ਭਾਜਪਾ ਆਗੂ ਸਲਾਰੀਆ ਦੀ ਜਾਇਦਾਦ ਅਤੇ 18 ਬੈਂਕ ਖਾਤੇ ਜ਼ਬਤ
Published : Sep 5, 2018, 10:36 am IST
Updated : Sep 5, 2018, 10:52 am IST
SHARE ARTICLE
Swaran Salaria
Swaran Salaria

ਕਰਜ਼ਾ ਵਸੂਲੀ ਟ੍ਰਿਬਿਊਨਲ-1 ਚੰਡੀਗੜ੍ਹ ਨੇ ਭਾਜਪਾ ਨੇਤਾ ਸਵਰਣ ਸਲਾਰਿਆ ਦੀ ਖੇਤੀਬਾੜੀ ਤੇ ਕਮਰਸ਼ੀਅਲ ਜਾਇਦਾਦ ਅਤੇ 18 ਬੈਂਕ ਖਾਤਿਆਂ ਨੂੰ ਜ਼ਬਤ ਕਰ ਦਿਤਾ ਹੈ............

ਚੰਡੀਗੜ੍ਹ : ਕਰਜ਼ਾ ਵਸੂਲੀ ਟ੍ਰਿਬਿਊਨਲ-1 ਚੰਡੀਗੜ੍ਹ ਨੇ ਭਾਜਪਾ ਨੇਤਾ ਸਵਰਣ ਸਲਾਰਿਆ ਦੀ ਖੇਤੀਬਾੜੀ ਤੇ ਕਮਰਸ਼ੀਅਲ ਜਾਇਦਾਦ ਅਤੇ 18 ਬੈਂਕ ਖਾਤਿਆਂ ਨੂੰ ਜ਼ਬਤ ਕਰ ਦਿਤਾ ਹੈ। ਇਹ ਕਾਰਵਾਈ ਚਿੰਤਪੁਰਣੀ ਐਜੂਕੇਸ਼ਨਲ ਸੁਸਾਇਟੀ ਦੇ ਨਾਂ 'ਤੇ ਲਏ 100 ਕਰੋੜ ਰੁਪਏ ਦੇ ਕਰਜ਼ੇ ਦੇ ਮਾਮਲੇ ਵਿਚ ਐਨਪੀਏ ਖਾਤਾ ਹੋਣ ਕਾਰਨ ਹੋਈ ਹੈ। 24 ਅਗੱਸਤ ਨੂੰ ਪੰਜਾਬ ਨੈਸ਼ਨਲ ਬੈਂਕ ਵਲੋਂ ਲਗਾਏ ਕੇਸ ਵਿਚ ਡੀਆਰਟੀ-1 ਚੰਡੀਗੜ੍ਹ ਦੇ ਪ੍ਰੀਜ਼ਾਇਡਿੰਗ ਅਫ਼ਸਰ ਹਰਚਰਨ ਸਿੰਘ ਨੇ ਇਹ ਫ਼ੈਸਲਾ ਸੁਣਾਇਆ। ਫ਼ੈਸਲੇ ਮੁਤਾਬਕ ਬਚਾਅ ਧਿਰ ਦੇ ਅਮਿਤ ਮਹਾਜਨ ਨੇ ਦਸਿਆ ਕਿ ਸਵਰਣ ਸਲਾਰੀਆ, ਸੰਤੋਸ਼ ਸਲਾਰੀਆ, ਸ਼ੰਮੀ ਸਲਾਰੀਆ ਅਤੇ ਸਿਮਸਿਮ ਸਲਾਰੀਆ

ਨੂੰ ਕਾਰਵਾਈ ਦੀ ਸਾਰੀ ਜਾਣਕਾਰੀ ਹੈ, ਪਰ ਉਹ ਦੇਣਦਾਰੀਆਂ ਤੋਂ ਬਚਣ ਲਈ ਪਿੱਛੇ ਰਹਿ ਕੇ ਕਾਰਵਾਈ 'ਤੇ ਨਜ਼ਰ ਰੱਖ ਰਹੇ ਹਨ। ਪੰਜਾਬ ਨੈਸ਼ਨਲ ਬੈਂਕ ਬਟਾਲਾ ਰੋਡ ਬ੍ਰਾਂਚ ਦੇ ਮੈਨੇਜਰ ਧੰਨਜ ਪਾਠਕ ਨੇ ਦਸਿਆ ਕਿ ਸਲਾਰੀਆ ਦੀ ਜਾਇਦਾਦ ਅਤੇ ਬੈਂਕ ਖਾਤਿਆਂ ਨੂੰ ਅਟੈਚ ਕਰਨ ਦੇ ਹੁਕਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਨੀਲਾਮੀ ਦੇ ਹੁਕਮਾਂ ਸਬੰਧੀ ਸਬੰਧਤ ਜਾਇਦਾਦਾਂ ਦੀ ਨੀਲਾਮੀ ਕਰਵਾ ਕੇ ਰਕਮ ਵਸੂਲ ਕੀਤੀ ਜਾਵੇਗੀ। ਜੇ ਸਲਾਰੀਆ ਕਰਜ਼ੇ ਦੀ ਰਕਮ ਵਾਪਸ ਕਰ ਦੇਣਗੇ ਤਾਂ ਇਹ ਕਾਰਵਾਈ ਰੁਕ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement