ਗੁਰਦਵਾਰਾ ਬੰਗਲਾ ਸਾਹਿਬ ਤੋਂ ਦਸਮ ਗ੍ਰੰਥ ਦੀ ਕਥਾ ਦੇ ਵਿਰੋਧ ਵਿਚ ਸਿੱਖਾਂ ਨੇ ਮੁੜ ਧਰਨਾ ਦੇ ਕੇ ਰੋਸ
Published : Sep 5, 2020, 1:14 am IST
Updated : Sep 5, 2020, 1:14 am IST
SHARE ARTICLE
image
image

ਗੁਰਦਵਾਰਾ ਬੰਗਲਾ ਸਾਹਿਬ ਤੋਂ ਦਸਮ ਗ੍ਰੰਥ ਦੀ ਕਥਾ ਦੇ ਵਿਰੋਧ ਵਿਚ ਸਿੱਖਾਂ ਨੇ ਮੁੜ ਧਰਨਾ ਦੇ ਕੇ ਰੋਸ ਪ੍ਰਗਟਾਇਆ

ਦਸਮ ਗ੍ਰੰਥ ਦੇ ਹੱਕ ਤੇ ਵਿਰੋਧ ਵਾਲੇ ਸਿੱਖ ਇਕ ਦੂਜੇ ਦੇ ਆਹਮੋ ਸਾਹਮਣੇ ਹੋਏ

ਨਵੀਂ ਦਿੱਲੀ: 4 ਸਤੰਬਰ (ਅਮਨਦੀਪ ਸਿੰਘ) : ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਦੇ ਬਾਹਰ ਸਿੱਖਾਂ ਨੇ ਅੱਜ ਜਥੇਬੰਦਕ ਹੋ ਕੇ,  ਦਸਮ ਗ੍ਰੰਥ ਦੀ ਕਥਾ ਦੇ ਵਿਰੋਧ ਵਿਚ ਸ਼ਾਂਤਮਈ ਰੋਸ ਪ੍ਰਗਟਾਉਂਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਸਰਬਉੱਚਤਾ ਦਾ ਹੋਕਾ ਦਿਤਾ। ਸਵੇਰੇ ਸਾਢੇ ਸੱਤ ਵਜੇ ਗੁਰਦਵਾਰਾ ਸਾਹਿਬ ਦੇ ਦੀਵਾਨ ਹਾਲ ਅੰਦਰ ਭਾਈ ਬੰਤਾ ਸਿੰਘ ਦਸਮ ਗ੍ਰੰਥ ਦੀ ਕਥਾ ਕਰ ਰਹੇ ਸਨ ਤੇ ਬਾਹਰ ਦਸਮ ਗ੍ਰੰਥ ਦੇ ਹੱਕ ਤੇ ਵਿਰੋਧ ਵਾਲੇ ਸਿੱਖ ਆਹਮੋ ਸਾਹਮਣੇ ਹੋਏ ਪਏ ਸਨ। ਸਾਢੇ ਅੱਠ ਵਜੇ ਕਥਾ ਦੀ ਸਮਾਪਤੀ ਦੇ ਨਾਲ ਹੀ ਰੋਸ ਦੀ ਸਮਾਪਤੀ ਹੋਈ ਤੇ ਮਾਹੌਲ ਠੰਢਾ ਹੋਇਆ। ਦੋਹਾਂ ਧਿਰਾਂ ਵਿਚਕਾਰ ਬਹਿਸ ਵੀ ਹੋਈ ਤੇ ਮਾਹੌਲ 'ਚ ਤਲਖ਼ੀ ਭਾਰੂ ਰਹੀ।
ਸਵੇਰੇ ਮੌਕੇ 'ਤੇ ਪੁੱਜ ਕੇ 'ਸਪੋਕਸਮੈਨ' ਨੇ ਨੋਟ ਕੀਤਾ ਕਿ ਜੇ ਦੋਹਾਂ ਧਿਰਾਂ ਦਾ ਸੰਜਮ ਜਵਾਬ ਦੇ ਜਾਂਦਾ ਤਾਂ ਕੋਈ ਵੀ 'ਭਾਣਾ' ਵਾਪਰ ਸਕਦਾ ਸੀ। ਰੋਸ ਪ੍ਰਗਟਾਅ ਰਹੇ ਸਿੱਖ 'ਸਾਹਿਬੁ ਮੇਰਾ ਏਕੋ ਹੈ', 'ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ', ਤੇ 'ਗੁਰੂ ਮਾਨਿਉ ਗ੍ਰੰੰਥ' ਦਾ ਜਾਪ ਕਰ ਰਹੇ ਸਨ, ਜਿਨ੍ਹਾਂ ਦੇ ਐਨ ਸਾਹਮਣੇ ਦਸਮ ਗ੍ਰੰਥ ਦੇ ਹੱਕ ਵਾਲੇ ਅਪਣੇ ਮੋਬਾਈਲਾਂ ਤੋਂ 'ਚੰਡੀ ਦੀ ਵਾਰ' ਦਾ ਜਾਪ ਕਰ ਰਹੇ ਸਨ। ਦੋਹਾਂ ਧਿਰਾਂ ਦੀਆਂ ਆਵਾਜ਼ਾਂ ਇਕ ਦੂਜੇ ਨਾਲ ਖਹਿ ਰਹੀਆਂ ਸਨ।
ਦਸਮ ਗ੍ਰੰਥ ਦਾ ਵਿਰੋਧ ਕਰ ਰਹੇ ਸਿੱਖਾਂ ਨੇ ਹੱਥਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਸਰਬਉੱਚਤਾ ਦੇ ਨਾਹਰੇ ਵਾਲੀਆਂ ਤਖ਼ਤੀਆਂ ਚੁਕੀਆਂ ਹੋਈਆਂ ਸਨ, ਜਿਨ੍ਹਾਂ 'ਤੇ ਲਿਖਿਆ ਸੀ, 'ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਪੈਦਾ ਕਰਨ ਵਾਲੇ ਕੀ ਪੰਥ ਪ੍ਰਸਤ ਹੋ ਸਕਦੇ ਹਨ ? ਜ਼ਰਾ ਸੋਚੋ ?',  'ਕੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਸਿਰਫ਼ ਦੂਸਰਿਆਂ


ਵਾਸਤੇ ਹਨ? ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਾਸਤੇ ਨਹੀਂ?', 'ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਗੁਰੂ ਹਨ, ਕੋਈ ਸ਼ੱਕ ?', 'ਅਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਫ਼ੈਸਲੇ ਅੱਗੇ ਸਿਰ ਝੁਕਾਉਂਦੇ ਹਾਂ, ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਅਤੇ ਸਿਰ ਝੁਕਾਉਂਦੇ ਹਾਂ।'
ਕਥਾ ਦਾ ਵਿਰੋਧ ਕਰਨ ਵਾਲਿਆਂ 'ਚ ਸਤਬੀਰ ਸਿੰਘ, ਤੇਜਪਾਲ ਸਿੰਘ, ਅਮਿਤ ਸਿੰਘ, ਤੇਜਿੰਦਰਪਾਲ ਸਿੰਘ ਸਣੇ 55 ਦੇ ਕਰੀਬ ਬੀਬੀਆਂ ਤੇ ਸਿੰਘ ਸ਼ਾਮਲ ਸਨ ਤੇ ਦਸਮ ਗ੍ਰੰਥ ਦੇ ਹੱਕ ਵਿਚ ਵੀ ਤਕਰੀਬਨ ਇੰਨੇ ਹੀ ਸਿੱਖ ਨੌਜਵਾਨ ਸ਼ਸਤਰਾਂ ਨਾਲ ਲੈੱਸ ਹੋ ਕੇ ਪੁੱਜੇ ਹੋਏ ਸਨ, ਜਿਨ੍ਹਾਂ ਨੇ ਵਿਰੋਧ ਕਰਨ ਵਾਲਿਆਂ ਨੂੰੰ 'ਨਿੰਦਕ ਤੇ ਪੰਥ ਦੋਖੀ' ਆਖਿਆ।
ਸਮਾਗਮ ਦੇ ਰੋਸ ਵਜੋਂ ਪੁੱਜੇ ਸਤਬੀਰ ਸਿੰਘ ਨੇ ਕਿਹਾ ਕਿ ਸਮੁੱਚੇ ਸਿੱਖ ਜਗਤ ਦੇ ਗੁਰੂ ਸਿਰਫ਼ ਗੁਰੂ ਗ੍ਰੰੰਥ ਸਾਹਿਬ ਹੀ ਹਨ। ਅਸੀ ਆਪਸ ਵਿਚ ਗੁਰ ਭਾਈ ਹਾਂ ਤੇ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ  ਇਹੋ ਸੁਨੇਹਾ ਲੈ ਕੇ ਅਸੀ ਦਿੱਲੀ ਗੁਰਦਵਾਰਾ ਕਮੇਟੀ ਕੋਲ ਗਏ ਸੀ ਤੇ ਬੇਨਤੀ ਕੀਤੀ ਸੀ ਕਿ ਜਪੁਜੀ ਸਾਹਿਬ ਦੀ ਕਥਾ ਕਿਉਂ ਨਹੀਂ ਕਰਵਾ ਲੈਂਦੇ?
ਉਨਾਂ੍ਹ ਕਿਹਾ ਕਿ1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੇ ਦਿਨ ਹੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਕਿਸੇ ਹੋਰ ਗ੍ਰੰਥ ਦੀ ਵਿਚਾਰ ਕਰਨ ਦੀ ਕੋਈ ਤੁਕ ਨਹੀਂ ਬਣਦੀ।
ਗੁਰਪ੍ਰੀਤ ਸਿੰਘ ਚੰਢੋਕ ਨੇ ਸਮਾਗਮ ਕਰਵਾਉਣ ਨੂੰ ਲੈ ਕੇ ਦਿੱਲੀ ਗੁਰਦਵਾਰਾ ਕਮੇਟੀ ਨੂੰ ਕਟਿਹਰੇ ਵਿਚ ਖੜਾ ਕਰਦਿਆਂ ਕਿਹਾ ਮੋਦੀ ਨੇ ਗੋਬਿੰਦ ਰਾਮਾਇਣ ਦੀ ਗੱਲ ਕੀਤੀ ਹੈ, ਉਸੇ ਦੀ ਪ੍ਰੋੜ੍ਹਤਾ ਲਈ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਦਿੱਲੀ ਕਮੇਟੀ ਆਰ.ਐਸ.ਐਸ.ਕੋਲ ਅਪਣੀ ਜ਼ਮੀਰ ਵੇਚ ਚੁਕੀ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਤਾ ਸਿੰਘ ਜੀ ਨੇ ਕਥਾ ਵਿਚ ਕਿਹਾ ਹੈ ਕਿ ਇਕ ਓਅੰਕਾਰ ਮੂਲ ਮੰਤਰ ਦਾ ਸਾਰ ਹੈ। ਮੂਲ ਮੰਤਰ ਜਪੁਜੀ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਾਰ ਦਸਮ ਗ੍ਰੰਥ ਹੈ, ਜੋ ਸਿਧੇ ਤੌਰ 'ਤੇ ਸਾਡੇ ਸਿਧਾਂਤ 'ਤੇ ਹਮਲਾ ਹੈ। ਕੋਈ ਵੀ ਜਾਗਦੀ ਜ਼ਮੀਰ ਵਾਲਾ ਸਿੱਖ ਇਹ ਗੱਲ ਬਰਦਾਸ਼ਤ ਨਹੀਂ ਕਰੇਗਾ।
ਦੂਜੇ ਪਾਸੇ ਦਸਮ ਗ੍ਰੰਥ ਦੇ ਹੱਕ ਵਿਚ ਖੜੇ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੁਮਾਇੰਦੇ ਅਰਮੀਤ ਸਿੰਘ ਖਾਨਪੁਰੀ ਨੇ ਵਿਰੋਧ ਕਰਨ ਵਾਲਿਆਂ ਨੂੰ ਦਸਮ ਗ੍ਰੰਥ ਨਿੰਦਕ ਗਰਦਾਨਿਆ ਤੇ ਕਿਹਾ ਕਿ ਜੇ ਤੁਸੀ ਅਪਣੀ ਜ਼ਿੰਦਗੀ 'ਚੋਂ ਦਸਮ ਗ੍ਰੰਥ ਕੱਢ ਦਿਤਾ ਤਾਂ ਸਮਝੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੱਢ ਦਿਤਾ। ਜੇ ਵਿਰੋਧ ਕਰਨਾ ਹੈ ਤਾਂ ਢੰਗ ਨਾਲ ਕਰੋ,  ਸੰਗਤ ਨੂੰ ਗੁਮਰਾਹ ਨਾ ਕਰੋ।
ਚੇਤੇ ਰਹੇ ਦੋ ਦਿਨ ਤੋਂ 'ਸੋਸ਼ਲ ਮੀਡੀਆ' 'ਤੇ ਇਸ ਰੋਸ ਮੁਜ਼ਾਹਰੇ ਬਾਰੇ ਸੁਨੇਹੇ ਘੁੰਮ ਰਹੇ ਸਨ, ਬਾਵਜੂਦ ਇਸ ਦੇ ਕੋਈ ਅਜਿਹੀ ਗੱਲ ਜਾਂ ਫ਼ੈਸਲਾ ਸਾਹਮਣੇ ਨਹੀਂ ਆਇਆ ਜਿਸ ਤੋਂ ਪਤਾ ਲੱਗੇ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਖ ਪ੍ਰਬੰਧਕਾਂ ਨੇ ਦੋਹਾਂ ਧਿਰਾਂ ਦੇ ਟਕਰਾਅ ਹੋਣ ਦੇ ਖ਼ਦਸ਼ੇ ਨੂੰ ਟਾਲਣ ਲਈ ਕੋਈ ਯਤਨ ਕੀਤਾ ਹੋਵੇ। ਮੌਕੇ 'ਤੇ ਪੁੱਜ ਕੇ, ਹਾਲਾਤ ਦਾ  ਜਾਇਜ਼ਾ ਲੈਣ ਦੀ ਵੀ ਕਿਸੇ ਸੀਨੀਅਰ ਅਹੁਦੇਦਾਰ ਨੇ ਕੋਈ ਲੋੜ ਨਾ ਸਮਝੀ। ਸਗੋਂ ਜਿਹੜੇ ਮਾਈ ਭਾਈ ਗੁਰਦਵਾਰਾ ਸਾਹਿਬ ਮੱਥਾ ਟੇਕਣ ਆ ਰਹੇ ਸਨ, ਉਹ ਤਲਖ਼ੀ ਭਰੇ ਮਾਹੌਲ ਤੋਂ ਦੁਖੀ ਨਜ਼ਰ ਆ ਰਹੇ ਸਨ।


ਦਿੱਲੀ ਗੁਰਦਵਾਰਾ ਕਮੇਟੀ ਦਾ ਪੱਖ:-
ਦੁਪਹਿਰ ਨੂੰ ਜਦੋਂ ਬੰਗਲਾ ਸਾਹਿਬ ਵਿਖੇ ਵਾਪਰੇ ਸਮੁੱਚੇ ਘਟਨਾਕ੍ਰਮ ਬਾਰੇ 'ਸਪੋਕਸਮੈਨ' ਵਲੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਪੱਖ ਜਾਨਣ ਲਈ ਫੋਨ ਕੀਤਾ ਤਾਂ ਉਨ੍ਹਾਂ ਪੱਖ ਦੇਣ ਤੋਂ ਟਾਲਾ ਵੱਟ ਲਿਆ ਜਦੋਂਕਿ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ ਨੂੰ ਫੋਨ ਕੀਤਾ, ਤਾਂ ਉਨਾਂ੍ਹ ਇਕ ਘੰਟੇ ਬਾਅਦ ਸੋਚ ਕੇ ਪੱਖ ਦੇਣ ਦਾ ਭਰੋਸਾ ਕੀਤਾ, ਮੁੜ ਜਦੋਂ ਸ.ਗੋਲਡੀ ਨੂੰ ਘੰਟੇ-ਡੇਢ ਘੰਟੇ ਪਿਛੋਂ ਫ਼ੋਨ ਕੀਤਾ ਤਾਂ ਉਨਾਂ੍ਹ ਫੋਨ ਨਹੀਂ ਚੁਕਿਆ।  
ਯਾਦ ਰਹੇ 1 ਸਤੰਬਰ ਨੂੰ ਜਦੋਂ ਕੁੱਝ ਸਿੰਘਾਂ ਨੇ ਵਿਰੋਧ ਪ੍ਰਗਟਾਇਆ ਸੀ, ਉਦੋਂ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਸੀ ਕਿ ਦੋ ਚਾਰ ਬੰਦੇ ਵਿਰੋਧ ਕਰਦੇ ਨੇ ਤਾਂ ਕਰਦੇ ਰਹਿਣ, ਅਸੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਪ੍ਰਚਾਰ ਕਰ ਰਹੇ ਹਾਂ।
imageimage
ਫ਼ੋਟੋ ਕੈਪਸ਼ਨ:- ਗੁਰਦਵਾਰਾ ਬੰਗਲਾ ਸਾਹਿਬ ਦੀ ਡਿਉਢੀ ਦੇ ਬਾਹਰ ਦਸਮ ਗ੍ਰੰਥ ਦੇ ਵਿਰੋਧ ਤੇ ਹੱਕ ਵਾਲੀਆਂ ਧਿਰਾਂ ਆਹਮੋ ਸਾਹਮਣੇ ।

੫--4elhi_ 1mandeep_ ੪ Sep_ 6ile No ੦੧ .doc N

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement