ਮੁੱਖ ਮੰਤਰੀ ਕਪਾਹ ਉਪਰ ਹਾਲੇ ਆੜ੍ਹਤ ਢਾਈ ਫ਼ੀ ਸਦੀ ਰੱਖਣ ਲਈ ਹੋਏ ਸਹਿਮਤ
Published : Sep 5, 2022, 6:48 am IST
Updated : Sep 5, 2022, 6:48 am IST
SHARE ARTICLE
image
image

ਮੁੱਖ ਮੰਤਰੀ ਕਪਾਹ ਉਪਰ ਹਾਲੇ ਆੜ੍ਹਤ ਢਾਈ ਫ਼ੀ ਸਦੀ ਰੱਖਣ ਲਈ ਹੋਏ ਸਹਿਮਤ


ਹੁਣ ਆੜ੍ਹਤੀਆਂ ਤੇ ਕਪਾਹ ਮਿਲਾਂ ਦੇ ਪ੍ਰਤੀਨਿਧਾਂ ਨਾਲ ਖੇਤੀ ਮੰਤਰੀ 9 ਸਤੰਬਰ ਨੂੰ  ਕਰਨਗੇ ਮੀਟਿੰਗ : ਚੀਮਾ

ਚੰਡੀਗੜ੍ਹ, 4 ਸਤੰਬਰ (ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਆੜ੍ਹਤੀਆਂ ਨੂੰ  ਭਰੋਸਾ ਦਿਤਾ ਹੈ ਕਿ ਕਪਾਹ ਉਪਰ ਆੜ੍ਹਤ ਵਿਚ ਕਮੀ ਦਾ ਫ਼ੈਸਲਾ ਸਬੰਧਤ ਧਿਰਾਂ ਦੀ ਸਹਿਮਤੀ ਬਾਅਦ ਹੀ ਲਾਗੂ ਕੀਤਾ ਜਾਵੇਗਾ |
ਉਨ੍ਹਾਂ ਨੇ ਫ਼ਿਲਹਾਲ ਕਪਾਹ ਉਪਰ ਆੜ੍ਹਤ ਘਟਾ ਕੇ ਢਾਈ ਦੀ ਥਾਂ ਇਕ ਫ਼ੀ ਸਦੀ ਦਾ ਫ਼ੈਸਲਾ ਰੋਕਦਿਆਂ ਹਾਲੇ ਆੜ੍ਹਤ ਢਾਈ ਫ਼ੀ ਸਦੀ ਹੀ ਰੱਖਣ ਦੀ ਹਾਮੀ ਭਰੀ ਹੈ | ਇਹ ਜਾਣਕਾਰ ਦਿੰਦੇ ਹੋਏ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਦਸਿਆ ਕਿ ਉਨ੍ਹਾਂ ਦਾ ਇਕ ਵਫ਼ਦ ਮੁੱਖ ਮੰਤਰੀ ਨੂੰ  ਉਨ੍ਹਾਂ ਦੇ ਤਲਵੰਡੀ ਸਾਬੋ ਦੌਰੇ ਦੌਰਾਨ ਉਥੇ ਪਹੁੰਚ ਕੇ ਮਿਲਿਆ ਸੀ | ਚੀਮਾ ਨੇ ਦਸਿਆ ਕਿ ਮੁੱਖ ਮੰਤਰੀ ਨੇ ਸਪੱਸ਼ਟ ਕਹਿ ਦਿਤਾ ਹੈ ਆੜ੍ਹਤੀਆਂ ਦੀ ਸਹਿਮਤੀ ਬਿਨਾਂ ਫ਼ੈਸਲਾ ਲਾਗੂ ਨਹੀਂ ਕੀਤਾ ਜਾਵੇਗਾ | ਚੀਮਾ ਨੇ ਦਸਿਆ ਕਿ ਇਸ ਭਰੋਸੇ ਬਾਅਦ ਉਨ੍ਹਾਂ ਸੂਬੇ ਭਰ ਵਿਚ ਕੀਤੇ ਜਾਣ ਵਾਲੇ ਅਪਣੇ ਰੋਸ ਪ੍ਰਦਰਸ਼ਨਾਂ ਦਾ ਪ੍ਰੋਗਰਾਮ ਮੁਲਤਵੀ ਕਰ ਦਿਤਾ ਹੈ | ਹੁਣ ਮੁੱਖ ਮੰਤਰੀ ਦੀ ਹਦਾਇਤ ਬਾਅਦ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 9 ਸਤੰਬਰ ਨੂੰ  ਚੰਡਗੜ੍ਹ ਵਿਚ ਆੜ੍ਹਤੀਆਂ ਅਤੇ ਕਪਾਹ ਮਿਲਾਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਬੁਲਾਈ ਹੈ | ਇਸ ਵਿਚ ਆੜ੍ਹਤ ਬਾਰੇ ਵਿਚਾਰ ਵਟਾਂਦਰੇ ਬਾਅਦ ਬਣਦੀ ਸਹਿਮਤੀ ਅਨੁਸਾਰ ਹੀ ਕੋਈ ਫ਼ੈਸਲਾ ਲਿਆ ਜਾਵੇਗਾ |

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement