2024 ਤੱਕ ਬੰਦ ਹੋਣਗੇ ਪੰਜਾਬ ਦੇ 10 ਟੋਲ ਪਲਾਜ਼ਾ, 70% ਤੋਂ ਵੱਧ ਸਟੇਟ ਹਾਈਵੇਅ ਹੋਣਗੇ ਟੋਲ ਮੁਕਤ
Published : Sep 5, 2022, 1:39 pm IST
Updated : Sep 5, 2022, 1:39 pm IST
SHARE ARTICLE
10 toll plazas of Punjab will be closed by 2024
10 toll plazas of Punjab will be closed by 2024

2024 ਤੱਕ ਪੰਜਾਬ ਦੇ 70 ਫੀਸਦੀ ਤੋਂ ਵੱਧ ਰਾਜ ਮਾਰਗ ਟੋਲ ਮੁਕਤ ਹੋ ਜਾਣਗੇ।


ਚੰਡੀਗੜ੍ਹ: ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ-ਲੁਧਿਆਣਾ ਰੋਡ 'ਤੇ ਦੋ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ।

50 ਤੋਂ ਵੱਧ ਥਾਵਾਂ 'ਤੇ ਟੋਲ ਅਦਾ ਕਰਨ ਵਾਲੇ ਸੂਬੇ ਦੇ ਲੋਕਾਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਇਸ ਸਾਲ ਪੰਜਾਬ 'ਚ ਦੋ ਹੋਰ ਰਾਜ ਮਾਰਗਾਂ ਅਤੇ ਇਕ ਸਟੇਟ ਹਾਈ ਲੈਵਲ ਪੁਲ ਤੇ ਟੋਲ ਟੈਕਸ ਬੰਦ ਕਰ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਅਗਲੇ ਸਾਲ 5 ਹੋਰ ਰਾਜ ਮਾਰਗਾਂ ਤੋਂ ਵੀ ਟੋਲ ਟੈਕਸ ਖਤਮ ਕਰ ਦਿੱਤਾ ਜਾਵੇਗਾ। ਜਦਕਿ 2024 ਵਿਚ ਵੀ 2 ਟੋਲ ਪਲਾਜ਼ਿਆਂ ਨੂੰ ਬੰਦ ਕੀਤਾ ਜਾਵੇਗਾ। 2024 ਤੱਕ ਪੰਜਾਬ ਦੇ 70 ਫੀਸਦੀ ਤੋਂ ਵੱਧ ਰਾਜ ਮਾਰਗ ਟੋਲ ਮੁਕਤ ਹੋ ਜਾਣਗੇ।

ਦਰਅਸਲ, ਪੰਜਾਬ ਸਰਕਾਰ ਨੇ ਇਹਨਾਂ ਸਾਰੇ ਟੋਲਾਂ 'ਤੇ ਟੈਕਸ ਵਸੂਲਣ ਵਾਲੀਆਂ ਕੰਪਨੀਆਂ ਦੀ ਮੰਗ ਨੂੰ ਇਕ ਤੋਂ ਦੋ ਸਾਲ ਦਾ ਵਾਧੂ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਗਲੇ ਮਹੀਨੇ 23 ਅਕਤੂਬਰ ਤੋਂ ਪਟਿਆਲਾ-ਸਮਾਣਾ-ਪਾਤੜਾਂ ਅਤੇ 14 ਦਸੰਬਰ ਤੋਂ ਹੁਸ਼ਿਆਰਪੁਰ-ਟਾਂਡਾ ਰੋਡ 'ਤੇ ਟੋਲ ਟੈਕਸ ਬੰਦ ਕਰ ਦਿੱਤਾ ਜਾਵੇਗਾ। 31 ਦਸੰਬਰ 2022 ਦੀ ਰਾਤ ਤੋਂ ਮੱਖੂ ਦੇ ਪੁਲ 'ਤੇ ਟੋਲ ਟੈਕਸ ਦੀ ਵਸੂਲੀ ਵੀ ਬੰਦ ਹੋ ਜਾਵੇਗੀ।

ਇਸ ਤੋਂ ਇਲਾਵਾ 2023 ਅਤੇ 2024 ਵਿਚ ਬੰਦ ਹੋਣ ਵਾਲੇ ਟੋਲ ਪਲਾਜ਼ਿਆਂ ਵਿਚ ਬਲਾਚੌਰ-ਗੜਸ਼ੰਕਰ-ਹੁਸ਼ਿਆਰਪੁਰ-ਦਸੂਹਾ, ਮੋਗਾ-ਕੋਟਕਪੂਰਾ, ਕੀਰਤਪੁਰ ਸਾਹਿਬ-ਨੰਗਲ-ਊਨਾ, ਭਵਾਨੀਗੜ੍ਹ-ਨਾਭਾ-ਗੋਬਿੰਦਗੜ, ਫਿਰੋਜ਼ਪੁਰ-ਫਾਜ਼ਿਲਕਾ, ਦਾਖਾ-ਰਾਏਕੋਟ-ਬਰਨਾਲਾ, ਪਟਿਆਲਾ-ਮਲੇਰਕੋਟਲਾ ਟੋਲ ਪਲਾਜ਼ਾ ਸ਼ਾਮਲ ਹਨ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement