ਪੰਜਾਬ 'ਚ ਪੰਜ ਹਜ਼ਾਰ ਭਗੌੜੇ, ਪੁਲਿਸ ਬੇਵੱਸ
Published : Sep 5, 2018, 9:18 am IST
Updated : Sep 5, 2018, 9:18 am IST
SHARE ARTICLE
Punjab Police
Punjab Police

ਭਾਵੇਂ ਪੰਜਾਬ ਪੁਲਿਸ ਭਗੌੜਿਆ ਨੂੰ ਫੜਨ ਦੇ ਲੱਖ ਦਾਅਵੇ ਕਰੇ ਪਰ ਹਕੀਕਤ ਕੁੱਝ ਹੋਰ ਹੀ ਹੈ..........

ਚੰਡੀਗੜ੍ਹ: ਭਾਵੇਂ ਪੰਜਾਬ ਪੁਲਿਸ ਭਗੌੜਿਆ ਨੂੰ ਫੜਨ ਦੇ ਲੱਖ ਦਾਅਵੇ ਕਰੇ ਪਰ ਹਕੀਕਤ ਕੁੱਝ ਹੋਰ ਹੀ ਹੈ। ਹਰ ਜ਼ਿਲ੍ਹੇ ਵਿਚ ਇਸ ਲਈ ਬਾਕਾਇਦਾ ਭਗੌੜਾ ਸੈੱਲ ਵੀ ਬਣੇ ਹੋਏ ਹਨ। ਜੇ ਪੁਲਿਸ ਦੀ ਹੀ  ਸੂਚੀ ਵੇਖੀ ਜਾਵੇ ਤਾਂ ਪੰਜਾਬ ਵਿਚ 5002 ਭਗੌੜੇ ਹਨ। ਮੁੱਖ ਮੰਤਰੀ  ਦੇ ਸ਼ਹਿਰ ਪਟਿਆਲਾ ਵਿਚ 407 ਭਗੌੜੇ ਹਨ। ਇਹ ਵੀ ਕੁੱਝ ਸਾਲਾ ਤੋਂ ਨਹੀਂ ਬਲਕਿ ਕਈ ਦਹਾਕਿਆ ਤੋਂ ਹਨ। ਕਈ ਤਾਂ ਫੜੇ ਜਾਣ ਤੋਂ ਪਹਿਲਾ ਹੀ ਮੌਤ ਦੇ ਮੂੰਹ ਵਿਚ ਚਲੇ ਗਏ ਪਰ ਕਾਨੂੰਨ ਦੇ ਲੰਮੇ ਹੱਥ ਉਨ੍ਹਾਂ ਨੂੰ ਨਾ ਫੜ ਸਕੇ। ਇਸ ਲਈ ਉਹ ਪੁਲਿਸ ਸੂਚੀ ਵਿਚ ਅੱਜ ਵੀ ਭਗੌੜੇ ਦੇ ਤੌਰ 'ਤੇ ਹੀ ਦਰਜ ਹਨ।

'ਅਦਾਰਾ ਸਪੋਕਸਮੈਨ' ਕੋਲ ਪੰਜਾਬ ਪੁਲਿਸ ਵਲੋਂ ਉਨ੍ਹਾਂ ਦੀ ਜਾਰੀ ਕੀਤੀ ਗਈ ਇਹ ਸੂਚੀ ਮੌਜੂਦ ਹੈ ਜਿਸ ਮੁਤਾਬਕ ਸੱਭ ਤੋਂ ਵੱਧ ਭਗੌੜੇ ਜਲੰਧਰ ਵਿਚ ਤੇ ਸੱਭ ਤੋਂ ਘੱਟ ਰੇਲਵੇ ਪੁਲਿਸ  ਦੇ ਹਨ।  ਸੂਚੀ ਮੁਤਾਬਕ ਕੋਈ ਅਤਿਵਾਦੀ ਹੈ ਤੇ ਕੋਈ ਕਾਤਲ। ਕਿਸੇ 'ਤੇ ਫ਼ਰਜ਼ੀ ਇਮੀਗ੍ਰੇਸ਼ਨ ਦਾ ਦੋਸ਼ ਹੈ ਤੇ ਕਿਸੇ 'ਤੇ ਕੁੱਟਮਾਰ ਦਾ। ਕਈ ਤਾ ਬੀਤੇ ਕਰੀਬ 40 ਸਾਲ ਤੋਂ ਪੁਲਿਸ ਦੇ ਹੱਥ ਹੇਠ ਨਹੀਂ ਆਏ। ਪੁਲਿਸ ਮੁਤਾਬਕ ਇਨ੍ਹਾਂ ਨੂੰ ਫੜਨ ਲਈ ਕਾਰਵਾਈ ਲਗਾਤਾਰ ਜਾਰੀ ਰਹਿੰਦੀ ਹੈ। ਪੁਲਿਸ ਅਪਣੇ ਸਾਧਨਾਂ ਰਾਹੀਂ  ਜਦ ਵੀ ਕਿਸੇ ਭਗੌੜੇ ਬਾਰੇ ਪਤਾ ਲਗਦਾ ਹੈ ਤਾ ਉਸ ਨੂੰ ਫੜ ਲੈਂਦੀ ਹੈ। 

ਜੇ ਅੰਮ੍ਰਿਤਸਰ ਤੇ ਜਲੰਧਰ ਦੇ ਸ਼ਹਿਰੀ ਤੇ ਪੇਂਡੂ ਥਾਣਿਆਂ ਦੀ ਸੂਚੀ ਬਣਾਈ ਜਾਵੇ ਤਾਂ ਵੀ ਜਲੰਧਰ ਹੀ ਨੰਬਰ ਇਕ 'ਤੇ ਹੈ ਜਦਕਿ ਦੂਜੀ ਥਾਂ ਅੰਮ੍ਰਿਤਸਰ ਦੀ ਆਉਂਦੀ ਹੈ। 100 ਤੋਂ ਥੱਲੇ ਵਾਲੇ ਨੰਬਰ ਵਿਚ ਬਰਨਾਲਾ, ਬਠਿੰਡਾ, ਗੁਰਦਾਸਪੁਰ ਅਤੇ ਮੁਕਤਸਰ ਦੇ ਨਾਮ ਆਉਂਦੇ ਹਨ। ਬਾਕੀ ਸਾਰੇ ਜ਼ਿਲ੍ਹੇ 100 ਤੋਂ ਉਪਰ ਵਾਲੇ ਹੀ ਹਨ।
ਆਈਜੀ ਰੂਪਨਗਰ ਰੇਂਜ ਵੀ ਨੀਰਜਾ ਵੋਰਵਰੂ ਨੇ ਦਸਿਆ ਕਿ ਭਗੌੜੇ ਦੋ ਤਰ੍ਹਾਂ ਦੇ ਹੁੰਦੇ ਹਨ। ਇਕ, ਜਿਹੜੇ ਕਦੇ ਫੜੇ ਨਹੀਂ ਗਏ ਤੇ ਦੂਜਾ, ਜਿਹੜੇ ਅਦਾਲਤ ਵਿਚ ਨਹੀਂ ਆਉਂਦੇ। ਪੁਲਿਸ ਹਰ ਵੇਲੇ ਇਨ੍ਹਾਂ ਦਾ ਪਤਾ ਕਰਦੀ ਰਹਿੰਦੀ ਹੈ।

ਹੁਣ ਇਨ੍ਹਾਂ ਨੂੰ ਫੜਨ ਲਈ ਕਈ ਨਵੀਆਂ ਤਕਨੀਕਾਂ ਆਈਆਂ ਹਨ ਜਿਨ੍ਹਾਂ ਨਾਲ ਇਨ੍ਹਾਂ ਨੂੰ ਜਲਦੀ ਹੀ ਕਾਬੂ ਕੀਤਾ ਜਾਵੇਗਾ।  ਭਗੌੜੇ 340 ਅੰਮ੍ਰਿਤਸਰ 'ਚ, 359-ਅੰਮ੍ਰਿਤਸਰ ਪੇਂਡੂ, 87-ਬਰਨਾਲਾ, 109-ਬਟਾਲਾ, 161-ਬਠਿੰਡਾ, 81-ਫ਼ਰੀਦਕੋਟ, 139-ਫ਼ਤਿਹਗੜ੍ਹ ਸਾਹਿਬ, 125-ਫ਼ਿਰੋਜ਼ਪੁਰ, 19-ਜੀਆਰਪੀ, 69-ਗੁਰਦਾਸਪੁਰ, 461-ਹੁਸ਼ਿਆਰਪੁਰ, 457-ਜਲੰਧਰ ਸਿਟੀ, 464-ਜਲੰਧਰ ਪੇਂਡੂ, 374-ਕਪੂਰਥਲਾ, 104-ਮਾਨਸਾ, 95-ਮੁਕਤਸਰ, 407-ਪਟਿਆਲਾ, 114-ਰੂਪਨਗਰ, 303-ਸਾਹਿਬਜ਼ਾਦਾ ਅਜੀਤ ਸਿੰਘ ਨਗਰ, 338-ਐੱਸਬੀਐੱਸ ਨਗਰ, 213-ਸੰਗਰੂਰ, 186-ਤਰਨਤਾਰਨ ਵਿਚ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement