S. Joginder Singh: 1994 ’ਚ ਸ਼ੁਰੂ ਕੀਤੇ ਦੋ ਰਸਾਲਿਆਂ-ਪੰਜਾਬੀ ‘ਸਪੋਕਸਮੈਨ’ ਤੇ ਅੰਗਰੇਜ਼ੀ ‘ਸਪੋਕਸਮੈਨ’ ਨੇ ਪੂਰੀ ਦੁਨੀਆਂ ਵਿਚ ਪਾਈਆਂ ਧੁੰਮਾਂ
Published : Aug 5, 2024, 9:14 am IST
Updated : Aug 5, 2024, 9:14 am IST
SHARE ARTICLE
Two magazines started in 1994 - Punjabi 'Spokesman' and English 'Spokesman' have gained popularity all over the world.
Two magazines started in 1994 - Punjabi 'Spokesman' and English 'Spokesman' have gained popularity all over the world.

S. Joginder Singh: ਇਹ ਪਹਿਲੀ ਵਾਰ ਹੋਇਆ ਸੀ ਕਿ ਇਕ ਹੀ ਸੰਪਾਦਕ ਪੰਜਾਬੀ ਤੇ ਅੰਗਰੇਜ਼ੀ ਦੇ ਦੋ ਬਿਹਤਰੀਨ ਰਸਾਲੇ ਇਕੱਲਿਆਂ ਹੀ ਤਿਆਰ ਕਰਦਾ ਤੇ ਪ੍ਰਕਾਸ਼ਤ ਕਰਦਾ

 

S. Joginder Singh: 1993 ਵਿਚ ਦਿੱਲੀ ਤੋਂ ਛਪਦਾ ਅੰਗਰੇਜ਼ੀ ਸਪਤਾਹਕ ‘ਸਪੋਕਸਮੈਨ’ ਇਸ ਕੰਪਨੀ ਨੇ ਲੈ ਲਿਆ ਤੇ 1994 ਤੋਂ ਅੰਗਰੇਜ਼ੀ ਤੇ ਪੰਜਾਬੀ ਦੇ ਦੋ ਰਸਾਲੇ (ਪੰਜਾਬੀ ਸਪੋਕਸਮੈਨ ਤੇ ਅੰਗਰੇਜ਼ੀ ਸਪੋਕਸਮੈਨ) ਸ਼ੁਰੂ ਕਰ ਕੇ, ਸੰਸਾਰ-ਪੱਧਰ ਤੇ ਧੁੰਮਾਂ ਪਾ ਦਿਤੀਆਂ। ਇਹ ਪਹਿਲੀ ਵਾਰ ਹੋਇਆ ਸੀ ਕਿ ਇਕ ਹੀ ਸੰਪਾਦਕ ਪੰਜਾਬੀ ਤੇ ਅੰਗਰੇਜ਼ੀ ਦੇ ਦੋ ਬਿਹਤਰੀਨ ਰਸਾਲੇ ਇਕੱਲਿਆਂ ਹੀ ਤਿਆਰ ਕਰਦਾ ਤੇ ਪ੍ਰਕਾਸ਼ਤ ਕਰਦਾ। ਜਗਜੀਤ ਪਬਲਿਸ਼ਿੰਗ ਕੰਪਨੀ ਦਾ ਸਾਰਾ ਮੁਨਾਫ਼ਾ ਰਸਾਲਿਆਂ ਨੂੰ ਦੇ ਦਿਤਾ ਜਾਂਦਾ ਤੇ ਇਸ਼ਤਿਹਾਰ ਮੰਗਣ ਤੋਂ ਛੁਟਕਾਰਾ ਪਾ ਲਿਆ ਗਿਆ।

ਇਹ ਪਹਿਲੇ ਦੋ ਰਸਾਲੇ ਸਨ ਜਿਨ੍ਹਾਂ ਨੇ ਐਲਾਨ ਕਰ ਦਿਤੇ ਕਿ ਇਹ ਸਰਕਾਰੀ ਇਸ਼ਤਿਹਾਰ ਬਿਲਕੁਲ ਨਹੀਂ ਲੈਣਗੇ ਤੇ ਨਾ ਹੀ ਅਖ਼ਬਾਰ ਵਿਚ ਤਬਦੀਲ ਹੋਣ ਤਕ (11 ਸਾਲ) ਲਏ ਹੀ। ਇਨ੍ਹਾਂ ਪਰਚਿਆਂ ਦੀਆਂ ਯਾਦਗਾਰੀ ਪ੍ਰਾਪਤੀਆਂ ਵਿਚ 110 ‘ਧਰਮੀ ਫ਼ੌਜੀਆਂ’ ਨੂੰ 10-10 ਹਜ਼ਾਰ ਦੇ ਚੈੱਕ ਦੇਣ, ਰਾਜੀਵ ਗਾਂਧੀ ਉਤੇ ਰਾਜਘਾਟ ਵਿਖੇ ਕਰਮਜੀਤ ਸਿੰਘ ਵਲੋਂ ਗੋਲੀਆਂ ਚਲਾਉਣ ਤੇ ਕੇਵਲ ਇਕ ਗੇਂਦ ਫੜ ਕੇ ਹਵਾਈ ਜਹਾਜ਼ ਹਾਜੈਕ ਕਰਨ ਦੇ ਸੱਚੇ ਤੇ ਅਨੋਖੇ ਬਿਰਤਾਂਤ ਪ੍ਰਕਾਸ਼ਤ ਕਰਨੇ ਸ਼ਾਮਲ ਸਨ। ਪਾਠਕਾਂ ਤੇ ਹੋਰਨਾਂ ਵਲੋਂ ਮੰਗ ਸ਼ੁਰੂ ਹੋ ਗਈ ਕਿ ਹੁਣ ਇਸ ਨੂੰ ਰੋਜ਼ਾਨਾ ਅਖ਼ਬਾਰ ਬਣਾ ਦਿਤਾ ਜਾਏ। ਅਖ਼ਬਾਰ ਸ਼ੁਰੂ ਕਰਨ ਦਾ ਟੀਚਾ 2005 ਦਾ ਵਰ੍ਹਾ ਮਿਥਿਆ ਗਿਆ।


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement