ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ
ਪਟਿਆਲਾ: ਤੁਸੀਂ ਅਕਸਰ ਫ਼ਿਲਮਾਂ ਚ ਵੇਖਿਆ ਹੋਣਾ ਖੂਨ ਦਾ ਬਦਲਾ ਖੂਨ ਅਜਿਹੀ ਹੀ ਘਟਨਾ ਅੱਜ ਪਟਿਆਲਾ 'ਚ ਵਾਪਰੀ ਜਿਥੇ ਜੀਜੇ ਦੀ ਮੌਤ ਕਰਕੇ ਸਾਲੇ ਨੇ ਆਪਣੇ ਸਾਥੀ ਦਾ ਕਤਲ ਕਰ ਦਿਤਾ ਹੈ। ਪਟਿਆਲਾ ਦੀ ਥਾਪਰ ਯੂਨੀਵਰਸਟੀ ਦੇ ਬਾਹਰ ਨੌਜਵਾਨ ਦੀ ਲਾਸ਼ ਮਿਲੀ।
ਇਹ ਵੀ ਪੜ੍ਹੋ: ਆਦਿਵਾਸੀ ਵਿਅਕਤੀ ਨੂੰ ਗੋਲੀ ਮਾਰਨ ਵਾਲੇ ਭਾਜਪਾ ਵਿਧਾਇਕ ਦੇ ਪੁੱਤਰ ’ਤੇ 10 ਹਜ਼ਾਰ ਰੁਪਏ ਦਾ ਇਨਾਮ
ਜਿਸ ਤੋਂ ਬਾਅਦ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਭੇਜ ਦਿਤਾ ਗਿਆ। ਜਦੋਂ ਪੁਲਿਸ ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਨੌਜਵਾਨ ਦਾ ਨਾਮ ਰਾਜ ਕੁਮਾਰ ਹੈ, ਇਸ ਦੀ ਉਮਰ 18 ਸਾਲ ਹੈ।
ਇਹ ਵੀ ਪੜ੍ਹੋ: ਮੋਰਿੰਡਾ: ਮਾਮੂਲੀ ਤਕਰਾਰ ਤੋਂ ਬਾਅਦ ਚਚੇਰੇ ਭਰਾਵਾਂ ਨੇ ਹੀ ਕੀਤਾ ਨੌਜਵਾਨ ਦਾ ਕਤਲ
ਇਹ ਪਰਵਾਸੀ ਨੌਜਵਾਨ ਪਟਿਆਲਾ ਵਿਚ ਇਕੱਲਾ ਰਹਿੰਦਾ ਸੀ। ਇਥੇ ਉਹ ਦਿਹਾੜੀ ਦੇ ਨਾਲ-ਨਾਲ ਕੇਟਰਿੰਗ ਦਾ ਕੰਮ ਵੀ ਕਰਦਾ ਸੀ ਅਤੇ ਸੜਕ 'ਤੇ ਸੌਂਦਾ ਸੀ। ਉਸ ਦਾ ਇਕ ਦੋਸਤ ਸਾਜਨ ਹੈ, ਜਿਸ ਨਾਲ ਉਹ ਅਕਸਰ ਘੁੰਮਦਾ ਰਹਿੰਦਾ ਸੀ। ਸਾਜਨ ਦੇ ਜੀਜਾ ਦੀ ਕੁਝ ਸਮਾਂ ਪਹਿਲਾਂ ਇਸ ਨੌਜਵਾਨ ਨਾਲ ਲੜਾਈ ਹੋਈ ਸੀ, ਜਿਸ ਕਾਰਨ ਸਾਜਨ ਨੇ ਉਸ ਨੂੰ ਥਾਪਰ ਯੂਨੀਵਰਸਿਟੀ ਨੇੜੇ ਪਾਰਕ ਵਿਚ ਬੁਲਾਇਆ, ਜਿਥੇ ਸਾਜਨ ਨੇ ਉਸ ਦਾ ਕਤਲ ਕਰ ਦਿਤਾ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰਕੇ ਕੇਸ ਦਰਜ ਕਰ ਲਿਆ ਹੈ।