ਜਾਤੀਸੂਚਕ ਸ਼ਬਦ
ਉਹਨਾਂ ਕਿਹਾ, ‘ਅਸੀਂ ਇਹ ਮੈਡਲ ਭਾਰਤ ਦੇ ਲੋਕਾਂ ਦੀ ਜਾਨ ਬਚਾਉਣ ਵਾਲੇ ਡਾਕਟਰ ਅਤੇ ਫਰੰਟਲਾਈਨ ਸਿਹਤ ਕਰਮੀਆਂ ਨੂੰ ਸਮਰਪਿਤ ਕਰਨਾ ਚਾਹੁੰਦੇ ਹਾਂ’।29 ਸਾਲਾ ਮਨਪ੍ਰੀਤ ਸਿੰਘ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਹਨ।
Manpreet Singh
ਹੋਰ ਪੜ੍ਹੋ: ਭਗਵੰਤ ਮਾਨ ਦੀ ਪੀਐਮ ਮੋਦੀ ਨੂੰ ਅਪੀਲ, ‘ਖੇਤੀ ਕਾਨੂੰਨ ਵਾਪਸ ਲੈ ਕੇ ਖਿਡਾਰੀਆਂ ਨੂੰ ਦਿਓ ਤੋਹਫਾ’
ਉਹਨਾਂ ਕਿਹਾ, ‘ਸਾਨੂੰ ਲੰਬੇ ਸਮੇਂ ਤੋਂ ਕੋਈ ਮੈਡਲ ਨਹੀਂ ਮਿਲਿਆ ਸੀ। ਹੁਣ ਸਾਡਾ ਆਤਮ ਵਿਸ਼ਵਾਸ ਵਧ ਗਿਆ ਹੈ। ਅਸੀਂ ਇਹ ਕਰ ਸਕਦੇ ਹਾਂ। ਜੇਕਰ ਅਸੀਂ ਉਲੰਪਿਕ ਵਿਚ ਅਜਿਹਾ ਕਰ ਸਕਦੇ ਹਾਂ ਤਾਂ ਕਿਤੇ ਵੀ ਕਰ ਸਕਦੇ ਹਾਂ’। ਦੱਸ ਦਈਏ ਕਿ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਇਹਨਾਂ ਖਿਡਾਰੀਆਂ ਦੇ ਘਰਾਂ ਵਿਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ।