
-ਅਜੇ ਵੀ ਵਕਤ ਹੈ,ਮੁਜੱਫਰਨਗਰ ਕਿਸਾਨ ਮਹਾਂ ਪੰਚਾਇਤ ਦਾ ਸਪਸ਼ਟ ਸੁਨੇਹਾ ਸਮਝੇ ਕੇਂਦਰ ਸਰਕਾਰ: ਆਪ
ਚੰਡੀਗੜ - ਆਮ ਆਦਮੀ ਪਾਰਟੀ (ਆਪ) ਨੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਤਵਾਰ ਨੂੰ ਮੁਜੱਫਰਨਗਰ ਵਿਖੇ ਆਯੋਜਿਤ ਕਿਸਾਨ ਮਹਾਂ ਪੰਚਾਇਤ ਦੀ ਸਫਲਤਾ ਉੱਤੇ ਅੰਦੋਲਨਕਾਰੀ ਕਿਸਾਨਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਸ ਮਹਾਂ ਪੰਚਾਇਤ ਦਾ ਸੁਨੇਹਾ ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ। ‘ਆਪ‘ ਮੁਤਾਬਕ ਜੇ ਅਜੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਲੇ ਖੇਤੀ ਕਨੂੰਨਾਂ ਬਾਰੇ ਜਿੱਦ ਨਾ ਛੱਡੀ ਤਾਂ ਇਸਦੀ ਕੀਮਤ ਭਾਜਪਾ ਸਮੇਤ ਭਾਈਵਾਲ ਸਾਰੀਆਂ ਸਿਆਸੀ ਧਿਰਾਂ ਨੂੰ ਚੁਕਾਉਣੀ ਪਵੇਗੀ।
PM MODI
ਐਤਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਮੁਜੱਫਰਨਗਰ ਕਿਸਾਨ ਨੇ ਮਹਾ ਪੰਚਾਇਤ ਨੇ ਦੇਸ ਵਾਸੀਆਂ ਦੇ ਨਾਲ-ਨਾਲ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਕਈ ਸੁਨੇਹੇ ਬੜੀ ਸਪਸਟਤਾ ਨਾਲ ਦਿੱਤੇ ਹਨ, ਜਿਨਾਂ ਦੇ ਸਮਾਜ ਅਤੇ ਸਿਆਸਤ ਵਿਚ ਡੂੰਘੇ ਅਤੇ ਦੂਰਗਾਮੀ ਪ੍ਰਭਾਵ ਪੈਣਗੇ। ਅਮਨ ਅਰੋੜਾ ਨੇ ਕਿਹਾ ਕਿ ਜਿਸ ਮੁਜੱਫਰਪੁਰ ਨੂੰ ਸੌੜੀ ਸੋਚ ਵਾਲੀਆਂ ਸਿਆਸੀ ਧਿਰਾਂ ਫਿਰਕਾਪ੍ਰਸਤੀ ਲਈ ਵਰਤ ਕੇ ਵੋਟਾਂ ਵਟੋਰਦੀਆਂ ਰਹੀਆਂ ਹਨ, ਅੱਜ ਉਸੇ ਮੁਜੱਫਰਪੁਰ ਦੀ ਸਰ ਜਮੀਨ ਭਾਈਚਾਰਕ ਏਕਤਾ ਦਾ ਬੇਮਿਸਾਲ ਸੁਨੇਹਾ ਦੇ ਕੇ ਫਿਰਕੂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।
Rakesh Tikait
ਇਸ ਲਈ ਸਿਰਮੌਰ ਕਿਸਾਨ ਆਗੂ ਰਾਕੇਸ ਟਿਕੈਤ ਸਮੇਤ ਸਮੁੱਚਾ ਕਿਸਾਨ ਮੋਰਚਾ, ਕਿਸਾਨ-ਖੇਤ ਮਜਦੂਰ ਅਤੇ ਅੰਨਦਾਤਾ ਲਈ ਖੈਰ ਮੰਗਣ ਵਾਲਾ ਹਰੇਕ ਦੇਸ ਵਾਸੀ ਵਧਾਈ ਦਾ ਪਾਤਰ ਹੈ। ਅਮਨ ਅਰੋੜਾ ਨੇ ਕਿਹਾ ਕਿ ਅੱਜ ਦੇਸ ਨੂੰ ਸਮਾਜਿਕ ਧਾਰਮਿਕ ਅਤੇ ਭਾਈਚਾਰਕ ਸਾਂਝ ਰਾਹੀਂ ਜੋੜਨ ਵਾਲੀਆਂ ਤਾਕਤਾਂ ਦੀ ਜਰੂਰਤ ਹੈ। ਆਪਣੀ ਹੋਂਦ ਲਈ 9 ਮਹੀਨਿਆਂ ਤੋਂ ਜਾਰੀ ਕਿਸਾਨ ਅੰਦੋਲਨ ਭਾਈਚਾਰਕ ਸਾਂਝ ਅਤੇ ਏਕਤਾ ਦੀ ਤਾਕਤ ਦਾ ਜਬਰਦਸਤ ਮੁਜਾਹਰਾ ਕੀਤਾ ਹੈ।
ਅਮਨ ਅਰੋੜਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਸਮੁੱਚੀ ਭਾਜਪਾ ਨੂੰ ਖੇਤੀ ਵਿਰੋਧੀ ਸਾਰੇ ਕਾਲੇ ਕਾਨੂੰਨ ਵਾਪਸ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਜੇਕਰ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਭਾਜਪਾ ਹੀ ਨਹੀਂ ਇਸ ਦੇ ਸਿਆਸੀ ਭਾਈਵਾਲਾਂ ਨੂੰ ਵੀ ਭਾਰੀ ਕੀਮਤ ਚੁਕਾਉਣੀ ਪਵੇਗੀ।
Farmers Protest
ਅਮਨ ਅਰੋੜਾ ਨੇ ਕਿਹਾ ਕਿ ਕਿਸਾਨ ਮਹਾਂ ਪੰਚਾਇਤ ਨੇ ਕੇਂਦਰ ਸਰਕਾਰ ਦੇ ਉਸ ਪ੍ਰਾਪੇਗੰਡਾ ਨੂੰ ਵੀ ਸਖਤ ਜਵਾਬ ਦਿੱਤਾ ਹੈ ਜਿਸ ਰਾਹੀਂ ਭਾਜਪਾ ਅਤੇ ਉਸ ਦੇ ਸਾਥੀ ਕਿਸਾਨ ਅੰਦੋਲਨ ਖਿਲਰ ਗਿਆ ਉਹ ਦੱਸਦੇ ਸਨ। ਇਸੇ ਤਰਾਂ ਮੁਜੱਫਰਨਗਰ ਮਹਾ ਪੰਚਾਇਤ ਨੇ ਇਹ ਵੀ ਸਪਸਟ ਕਰ ਦਿੱਤਾ ਹੈ ਕਿ ਜਦੋਂ ਤੱਕ ਕਿਸਾਨ ਮਾਰੂ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤਕ ਅੰਦੋਲਨਕਾਰੀ ਕਿਸਾਨ ਘਰਾਂ ਨੂੰ ਵਾਪਸ ਨਹੀਂ ਪਰਤਣਗੇ। ਇੰਨਾ ਹੀ ਨਹੀਂ ਅੱਜ ਦੀ ਮਹਾਪੰਚਾਇਤ ਨੇ ਇਹ ਵੀ ਸਪਸਟ ਕਰ ਦਿੱਤਾ ਹੈ ਇਹ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੱਕ ਸੀਮਤ ਨਹੀਂ ਬਲਕਿ ਪੂਰੇ ਦੇਸ ਵਿਚ ਫੈਲ ਚੁੱਕਾ ਹੈ।
Aman Arora
ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਖੇਤੀ ਵਿਰੋਧੀ ਆਰਡੀਨੈਂਸਾਂ ਤੋਂ ਲੈ ਕੇ ਕਾਲੇ ਕਾਨੂੰਨਾਂ ਦਾ ਸੰਸਦ ਦੇ ਅੰਦਰ ਅਤੇ ਬਾਹਰ ਸੁਰੂ ਤੋਂ ਵਿਰੋਧ ਕੀਤਾ ਹੈ। ਕਿਸਾਨ ਅੰਦੋਲਨ ਦਾ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਨਿਰਸਵਾਰਥ ਸਾਥ ਦਿੱਤਾ ਹੈ, ਜੋ ਭਵਿੱਖ ਵਿੱਚ ਵੀ ਜਾਰੀ ਰਹੇਗਾ।