ਥਾਣਾ ਕਬਰਵਾਲਾ ਦੀ ਪੁਲਿਸ ਵੱਲੋਂ 3 ਚਾਲੂ ਭੱਠੀਆਂ ਸਮੇਤ 1600 ਲੀਟਰ ਲਾਹਣ ਜ਼ਬਤ 
Published : Aug 5, 2023, 5:34 pm IST
Updated : Aug 5, 2023, 5:34 pm IST
SHARE ARTICLE
File Photo
File Photo

ਉਕਤ ਵਿਅਕਤੀ ਵੱਲੋਂ ਘਰ ਵਿੱਚ ਵੱਖ-ਵੱਖ ਤਿੰਨ ਭੱਠੀਆਂ ਵਿਚ ਬਿਜਲੀ ਦੇ ਹੀਟਰ ਤੇ ਰੇਡੀਏਟਰ, ਪੱਖੇ ਅਤੇ ਡਰੰਮਾਂ ਨਾਲ ਆਧੁਨਿਕ ਤਰੀਕੇ ਨਾਲ ਨਜਾਇਜ਼ ਸ਼ਰਾਬ ਬਣਾਈ ਜਾ ਰਹੀ ਸੀ

 

ਸ੍ਰੀ ਮੁਕਤਸਰ ਸਾਹਿਬ  - ਸਥਾਨਕ ਜ਼ਿਲ੍ਹੇ ਦੇ ਪਿੰਡ ਡੱਬਵਾਲੀ ਢਾਬ ਵਿਖੇ ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਥਾਣਾ ਕਬਰਵਾਲਾ ਦੀ ਪੁਲਿਸ ਦੇ ਸਹਿਯੋਗ ਨਾਲ ਅੱਜ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਇਕ ਢਾਣੀ ਵਿਚੋਂ ਭਾਰੀ ਮਾਤਰਾ ਵਿਚ 3 ਚਾਲੂ ਭੱਠੀਆਂ ਸਮੇਤ  1600 ਲੀਟਰ ਲਾਹਣ ਅਤੇ 600 ਲੀਟਰ ਨਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ। ਜਿਸ ਖਿਲਾਫ਼ ਮਾਮਲਾ ਦਰਜ ਕਰਵਾ ਕੇ ਕਰਵਾਈ ਕੀਤੀ ਜਾ ਰਹੀ ਹੈ। 

ਇਸ ਸਬੰਧੀ ਥਾਣਾ ਸਦਰ ਦੇ ਐਸ.ਆਈ ਸੁਖਦੇਵ ਸਿੰਘ ਢਿੱਲੋਂ ਅਤੇ ਐਕਸਾਈਜ਼ ਇੰਸਪੈਕਟਰ ਨਿਰਮਲ ਸਿੰਘ ਅਤੇ ਐਕਸਾਈਜ਼ ਇੰਸਪੈਕਟਰ ਗੁਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਸਾਂਝੀ ਕਾਰਵਾਈ ਕਰਦਿਆਂ ਪੁਲਿਸ ਨੇ ਮੁਖਬਰ ਦੀ ਸੂਚਨਾ ’ਤੇ ਕਾਰਵਾਈ ਕਰਦਿਆਂ ਵਿਸ਼ਾਲਦੀਪ ਸਿੰਘ ਵਾਸੀ ਗੁਰੂਸਰ ਰੋਡ ਢਾਣੀ ਡੱਬਵਾਲੀ ਢਾਬ ’ਤੇ ਛਾਪਾ ਮਾਰਿਆ।     

ਜਿੱਥੇ ਉਕਤ ਵਿਅਕਤੀ ਵੱਲੋਂ ਘਰ ਵਿੱਚ ਵੱਖ-ਵੱਖ ਤਿੰਨ ਭੱਠੀਆਂ ਵਿਚ ਬਿਜਲੀ ਦੇ ਹੀਟਰ ਅਤੇ ਰੇਡੀਏਟਰ, ਪੱਖੇ ਅਤੇ ਡਰੰਮਾਂ ਨਾਲ ਆਧੁਨਿਕ ਤਰੀਕੇ ਨਾਲ ਨਜਾਇਜ਼ ਸ਼ਰਾਬ ਬਣਾਈ ਜਾ ਰਹੀ ਸੀ। ਉਕਤ ਫੈਕਟਰੀ ਵਿੱਚੋਂ ਡਰੰਮ, ਹੀਟਰ, ਰੇਡੀਏਟਰ, ਸਹਾਇਕ ਉਪਕਰਣ, 3 ਭੱਠੀਆਂ ਤੋਂ ਇਲਾਵਾ 1600 ਲੀਟਰ ਲਾਹਣ ਅਤੇ 600 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਲਾਹਣ ਤੇ ਸ਼ਰਾਬ ਜਿੱਥੇ ਢੋਲਾਂ ਵਿੱਚ ਸੀ। ਉੱਥੇ ਪਲਾਸਟਿਕ ਦੇ ਥੈਲਿਆਂ ਵਿਚ 6-6 ਬੋਤਲਾਂ ਨਾਜਾਇਜ਼ ਸ਼ਰਾਬ ਪੈਕ ਕੀਤੀ ਗਈ ਸੀ।  

ਜਿਸ ਦੀ ਸਪਲਾਈ ਪਿੰਡ ਗੁਰੂਸਰ, ਡੱਬਵਾਲੀ ਢਾਬ ਪੱਕੀ ਅਤੇ ਆਸ-ਪਾਸ ਦੇ ਦਰਜਨਾਂ ਪਿੰਡਾਂ ਨੇ ਕੀਤੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਦਿਨ-ਰਾਤ ਚੱਲ ਰਹੀਆਂ ਬਿਜਲੀ ਦੀਆਂ ਭੱਠੀਆਂ ਲਈ ਬਿਜਲੀ ਚੋਰੀ ਕਰਦਾ ਸੀ। ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ 'ਚ ਲੈ ਕੇ ਉਸ ਖਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। 


 

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement