
Ludhiana News : ਬੰਨ੍ਹ ਮਜ਼ਬੂਤ ਕਰਨ 'ਚ ਲੱਗਿਆ ਪ੍ਰਸ਼ਾਸਨ, ਤੇਜ਼ ਵਹਾਅ ਕਾਰਨ ਕਮਜ਼ੋਰ ਹੋਇਆ ਬੰਨ੍ਹ
Ludhiana News in Punjabi : ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਲੁਧਿਆਣਾ ਦੇ ਪਿੰਡ ਸਸਰਾਲੀ ਨੇੜੇ ਸਤਲੁਜ ਦੇ ਬੰਨ੍ਹ ਦੀਆਂ ਝੂਠੀਆਂ ਖ਼ਬਰਾਂ ਤੋਂ ਨਾ ਘਬਰਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿਚ ਹੁਣ ਤੱਕ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ।ਉਨ੍ਹਾਂ ਨੇ ਪਾੜ ਸਬੰਧੀ ਅਫ਼ਵਾਹਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਕੁਝ ਥਾਵਾਂ 'ਤੇ ਮਿੱਟੀ ਖਿਸਕ ਗਈ ਹੈ ਪਰ ਹੁਣ ਤੱਕ ਕੋਈ ਪਾਣੀ ਦਾ ਪਾੜ ਨਹੀਂ ਪਿਆ ਹੈ।
ਡੀਸੀ ਨੇ ਦੱਸਿਆ ਕਿ ਤੇਜ਼ ਵਹਾਅ ਕਾਰਨ ਬੰਨ੍ਹ ਕਮਜ਼ੋਰ ਹੋ ਗਿਆ ਹੈ, ਬੰਨ੍ਹ ਨੂੰ ਮਜ਼ਬੂਤ ਕਰਨ ’ਚ ਪ੍ਰਸ਼ਾਸਨ ਲੱਗਿਆ ਹੋਇਆ ਹੈ। ਅਸੀਂ ਰਿੰਗ ਬੰਨ੍ਹ ਬਣਾ ਰਹੇ ਹਾਂ, ਜੇ ਪਾਣੀ ਆਉਂਦਾ ਹੈ ਤਾਂ ਨੁਕਸਾਨ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਸ਼ਾਸਨ, ਭਾਰਤੀ ਫੌਜ, ਐਨ.ਡੀ.ਆਰ.ਐਫ. ਅਤੇ ਪਿੰਡ ਵਾਸੀਆਂ ਦੀਆਂ ਕਈ ਟੀਮਾਂ ਇਥੇ 24 ਘੰਟੇ ਬੰਦ ਨੂੰ ਮਜ਼ਬੂਤ ਕਰ ਰਹੀਆਂ ਹਨ।
ਇਸ ਤੋਂ ਇਲਾਵਾ, ਢੁਕਵੇਂ ਰਾਹਤ ਕੇਂਦਰ ਅਤੇ ਜ਼ਰੂਰੀ ਸਮੱਗਰੀ ਪਹਿਲਾਂ ਤੋਂ ਹੀ ਪ੍ਰਬੰਧਿਤ ਹੈ। ਉਨ੍ਹਾਂ ਕਿਹਾ ਕਿ ਹੈਲਪਲਾਈਨ ਨੰਬਰ 0161-2433100 'ਤੇ ਇਕ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ।
(For more news apart from Ludhiana DC Himanshu Jain appeals to avoid rumours of danger on the Sutlej embankment near village Sasrali News in Punjabi, stay tuned to Rozana Spokesman)