
ਭਾਰਤ ਵਿਚੋਂ ਬੈਂਕਾਂ ਨੂੰ ਕਰੋੜਾਂ ਦਾ ਚੂਨਾ ਲਗਾ ਕੇ ਭਗੌੜੇ ਹੋਏ ਕਾਰੋਬਾਰੀ ਵਿਜੈ ਮਾਲਿਆ 'ਤੇ ਲੰਡਨ ਦੀ ਵੈਸਟਮਿਨਸਟਰ ਅਦਾਲਤ ਵਿਚ ਸੁਣਵਾਈ ਹੋਹੀ। ਅਦਾਲਤ ਨੇ ਇਸ ¨
ਲੰਡਨ : ਭਾਰਤ ਵਿਚੋਂ ਬੈਂਕਾਂ ਨੂੰ ਕਰੋੜਾਂ ਦਾ ਚੂਨਾ ਲਗਾ ਕੇ ਭਗੌੜੇ ਹੋਏ ਕਾਰੋਬਾਰੀ ਵਿਜੈ ਮਾਲਿਆ 'ਤੇ ਲੰਡਨ ਦੀ ਵੈਸਟਮਿਨਸਟਰ ਅਦਾਲਤ ਵਿਚ ਸੁਣਵਾਈ ਹੋਹੀ। ਅਦਾਲਤ ਨੇ ਇਸ ਸੁਣਵਾਈ ਵਿਚ ਵੱਖ-ਵੱਖ ਪੱਖਾਂ ਨੂੰ ਅਪਣੀ ਗੱਲ ਰੱਖਣ ਲਈ ਬੁਲਾਇਆ। ਵਿਜੈ ਮਾਲਿਆ ਦੇ ਵਕੀਲ ਖ਼ੁਦ ਵੀ ਪੇਸ਼ੀ ਲਈ ਪਹੁੰਚੇ। ਭਾਰਤੀ ਜਾਂਚ ਏਜੰਸੀ ਸੀਬੀਆਈ ਅਤੇ ਈਡੀ ਵੀ ਅਦਾਲਤ ਪਹੁੰਚੀ ਅਤੇ ਉਨ੍ਹਾਂ ਵਲੀ ਵੀ ਅਪਣਾ ਪੱਖ ਰਖਿਆ ਗਿਆ।
Vijay Mallyaਇਸ ਮਾਮਲੇ ਵਿਚ ਹੁਣ ਅਗਲੀ ਸੁਣਵਾਈ 12 ਸਤੰਬਰ ਨੂੰ ਹੋਵੇਗੀ। ਅਦਾਲਤ ਨੇ ਅੱਜ ਵਿਜੈ ਮਾਲਿਆ ਨੂੰ ਫਿਲਹਾਲ ਬੇਲ ਦੇ ਦਿਤੀ ਹੈ। ਬ੍ਰਿਟਿਸ਼ ਅਦਾਲਤ ਨੇ ਭਾਰਤ ਤੋਂ ਉਸ ਜੇਲ੍ਹ ਦੀ ਵੀਡੀਓ ਮੰਗੀ, ਜਿੱਥੇ ਉਸ ਨੂੰ ਰਖਿਆ ਜਾਵੇਗਾ। ਵਿਜੈ ਮਾਲਿਆ ਨੇ ਕਿਹਾ ਹੈ ਕਿ ਉਹ ਭਾਰਤੀ ਬੈਂਕਾਂ ਦਾ ਪੈਸਾ ਵਾਪਸ ਕਰਨ ਲਈ ਤਿਆਰ ਹੈ। ਅਦਾਲਤ ਨੇ ਮੁੰਬਈ ਦੇ ਆਰਥਰ ਰੋਡ ਜੇਲ੍ਹ ਦਾ ਵੀਡੀਓ ਮੰਗਿਆ ਹੈ, ਜਿੱਥੇ ਉਸ ਨੂੰ ਹਵਾਲਗੀ 'ਤੇ ਰੱਖੇ ਜਾਣ ਦੀ ਸੰਭਾਵਨਾ ਹੈ।
Vijay Mallyaਭਾਰਤ ਨੇ ਬ੍ਰਿਟਿਸ਼ ਅਦਾਲਤ ਦੀ ਚੀਫ਼ ਮੈਜਿਸਟ੍ਰੇਟ ਇੰਮਾ ਅਰਬਯੂਥਨਾਟ ਦੀ ਇਸ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ। ਦਸ ਦਈਏ ਕਿ ਪਹਿਲਾ ਬ੍ਰਿਟੇਨ ਭਾਰਤੀ ਜੇਲ੍ਹਾਂ ਦੇ ਪੱਧਰ ਨੂੰ ਲੈ ਕੇ ਸ਼ੱਕ ਜ਼ਾਹਿਰ ਕਰ ਚੁੱਕਿਆ ਹੈ। ਸੁਸ਼ਮਾ ਸਵਰਾਜ ਨੇ ਇਸ ਸਬੰਧ ਵਿਚ ਇਕ ਖ਼ੁਲਾਸਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਟੇਰੇਸਾ ਮੇਅ ਨੂੰ ਕਿਹਾ ਸੀ ਕਿ ਅਸੀਂ ਅਪਣੇ ਭਗੌੜਿਆਂ ਨੂੰ ਉਸੇ ਜੇਲ੍ਹ ਵਿਚ ਰੱਖਾਂਗੇ, ਜਿਥੇ ਤੁਹਾਡੀ ਗ਼ੁਲਾਮੀ ਦੇ ਸ਼ਾਸਨ ਵਿਚ ਸਾਡੇ ਮਹਾਨ ਕ੍ਰਾਂਤੀਕਾਰੀ ਸੈਨਾਨੀਆਂ ਨੂੰ ਰਖਿਆ ਗਿਆ ਸੀ।
Vijay Mallyaਮਾਲਿਆ ਨੇ ਅਦਾਲਤ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਰਨਾਟਕ ਹਾਈਕੋਰਟ ਨੂੰ ਸੈਟਲਮੈਂਟ ਆਫ਼ਰ ਦਿਤਾ ਸੀ ਕਿ ਭਾਰਤ ਵਿਚ ਉਨ੍ਹਾਂ ਦੀ 14 ਹਜ਼ਾਰ ਕਰੋੜ ਦੀ ਸੰਪਤੀ ਹੈ, ਜਿਸ ਨੂੰ ਵੇਚ ਕੇ ਉਨ੍ਹਾਂ ਦੇ ਕਰਜ਼ੇ ਨੂੰ ਚੁਕਾਇਆ ਜਾਵੇ ਅਤੇ ਉਨ੍ਹਾਂ 'ਤੇ ਭਗੌੜਾ ਹੋਣ ਅਤੇ ਮਨੀ ਲਾਂਡ੍ਰਿੰਗ ਕਰਨ ਦਾ ਦੋਸ਼ ਵਾਪਸ ਲੈ ਲਿਆ ਜਾਵੇ। ਉਨ੍ਹਾਂ ਨੇ ਖ਼ੁਦ 'ਤੇ ਲੱਗੇ ਮਨੀ ਲਾਂਡ੍ਰਿੰਗ ਦੇ ਦੋਸ਼ਾਂ ਨੂੰ ਅੱਜ ਫਿਰ ਤੋਂ ਨਕਾਰਿਆ।
Vijay Mallyaਅਦਾਲਤ ਵਿਚ ਫਾਈਨਲ ਸੁਣਵਾਈ ਤੋਂ ਬਾਅਦ ਸਤੰਬਰ ਮੱਧ ਤਕ ਇਸ ਮਾਮਲੇ ਵਿਚ ਫੈਸਲਾ ਆਉਣ ਦੀ ਉਮੀਦ ਹੈ। ਦਸ ਦਈਏ ਕਿ ਵਿਜੈ ਮਾਲਿਆ 'ਤੇ ਵੱਖ-ਵੱਖ ਭਾਰਤੀ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹੈ ਅਤੇ ਉਹ ਪਿਛਲੇ ਸਾਲ ਦੇਸ਼ ਛੱਡ ਦੇ ਰਾਜ ਸਭਾ ਮੈਂਬਰ ਦਾ ਲਾਭ ਉਠਾਉਂਦੇ ਹੋਏ ਕੂਟਨੀਤਕ ਪਾਸਪੋਰਟ ਜ਼ਰੀਏ ਦੇਸ਼ ਛੱਡ ਕੇ ਭੱਜ ਗਿਆ ਸੀ। ਭਾਰਤ ਲਗਾਤਾਰ ਵਿਜੈ ਮਾਲਿਆ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ।