
ਪੰਜਾਬ ਵਿਚ ਵੱਖ-ਵੱਖ ਥਾਂਵਾਂ ‘ਤੇ ਧੀਆਂ ਵੱਲੋਂ ਤੀਆਂ ਲਗਾਈਆਂ ਜਾ ਰਹੀਆਂ ਹਨ।
ਖਰੜ – ਸਾਉਣ ਮਹੀਨਾ ਚੱਲ ਰਿਹਾ ਹੈ ਤੇ ਇਹ ਮਹੀਨਾ ਧੀਆਂ ਦਾ ਹੁੰਦਾ ਹੈ। ਪੰਜਾਬ ਵਿਚ ਵੱਖ-ਵੱਖ ਥਾਂਵਾਂ ‘ਤੇ ਧੀਆਂ ਵੱਲੋਂ ਤੀਆਂ ਲਗਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਕਈ ਸੰਸਥਾਵਾਂ ਵੀ ਧੀਆਂ ਲਈ ਤੀਆਂ ਦਾ ਪ੍ਰੋਗਰਾਮ ਆਯੋਜਿਤ ਕਰ ਰਹੀਆਂ ਹਨ।
ਅੱਜ ਜੋਤੀ ਸਰੂਪ ਕੰਨਿਆ ਆਸਰਾ ਖਰੜ ਵਿਖੇ ਟੀਮ 'ਫਾਈਟ ਫਾਰ ਰਾਈਟ’ ਵਲੋਂ ਕੰਨਿਆ ਆਸਰਾ ਦੇ ਬੱਚਿਆਂ ਨਾਲ ‘ਧੀਆਂ ਦੀਆਂ ਤੀਆਂ’ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਦੌਰਾਨ ਧੀਆਂ ਨੇ ਤੀਆਂ ਦਾ ਤਿਉਹਾਰ ਮਨਾਇਆ। ਜਿੱਥੇ ਨਾਂ ਸਿਰਫ ਬੱਚੀਆਂ ਨੇ ਪੰਜਾਬੀ ਸੱਭਿਆਚਾਰ ਦਾ ਰੰਗ ਬਖੇਰਿਆ ਬਲਕਿ ਬੱਚਿਆਂ ਦੀ ਪੰਜਾਬੀ ਸੱਭਿਆਚਾਰ ਅਤੇ ਮਾਂ ਬੋਲੀ ਨਾਲ ਸੰਬੰਧਿਤ ਜਾਣਕਾਰੀ ਵੀ ਪਰਖੀ ਗਈ।
ਕਲਾ ਦੇ ਨਾਲ ਨਾਲ ਸੂਝ ਬੂਝ ਦੀ ਪਰਖ ਕਰਕੇ ਸੁਨੱਖੀ ਮੁਟਿਆਰ, ਗਿੱਧਿਆ ਦੀ ਰਾਣੀ, ਸੁਰੀਲੀ ਆਵਾਜ਼, ਰੰਗੋਲੀ, ਮਹਿੰਦੀ, ਅਤੇ ਕਿੱਕਲੀ ਅਤੇ ਗੀਤਾਂ ਵਾਲੀ ਕੁਰਸੀ ਮੁਕਾਬਲੇ ਕਰਾਏ।
ਇਹ ਪ੍ਰੋਗਰਾਮ ਨਾ ਸਿਰਫ਼ ਬੱਚੀਆਂ ਦੇ ਅਨੰਦ ਅਤੇ ਖੁਸ਼ੀ ਮਾਨਣ ਲਈ ਸੀ ਬਲਕਿ ਉਹਨਾਂ ਨੂੰ ਪੰਜਾਬੀ ਸੱਭਿਆਰਚਾਰ ਅਤੇ ਮਾਂ ਬੋਲੀ ਨਾਲ ਜੋੜਨ ਦਾ ਉਪਰਾਲਾ ਵੀ ਸੀ ਜੋ ਹੁਣ ਤੋਂ ਹਰ ਸਾਲ 20 ਸਾਉਣ ਨੂੰ ਮਨਾਇਆ ਜਾਇਆ ਕਰੇਗਾ।
ਇਸ ਪ੍ਰੋਗਰਾਮ ਵਿਚ ਨੂਰਦੀਪ ਨੇ ਸੁਨੱਖੀ ਮੁਟਿਆਰ, ਰਮਨਦੀਪ ਨੇ ਰੰਗੋਲੀ, ਊਛਾ ਨੇ ਗਿੱਧਿਆਂ ਦੀ ਰਾਣੀ ਦੇ ਖਿਤਾਬ ਜਿੱਤੇ। ਇਸ ਪ੍ਰੋਗਰਾਮ ਦੇ ਟੀਮ ਮੈਂਬਰ ਸਿਮਰਨਜੀਤ ਕੌਰ ਗਿੱਲ, ਹਰਮਿਲਾਪ ਮਾਨ, ਰਮਨਦੀਪ, ਐਪੀ ਸੈਣੀ, ਕਰਨ ਕਲਸੀ ਅਤੇ ਤਾਨਿਆ ਤਬਸੂਮ ਸਨ।