
50 ਦੇ ਕਰੀਬ ਗੁੰਡੇ ਲਿਆਕੇ ਘਰ 'ਚ ਲਗਾਈ ਅੱਗ , ਫੋਨ ਕਰਨ ਦੇ ਬਾਵਜੂਦ ਡੇਢ ਘੰਟੇ ਮਗਰੋਂ ਪੁੱਜੀ ਪੁਲਿਸ
ਜਲੰਧਰ- ਆਏ ਦਿਨ ਗੁੰਡਾਗਰਦੀ ਦਾ ਕੋੀ ਨਾ ਕੋਈ ਮਾਮਲਾ ਸਾਹਮਣੇ ਆਇਆ ਹੀ ਰਹਿੰਦਾ ਹੈ ਅਤੇ ਹੁਣ ਜਲੰਧਰ ਦੇ ਪਿੰਡ ਜੰਡੀਰਾ 'ਚ ਸ਼ਰੇਆਮ ਗੁੰਡਾਗਰਦੀ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਮਨੀ ਨਾਮ ਦੇ ਨੌਜਵਾਨ ਨੇ ਇੱਕ ਘਰ ਵਿਚ ਵੜਕੇ ਭੰਨਤੋੜ ਕੀਤੀ ਅਤੇ ਘਰ ਦੇ ਸਮਾਨ ਨੂੰ ਅੱਗ ਵੀ ਲਗਾ ਦਿੱਤੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨਾਲ ਮਨੀ ਨਾਮ ਦੇ ਨੌਜਵਾਨ ਨੇ ਛੇੜਛਾੜ ਕੀਤੀ ਸੀ।
ਲੜਕੀ ਵਲੋਂ ਇਸ ਲੜਕੇ ਦੇ ਖਿਲਾਫ਼ ਠਾਣੇ ਵਿਚ ਰਿਪੋਰਟ ਦਰਜ ਕਰਵਾਈ ਗਈ ਤਾਂ ਬੌਖਲਾਏ ਲੜਕੇ ਨੇ ਆਪਣੇ ਨਾਲ ਹੋਰ ਕਾਫੀ ਲੜਕੇ ਲਿਆ ਕੇ ਉਨ੍ਹਾਂ ਦੇ ਘਰ ਗੁੰਡਾਗਰਦੀ ਕੀਤੀ ਜਿਸ ਨਾਲ ਪਰਿਵਾਰ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਧਰ ਪਰਿਵਾਰ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਪੁਲਿਸ ਡੇਢ ਘੰਟੇ ਬਾਅਦ ਪਹੁੰਚੀ ਜਦਕਿ ਉਨ੍ਹਾਂ ਨੂੰ ਫੋਨ ਕਰ ਦਿੱਤਾ ਗਿਆ ਸੀ।
ਜਦੋਂ ਪੁਲਿਸ ਨਾਲ ਇਸ ਮਾਮਲੇ 'ਤੇ ਗੱਲਬਾਤ ਕੀਤੀ ਗਈ ਤਾਂ ਪੁਲਿਸ ਵੀ ਮਾਮਲੇ ਤੋਂ ਪੱਲਾ ਝਾੜਦੀ ਹੀ ਨਜ਼ਰ ਆਈ। ਫਿਲਹਾਲ ਪੁਲਿਸ ਦੇ ਆਉਣ ਤੋਂ ਬਾਅਦ ਵੀ ਪਰਿਵਾਰ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਮੁਲਜ਼ਮ ਨੌਜਵਾਨ ਹਾਲੇ ਪੁਲਿਸ ਦੀ ਪਕੜ ਤੋਂ ਬਾਹਰ ਹੈ। ਹੁਣ ਦੇਖਣ ਹੋਵੇਗਾ ਕਿ ਕਾਨੂੰਨ ਨੂੰ ਹੱਥਾਂ ਵਿਚ ਲੈਣ ਵਾਲਾ ਇਹ ਮੁਲਜ਼ਮ ਕਦੋਂ ਪੁਲਿਸ ਦੀ ਹਿਰਾਸਤ ਵਿਚ ਆਉਂਦਾ ਹੈ।