ਸੰਯੁਕਤ ਕਿਸਾਨ ਮੋਰਚਾ 'ਸੰਯੁਕਤ' ਨਾ ਰਹਿ ਸਕਿਆ
Published : Sep 5, 2022, 6:47 am IST
Updated : Sep 5, 2022, 6:47 am IST
SHARE ARTICLE
image
image

ਸੰਯੁਕਤ ਕਿਸਾਨ ਮੋਰਚਾ 'ਸੰਯੁਕਤ' ਨਾ ਰਹਿ ਸਕਿਆ


ਯੋਗਿੰਦਰ ਯਾਦਵ, 'ਕੱਕਾ' ਅਤੇ 'ਡੱਲੇਵਾਲ' ਬਾਹਰ ਕੀਤੇ, ਰਾਜੇਵਾਲ ਤੇ ਚੜੂਨੀ ਪਹਿਲਾਂ ਹੋ ਚੁੱਕੇ ਹਨ ਮੋਰਚੇ ਤੋਂ ਵੱਖ


ਚੰਡੀਗੜ੍ਹ, 4 ਸਤੰਬਰ (ਗੁਰਉਪਦੇਸ਼ ਭੁੱਲਰ): ਸੰਯੁਕਤ ਕਿਸਾਨ ਮੋਰਚੇ ਨੂੰ  ਮੁੜ ਸਰਗਰਮ ਕਰ ਕੇ ਬਾਕੀ ਰਹਿੰਦੀਆਂ ਕਿਸਾਨੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਤੇਜ਼ ਕਰਨ ਲਈ ਮੋਰਚੇ ਦ ਕੌਮੀ ਤਾਲਮੇਲ ਕਮੇਟੀ ਦੇ ਮੁੜ ਗਠਨ ਅਤੇ ਇਸ ਦੇ ਵਿਸਤਾਰ ਦਾ ਫ਼ੈਸਲਾ ਲਿਆ ਗਿਆ ਹੈ | ਮੋਰਚੇ ਦ ਮੀਟਿੰਗ ਅੱਜ ਪੰਜਾਬ ਦੇ ਆਗੂ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਨਾਲ ਪ੍ਰਧਾਨਗੀ ਮੰਡਲਵਿਚ ਰਕੇਸ਼ ਟਿਕੈਤ, ਡਾ. ਦਰਸ਼ਨਪਾਲ, ਹਨਨ ਮੌਲਾ, ਤੇਜਿੰਦਰ ਵਿਰਕ ਸ਼ਾਮਲ ਸਨ |
ਮੋਰਚੇ ਦੀਆਂ ਪਿਛਲੀਆਂ ਸਰਗਰਮੀਆਂ ਦੀ ਰੀਪੋਰਟ ਪੇਸ਼ ਕਰਨ ਬਾਅਦ ਨਵੀਂ ਕੌਮੀ ਤਾਲਮੇਲ ਕਮੇਟੀ ਦੇ ਗਠਨ ਲਈ 11 ਮੈਂਬਰੀ ਪੈਨਲ ਬਣਾਇਆ ਗਿਆ ਹੈ | ਜ਼ਿਕਰਯੋਗ ਹੈ ਕਿ 9 ਮੈਂਬਰੀ ਪੁਰਾਣੀ ਤਾਲਮੇਲ ਕਮੇਟੀ ਵਿਚੋਂ ਬਲਬੀਰ ਸਿੰਘ ਰਾਜੇਵਾਲ ਅਤੇ ਗੁਰਨਾਮ ਸਿੰਘ ਚੜੂਨੀ ਪਹਿਲਾਂ ਹੀ ਸਿਆਸੀ ਰਾਹ 'ਤੇ ਪੈਣ ਕਾਰਨ ਅਲੱਗ ਹੋ ਚੁੱਕੇ ਹਨ | ਯੋਗਿੰਦਰ ਯਾਦਵ ਨੂੰ  ਵੀ ਅੱਜ ਦੀ ਮੀਟਿੰਗ ਵਿਚ ਤਾਲਮੇਲ ਕਮੇਟੀ ਤੋਂ ਫ਼ਾਰਗ ਕਰ ਦਿਤਾ ਗਿਆ ਹੈ | ਉਨ੍ਹਾਂ ਸਿਆਸੀ ਸਰਗਰਮੀ ਵਿਚ ਹਿੱਸਾ ਲੈਣ ਕਾਰਨ ਖ਼ੁਦ ਹੀ ਬੇਨਤੀ ਕੀਤੀ ਸੀ | ਨਾਲ ਹੀ 'ਕੱਕਾ' ਤੇ 'ਡੱਲੇਵਾਲ' ਵੀ ਬਾਹਰ ਕਰ ਦਿਤੇ ਗਏ ਹਨ |
ਅੱਜ ਦੀ ਮੀਟਿੰਗ ਵਿਚ ਭਵਿੱਖ ਦੇ ਸੰਘਰਸ਼ ਲਈ ਜੋ ਨਵਾਂ ਮੰਗ ਪੱਤਰ ਤਿਆਰ ਕੀਤਾ ਗਿਆ ਹੈ, ਉਨ੍ਹਾਂ ਵਿਚ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ, ਬਿਜਲੀ ਸੋਧ ਬਿਲ ਵਾਪਸ ਕਰਵਾਉਣ, ਸਾਰੇ ਕਿਸਾਨਾਂ ਦੀ ਕਰਜ਼ਾ ਮਾਫ਼ੀ, ਕਿਸਾਨਾਂ ਨੂੰ  ਸਹੀ ਫ਼ਸਲੀ ਬੀਮਾ ਤੇ ਪੈਨਸ਼ਨ ਦੇਣ ਅਤੇ ਲਖੀਮਪੁਰ ਕਾਂਡ ਦੇ ਇਨਸਾਫ਼ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ  ਅਹੁਦੇ ਤੋਂ ਹਟਾ ਕੇ ਇਰਾਦਾ ਕਤਲ ਦੇ ਦੋਸ਼ ਵਿਚ ਗਿ੍ਫ਼ਤਾਰ ਕਰਨ ਦੀਆਂ ਮੰਗਾਂ ਰੱਖੀਆਂ ਗਈਆਂ ਹਨ | ਕਿਸਾਨਾਂ ਤੇ ਦਰਜ ਮਾਮਲਿਆਂ ਦੀ ਵਾਪਸੀ ਅਤੇ ਸ਼ਹੀਦ
ਕਿਸਾਨ ਪ੍ਰਵਾਰਾਂ ਲਈ ਮੁਆਵਜ਼ੇ ਦੀ ਮੰਗ ਵੀ ਸ਼ਾਮਲ ਹੈ |
ਡੱਬੀ

15 ਸਤੰਬਰ ਤੋਂ ਵੱਖ ਵੱਖ ਪੜਾਵਾਂ ਵਿਚ ਅੱਗੇ ਵਧੇਗਾ ਸੰਘਰਸ਼
ਕਿਸਾਨ ਮੋਰਚੇ ਦੇ ਆਗੂਆਂ ਦੀ ਮੀਟਿੰਗ ਵਿਚ ਕੀਤੇ ਫ਼ੈਸਲੇ ਮੁਤਾਬਕ 15 ਸਤੰਬਰ ਤੋਂ ਦੇਸ਼ ਵਿਆਪੀ ਸੰਘਰਸ਼ ਸ਼ੁਰੂ ਕਰ ਕੇ ਇਸ ਨੂੰ  ਵੱਖ ਵੱਖ ਪੜਾਵਾਂ ਵਿਚ ਲਾਮਬੰਦੀ ਕਰ ਕੇ ਅੱਗੇ ਵਧਾਇਆ ਜਾਵੇਗਾ | 15 ਤੋਂ 25 ਸਤੰਬਰ ਤਕ ਬਲਾਕ ਤੇ ਤਹਿਸੀਲ ਪਧਰੀ ਰੋਸ ਮੁਜ਼ਾਹਰੇ, ਸਾਰੇ ਰਾਜਾਂ ਵਿਚ ਵੱਡੀਆਂ ਰੈਲੀਆਂ ਕਰ ਕੇ 25 ਸਤੰਬਰ ਨੂੰ  ਰਾਜਪਾਲਾਂ ਨੂੰ  ਮੰਗ ਪੱਤਰ ਦੇਣ, 3 ਅਕਤੂਬਰ ਨੂੰ  ਲਖੀਮਪੁਰ ਖੇੜੀ ਦਿਵਸ ਤਹਿਤ ਇਸ ਦਿਨ ਨੂੰ  ਕਾਲੇ ਦਿਨ ਵਜੋਂ ਮਨਾਉਂਦਿਆਂ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ | ਇਸ ਤੋਂ ਬਾਅਦ ਸੰਘਰਸ਼ ਦਾ ਅਗਲਾ ਤਿੱਖਾ ਪੜਾਅ ਸ਼ੁਰੂ ਹੋਵੇਗਾ | ਸਿਆਸੀ ਹੋ ਚੁੱਕੀਆਂ ਜਥੇਬੰਦੀਆਂ ਨੂੰ  ਮੋਰਚੇ ਤੋਂ ਅਲੱਗ ਕਰਨ ਦਾ ਫ਼ੈਸਲਾ ਲਿਆ ਗਿਆ ਹੈ |


ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਵਲੋਂ ਸੰਘਰਸ਼ ਦਾ ਐਲਾਨ

ਚੰਡੀਗੜ੍ਹ, 4 ਸਤੰਬਰ (ਸੁਰਜੀਤ ਸਿੰਘ ਸੱਤੀ): ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ,  ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ 5 ਸਤੰਬਰ ਨੂੰ  ਲੰਪੀ ਸਕਿਨ ਰੋਗ, ਗੰਨੇ ਦਾ ਭਾਅ ਅਤੇ ਬਕਾਇਆ ਅਦਾਇਗੀ, ਦੁੱਧ ਦੇ ਨਾਲ ਅਤੇ ਦਰਿਆਵਾਂ ਵਿਚ ਡਿੱਗਦੇ ਪ੍ਰਦੂਸ਼ਿਤ ਪਾਣੀ ਨਾਲ ਸਬੰਧਤ ਮੰਗਾਂ ਸਬੰਧੀ ਪੰਜਾਬ ਸਰਕਾਰ ਨੂੰ  ਮੰਗ-ਪੱਤਰ ਭੇਜਣ ਲਈ ਕੀਤੇ ਜਾ ਰਹੇ ਪ੍ਰੋਗਰਾਮਾਂ ਤਹਿਤ ਬੀਕੇਯੂ-ਡਕੌਂਦਾ 16 ਜ਼ਿਲਿ੍ਹਆਂ ਵਿਚ ਵੱਡੀ ਗਿਣਤੀ ਨਾਲ ਸ਼ਮੂਲੀਅਤ ਕਰੇਗੀ |
ਬਰਨਾਲਾ-ਬਾਜਾਖ਼ਾਨਾ ਰੋਡ ਟੋਲ ਪਲਾਜ਼ਾ 'ਤੇ ਜਥੇਬੰਦੀ ਵਲੋਂ ਲਾਇਆ ਧਰਨਾ ਟੋਲ ਪਲਾਜ਼ਾ ਚੁਕਵਾਉਣ ਤਕ ਜਾਰੀ ਰਹੇਗਾ | 11 ਅਕਤੂਬਰ ਨੂੰ  ਜ਼ਮੀਨੀ ਘੋਲ ਦੇ ਸ਼ਹੀਦ ਪਿ੍ਥੀ ਸਿੰਘ ਚੱਕ ਅਲੀਸੇਰ (ਮਾਨਸਾ) ਦੀ ਬਰਸੀ ਸ਼ਿੱਦਤ ਨਾਲ ਮਨਾਈ ਜਾਵੇਗੀ | ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਰਾਮ ਸਿੰਘ ਮਟੋਰੜਾ, ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵਿਰੁਧ ਸੰਘਰਸ਼ ਜਾਰੀ ਰੱਖਦਿਆਂ ਸਾਂਝੇ ਸੰਘਰਸ਼ਾਂ ਦੇ ਜ਼ੋਰ 'ਤੇ ਸਾਰੇ ਮਸਲੇ ਹੱਲ ਕਰਵਾਏ ਜਾਣਗੇ | ਆਗੂਆਂ ਨੇ ਕਿਹਾ ਕਿ ਲਖਮੀਰ ਵਿਖੇ 18-19-20 ਅਗੱਸਤ ਵਿਚ 2000  ਤੋਂ ਵੱਧ ਮਰਦ/ਔਰਤ ਕਿਸਾਨਾਂ ਨੇ ਸ਼ਮੂਲੀਅਤ ਕੀਤੀ, ਸੂਬਾ ਕਮੇਟੀ ਨੇ ਤਸੱਲੀ ਪ੍ਰਗਟਾਈ ਅਤੇ ਸਾਰੇ ਪ੍ਰੋਗਰਾਮ ਨੂੰ  ਪ੍ਰਭਾਵਸ਼ਾਲੀ ਐਲਾਨਿਆ ਹੈ |

 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement