
ਅੱਧੇ ਅਧੂਰੇ ਪੜ੍ਹੇ ਸਿਲੇਬਸ ਨਾਲ ਵਿਦਿਆਰਥੀ ਕਿਵੇਂ ਦੇਣਗੇ ਪੇਪਰ
ਮੁਹਾਲੀ: ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਦੀਆਂ ਪੰਜਾਬੀ ਦੀਆਂ ਪ੍ਰੀਖਿਆਵਾਂ 5 ਅਗਸਤ ਤੋਂ ਸ਼ੁਰੂ ਹੋ ਰਹੀਆਂ ਹਨ ਪਰ ਸਿੱਖਿਆ ਵਿਭਾਗ ਵੱਲੋਂ ਛੇਵੀਂ ਜਮਾਤ ਤੋਂ ਲੈ ਕੇ ਕਿਤੇ ਗਣਿਤ ਦੀ ਕਿਤਾਬ , ਅੰਗਰੇਜ਼ੀ, ਸਮਾਜਿਕ ਸਿੱਖਿਆ, ਸਰੀਰਕ ਸਿੱਖਿਆ ਅਤੇ ਕਿਤੇ ਵਿਗਿਆਨ ਤੇ ਪੰਜਾਬੀ ਵਿਸ਼ੇ ਦੀਆਂ ਕਿਤਾਬਾਂ ਨਹੀਂ ਮਿਲ ਸਕੀਆਂ। ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਸੰਗਰੂਰ ਦੀ ਹਾਲਤ ਵੀ ਖਰਾਬ ਹੀ ਹੈ।
Books
ਡੈਮੋਕ੍ਰੇਟਿਕ ਟੀਚਰ ਫਰੰਟ ਦੇ ਮੁਖੀ ਬਲਵੀਰ ਚੰਦ ਲੌਂਗੋਵਾਲ ਦਾ ਕਹਿਣਾ ਹੈ ਕਿ ਵਿਭਾਗ ਨੇ ਕਿਤਾਬਾਂ ਜਾਰੀ ਕਰਨ ਵਿਚ ਦੇਰੀ ਕਰ ਦਿੱਤੀ। ਅੰਗਰੇਜ਼ੀ ਦੀਆਂ ਕਿਤਾਬਾਂ ਤਾਂ ਆਈਆਂ ਹੀ ਨਹੀਂ। ਇਸੇ ਤਰ੍ਹਾਂ ਪਟਿਆਲਾ ਦੇ 376 ਸਰਕਾਰੀ ਸਕੂਲਾਂ ਵਿੱਚ 7ਵੀਂ, 8ਵੀਂ, 9ਵੀਂ, 10ਵੀਂ ਅਤੇ 11ਵੀਂ ਦੇ ਦੋ ਵਿਸ਼ਿਆਂ ਦੀਆਂ ਕਿਤਾਬਾਂ ਨਹੀਂ ਆਈਆਂ ਹਨ।
Books
ਪਟਿਆਲਾ 'ਚ ਕਰੀਬ 1 ਲੱਖ ਬੱਚੇ ਬਿਨ੍ਹਾਂ ਪੜ੍ਹੇ ਹੀ ਪ੍ਰੀਖਿਆ ਦੇਣ ਪਹੁੰਚਣਗੇ। ਜਦੋਂਕਿ ਫਾਜ਼ਿਲਕਾ ਵਿੱਚ ਅਜੇ ਤੱਕ ਢਾਈ ਲੱਖ ਬੱਚਿਆਂ ਨੂੰ ਪੂਰੀਆਂ ਕਿਤਾਬਾਂ ਨਹੀਂ ਮਿਲੀਆਂ ਹਨ। ਫਤਹਿਗੜ੍ਹ ਸਾਹਿਬ ਵਿਚ 6ਵੀਂ ਤੋਂ 12ਵੀਂ ਜਮਾਤ ਤੱਕ 31257 ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਕਿਤਾਬਾਂ ਨਹੀਂ ਮਿਲੀਆਂ। ਮੋਗਾ ਵਿਚ 59166 ਅਤੇ ਫਿਰੋਜ਼ਪੁਰ ਵਿਚ 56362 ਬੱਚੇ ਹਨ ਜਿਹਨਾਂ ਨੂੰ ਕਿਤਾਬਾਂ ਨਹੀਂ ਮਿਲੀਆਂ ਹਨ।