ਨਵੀਂ ਫਿਲਮ ਗਦਰ-2 ਲਈ ਕੀਤੀ ਅਰਦਾਸ
ਅੰਮ੍ਰਿਤਸਰ : ਬਾਲੀਵੁੱਡ ਐਕਟਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਆਪਣੀ ਆਉਣ ਵਾਲੀ ਫਿਲਮ ਗਦਰ-2 ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੇ। ਸਵੇਰੇ ਅੰਮ੍ਰਿਤਸਰ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਸੰਨੀ ਹੋਟਲ ਗਏ ਅਤੇ ਫਿਰ ਸਾਰੀ ਟੀਮ ਨਾਲ ਨਾਲ ਸੱਚਖੱਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਇਹ ਵੀ ਪੜ੍ਹੋ: ਪਠਾਨਕੋਟ ਟ੍ਰੈਫਿਕ ਪੁਲਿਸ ਨੇ ਵਾਹਨਾਂ ਦੀ ਸਪੀਡ ਚੈੱਕ ਕਰਨ ਲਈ ਲਗਾਏ ਸਪੀਡੋਮੀਟਰ, ਕੱਟੇ ਜਾਣਗੇ ਚਲਾਨ
ਸੰਨੀ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਗੁਰੂਘਰ ਵਿਖੇ ਵੀ ਮੱਥਾ ਟੇਕਿਆ। ਦਸਤਾਰ ਅਤੇ ਕੁੜਤਾ ਪਜਾਮਾ ਪਹਿਨੇ ਸੰਨੀ ਆਪਣੇ ਪ੍ਰਸ਼ੰਸਕਾਂ ਨੂੰ ਵੀ ਮਿਲੇ ਪਰ ਉਨ੍ਹਾਂ ਦੀ ਸੁਰੱਖਿਆ ਟੀਮ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਵੀ ਨਹੀਂ ਜਾਣ ਦਿਤਾ।
ਇਹ ਵੀ ਪੜ੍ਹੋ: ਪਠਾਨਕੋਟ: BSF ਨੇ ਭਾਰਤ-ਪਾਕਿਸਤਾਨ ਸਰਹੱਦ ਤੋਂ ਇਕ ਸ਼ੱਕੀ ਨੂੰ ਗ੍ਰਿਫਤਾਰ
ਸੰਨੀ ਨੇ ਕਿਹਾ ਕਿ ਉਹ ਇਥੇ ਗੁਰੂਆਂ ਦਾ ਆਸ਼ੀਰਵਾਦ ਲੈਣ ਅਤੇ ਆਉਣ ਵਾਲੀ ਫਿਲਮ ਲਈ ਅਰਦਾਸ ਕਰਨ ਆਏ ਹਨ। ਸੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂ ਘਰ ਆ ਕੇ ਹਮੇਸ਼ਾ ਅਨੰਦ ਮਿਲਦਾ ਹੈ। ਇਥੇ ਆ ਕੇ ਗੁਰੂਆਂ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਹਨ।