'ਹਮਲੇ ਦੀ ਮੂਰਖਤਾ' ਸਾਰਿਆਂ ਲਈ ਤਬਾਹੀ ਦਾ ਕਾਰਨ ਬਣ ਸਕਦੀ ਹੈ : ਰਾਜਨਾਥ ਸਿੰਘ
Published : Sep 5, 2020, 1:02 am IST
Updated : Sep 5, 2020, 1:02 am IST
SHARE ARTICLE
image
image

'ਹਮਲੇ ਦੀ ਮੂਰਖਤਾ' ਸਾਰਿਆਂ ਲਈ ਤਬਾਹੀ ਦਾ ਕਾਰਨ ਬਣ ਸਕਦੀ ਹੈ : ਰਾਜਨਾਥ ਸਿੰਘ

ਖੇਤਰੀ ਸਥਿਰਤਾ ਲਈ ਭਰੋਸੇ ਦਾ ਮਾਹੌਲ ਅਤੇ ਮਤਭੇਦਾਂ ਦਾ ਸ਼ਾਂਤੀ ਨਾਲ ਹੱਲ ਕਰਨ 'ਤੇ ਦਿਤਾ ਜ਼ੋਰ

  to 
 

ਮਾਸਕੋ, 4 ਸਤੰਬਰ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁਕਰਵਰ ਨੂੰ ਇਥੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਇਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਸ਼ਵਾਸ਼ ਦਾ ਮਾਹੌਲ, ਗ਼ੈਰ-ਹਮਲਾਵਰ, ਇਕ ਦੂਜੇ ਪ੍ਰਤੀ ਸਰਲਤਾ ਅਤੇ ਮਤਭੇਦਾਂ ਦਾ ਸਾਂਤੀ ਨਾਲ ਹੱਲ ਖੇਤਰੀ ਸ਼ਾਂਤੀ ਅਤੇ ਸਥਿਰਤਾ ਯਕੀਨੀ ਕਰਨ ਦੇ ਮੁੱਖ ਮੁੱਦਿਆਂ 'ਚ ਸ਼ਾਮਲ ਹਨ।
ਰਖਿਆ ਮੰਤਰੀ ਦੇ ਇਹ ਬਿਆਨ ਭਾਰਤ ਅਤੇ ਚੀਨ ਵਿਚਾਲੇ ਤਣਾਅਪੂਰਣ ਸਰਹੱਦੀ ਵਿਵਾਦ ਦੌਰਾਨ ਆਏ ਹਨ। ਦੋਵੇਂ ਹੀ ਦੇਸ਼ ਅੱਠ ਮੈਂਬਰੀ ਖੇਤਰੀ ਸਮੂਹ ਦਾ ਹਿੱਸਾ ਹਨ ਜੋ ਮੁੱਖ ਤੌਰ 'ਤੇ ਸੁਰੱਖਿਆ ਅਤੇ ਰਖਿਆ ਨਾਲ ਜੁੜੇ ਮੁੱਦਿਆਂ 'ਤੇ ਧਿਆਨ ਦਿੰਦੇ ਹਨ।
ਰਾਜਨਾਥ ਸਿੰਘ ਨੇ ਅਪਣੇ ਸੰਬੋਧਨ 'ਚ ਦੂਜੇ ਵਿਸ਼ਵ ਯੁੱਧ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਸ ਦੀਆਂ ਯਾਦਾਂ ਦੁਨੀਆਂ ਨੂੰ ਸਬਕ ਦਿੰਦੀਆਂ ਹਨ ਕਿ ਇਕ ਦੇਸ਼ ਦੀ ਦੂਜੇ ਦੇਸ਼ 'ਤੇ 'ਹਮਲੇ ਦੀ ਮੂਰਖਤਾ' ਸਾਰਿਆਂ ਲਈ ਤਬਾਹੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਇਕ ਦੇਸ਼ ਦਾ ਦੂਜੇ ਦੇਸ਼ ਪ੍ਰਤੀ ਚੰਗੀ ਭਾਵਨਾ ਨਾ ਰਖਣ ਕਾਰਨ ਸਾਰਿਆਂ ਦੀ ਤਬਾਹੀ ਹੋਈ। ਉਨ੍ਹਾਂ ਇਹ ਬਿਆਨ ਚੀਨ ਦੇ ਰਖਿਆ ਮੰਤਰੀ ਜਨਰਲ ਵੇਈ ਫੇਂਗਹੇ ਦੀ ਮੌਜੂਦਗੀ 'ਚ ਦਿਤੇ।
ਰਖਿਆ ਮੰਤਰੀ ਨੇ ਕਿਹਾ, ''ਐਸਸੀਓ ਦੇ ਮੈਂਬਰ ਦੇਸ਼ਾਂ, ਜਿਥੇ ਦੁਨੀਆਂ ਦੀ 40 ਫ਼ੀ ਸਦੀ ਤੋਂ ਵੱਧ ਦੀ ਆਬਾਦੀ ਰਹਿੰਦੀ ਹੈ, ਦੇ ਸ਼ਾਂਤੀਮਈ, ਸਥਿਰ ਅਤੇ ਸੁਰੱÎਖਿਆ ਖੇਤਰ ਲਈ ਭਰੋਸੇ ਤੇ ਸਹਿਯੋਗ, ਗ਼ੈਰ-ਹਮਲਾਵਰ, ਅੰਤਰਰਾਸ਼ਟਰੀ ਨਿਯਮ-ਕਾਨੂੰਨਾਂ ਲਈ ਸਨਮਾਨ, ਇਕ ਦੂਜੇ ਦੇ ਹਿਤਾਂ ਪ੍ਰਤੀ ਸਰਲਤਾ ਅਤੇ ਮਤਭੇਦਾਂ ਦੇ ਸ਼ਾਂਤੀ ਨਾਲ ਹੱਲ ਕੱਢਣ ਦੀ ਜ਼ਰੂਰਤ ਹੈ। ''
ਉਨ੍ਹਾਂ ਕਿਹਾ, ''ਇਸ ਸਾਲ ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਅਤੇ ਸੰਯੁਕਤ ਰਾਸ਼ਟਰ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਹੈ। ਸੰਯੁਕਤ ਰਾਸ਼ਟਰ ਇਕ ਸ਼ਾਤੀਮਈ ਦੁਨੀਆਂ ਨੂੰ ਆਧਾਰ ਪ੍ਰਦਾਨ ਕਰਦਾ ਹੈ ਜਿਥੇ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਦੇਸ਼ਾਂ

ਦੀ ਪ੍ਰਭੁਸੱਤਾ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਦੇਸ਼ ਦੂਜੇ ਦੇਸ਼ਾਂ 'ਤੇ ਇਕ ਪੱਖੀ ਢੰਗ ਨਾਲ ਹਮਲਾ ਕਰਨਾ ਤੋਂ ਬਚਦੇ ਹਨ।''
ਰਖਿਆ ਮੰਤਰੀ ਨੇ ਅਤਿਵਾਦ ਅਤੇ ਉਗਰਵਾਦ ਦੇ ਖ਼ਤਰਿਆਂ ਦੀ ਵੀ ਗੱਲ ਕੀਤ ਅਤੇ ਇਨ੍ਹਾਂ ਚੁਣੌਤੀਆਂ ਤੋਂ ਨਜਿਠੱਣ ਲਈ ਸੰਸਥਾਗਤ ਸਮਰਥਾ ਵਿਕਸਿਤ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ, ''ਮੈਂ ਅੱਜ ਦੁਹਰਾਉਂਦਾ ਹਾਂ ਕਿ ਭਾਰਤ ਗਲੋਬਲ ਸੁਰੱਖਿਆ ਢਾਂਚੇ ਦੇ ਵਿਕਾਸ ਲਈ ਵਚਨਬੱਧ ਹੈ ਜੋ ਖੁੱਲ੍ਹਾ, ਸਾਫ਼, ਸੰਮਲਿਤ, ਨਿਯਮ ਆਧਾਰਿਤ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਦਾਇਰੇ 'ਚ ਕੰਮ ਕਰਨਾ ਵਾਲਾ ਹੋਵੇਗਾ। ''
ਐਸ.ਸੀ.ਓ ਦੇ ਅੱਠ ਮੈਂਬਰ ਦੇਸ਼ਾਂ 'ਚ ਭਾਰਤ, ਕਜਾਕਿਸਤਾਨ, ਚੀਨ, ਕਿਰਕਿਸਤਾਨ, ਪਾਕਿਸਤਾਨ, ਰੂਸ, ਤਾਜਿਕਿਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ।
(ਪੀਟੀਆਈ)imageimage

SHARE ARTICLE

ਏਜੰਸੀ

Advertisement

Raja Warring ਦੇ Ludhiana ਤੋਂ ਚੋਣ ਲੜ੍ਹਨ ਬਾਰੇ ਆਹ ਕਾਂਗਰਸੀ ਵਿਧਾਇਕ ਨੇ ਨਵੀਂ ਗੱਲ ਹੀ ਕਹਿਤੀ

30 Apr 2024 3:36 PM

Khanna News: JCB ਮਸ਼ੀਨਾਂ ਲੈ ਕੇ ਆ ਗਏ Railway Officer, 300 ਘਰਾਂ ਦੇ ਰਸਤੇ ਕਰ ਦਿੱਤੇ ਬੰਦ | Latest News

30 Apr 2024 2:56 PM

Punjab BJP ਦਾ ਵੱਡਾ ਚਿਹਰਾ Congress 'ਚ ਹੋ ਰਿਹਾ ਸ਼ਾਮਿਲ, ਦੇਖੋ ਕੌਣ ਛੱਡ ਰਿਹਾ Party | LIVE

30 Apr 2024 1:20 PM

Big Breaking : ਦਲਵੀਰ ਗੋਲਡੀ ਦਾ ਕਾਂਗਰਸ ਤੋਂ ਟੁੱਟਿਆ ਦਿਲ! AAP ਜਾਂ BJP ਦੀ ਬੇੜੀ 'ਚ ਸਵਾਰ ਹੋਣ ਦੇ ਚਰਚੇ!

30 Apr 2024 12:30 PM

ਫਿਕਸ ਮੈਚ ਖੇਡ ਰਹੇ ਕਾਂਗਰਸੀ, ਅਕਾਲੀਆਂ ਨੂੰ ਬਠਿੰਡਾ ਤੋਂ ਜਿਤਾਉਣ ਲਈ ਰਾਜਾ ਵੜਿੰਗ ਨੂੰ ਲੁਧਿਆਣਾ ਭੇਜਿਆ'

30 Apr 2024 10:36 AM
Advertisement