
ਗੈਸ ਟੈਂਕਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
A home guard jawan on duty died in a road accident Talwandi Sabo : ਤਲਵੰਡੀ ਸਾਬੋ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਥਾਣੇ ਵਿਚ ਤਾਇਨਾਤ ਪੰਜਾਬ ਹੋਮ ਗਾਰਡ ਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਮਰੀਕ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Georgia School Firing News: ਸਕੂਲ 'ਚ ਚੱਲੀਆਂ ਗੋਲੀਆਂ, 2 ਅਧਿਆਪਕਾਂ ਸਮੇਤ 4 ਦੀ ਹੋਈ ਮੌਤ, ਕਈ ਹੋਰ ਜ਼ਖ਼ਮੀ
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਜਵਾਨ ਬੁੱਧਵਾਰ ਨੂੰ ਸਵੇਰੇ ਜਦੋਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਥਾਣਾ ਤਲਵੰਡੀ ਸਾਬੋ ਵਿਚ ਡਿਊਟੀ 'ਤੇ ਜਾ ਰਿਹਾ ਸੀ, ਪਿੰਡ ਦੇ ਨੇੜੇ ਹੀ ਤਲਵੰਡੀ ਸਾਬੋ ਰਾਮਾਂ ਮੇਨ ਰੋਡ ’ਤੇ ਗੈਸ ਦੇ ਟੈਂਕਰ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ।
ਇਹ ਵੀ ਪੜ੍ਹੋ: Flipkart Big Billion Days Sale 2024: ਸ਼ੁਰੂ ਹੋਣ ਵਾਲੀ ਹੈ Flipkart ਦੀ ਤਿਉਹਾਰੀ ਵਿਕਰੀ, 1 ਲੱਖ ਨੂੰ ਮਿਲਣਗੀਆਂ ਨੌਕਰੀਆਂ
ਹਾਦਸਾ ਇੰਨਾ ਭਿਆਨਕ ਸੀ ਕਿ ਹੋਮ ਗਾਰਡ ਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਮਾਂ ਪੁਲਿਸ ਨੇ ਟੈਂਕਰ ਚਾਲਕ ਨੂੰ ਗ੍ਰਿਫਤਾਰ ਕਰਕੇ ਉਸ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from A home guard jawan died, stay tuned to Rozana Spokesman)