
ਦਲਿਤ ਵਿਦਿਆਰਥੀਆਂ ਦੇ ਸਕਾਲਰਸ਼ਿਪ ਦਾ ਘਪਲਾ
ਪਿਛਲੇ 13 ਸਾਲਾਂ ਤੋਂ ਕੁਲ 1856 ਕਰੋੜ ਦੀ ਜੁਡੀਸ਼ੀਅਲ ਇਨਕੁਆਰੀ ਕਰਵਾਉ : ਸਿੱਖ ਬੁੱ
ਚੰਡੀਗੜ੍ਹ, 5 ਅਕਤੂਬਰ (ਜੀ.ਸੀ. ਭਾਰਦਵਾਜ) : ਪੰਜਾਬ ਦੀਆਂ 1650 ਪ੍ਰਾਈਵੇਟ ਵਿਦਿਅਕ ਸੰਸਥਾਵਾਂ ਤੇ ਕਿੱਤਾ ਕਾਲਜਾਂ ਵਲੋਂ 2007 ਤੋਂ ਹੁਣ ਤਕ ਲੱਖਾਂ ਦਲਿਤ ਵਿਦਿਆਰਥੀਆਂ ਨੂੰ ਮਿਲਦੇ ਵਜ਼ੀਫ਼ਿਆਂ ਵਿਚ ਹੋਏ ਘਪਲੇ ਸਬੰਧੀ ਚਰਚਾ ਵਿਚ ਆਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਹੋਰ ਅਧਿਕਾਰੀਆਂ ਵਿਰੁਧ ਸਖ਼ਤ ਐਕਸ਼ਨ ਲੈਣ ਦੀ ਮੰਗ ਕਰਦੇ ਹੋਏ ਸਿੱਖ ਬੁੱਧੀਜੀਵੀਆਂ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਸੰਤ ਸਮਾਜ ਅਤੇ ਦਲਿਤ ਜਥੇਬੰਦੀਆਂ ਦੇ ਅਹੁਦੇਦਾਰਾਂ, ਨੁਮਾਇੰਦਿਆਂ, ਪ੍ਰਧਾਨਾਂ, ਜਨਰਲ ਸਕੱਤਰਾਂ ਨੇ ਅੱਜ ਮੀਡੀਆ ਨੂੰ ਦਸਿਆ ਕਿ 4 ਦਿਨਾਂ ਬਾਅਦ 10 ਅਕਤੂਬਰ ਤੋਂ ਪੰਜਾਬ ਬੰਦ ਕੀਤਾ ਜਾਵੇਗਾ। ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰੋ. ਮਨਜੀਤ ਸਿੰਘ, ਸ. ਗੁਰਪ੍ਰੀਤ ਸਿੰਘ, ਡਾ. ਪਿਆਰੇ ਲਾਲ ਗਰਗ, ਦਲਿਤ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਐਸ.ਆਰ. ਲੱਧੜ ਅਤੇ ਦਲਿਤ ਜਥੇਬੰਦੀ 'ਸੰਵਿਧਾਨ ਬਚਾਉ' ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਕਿਹਾ ਕਿ 3 ਮੈਂਬਰੀ ਪੈਨਲ ਨੇ ਕੈਬਨਿਟ ਮੰਤਰੀ ਨੂੰ ਕਲੀਨ ਚਿੱਟ ਦਿਤੀ ਹੈ ਜੋ ਗ਼ੈਰ ਕਾਨੂੰਨੀ ਹੈ ਅਤੇ ਇਹ ਵੀ ਦੋਸ਼ ਲਾਇਆ ਕਿ ਮੁੱਖ ਮੰਤਰੀ ਉਸ ਨੂੰ ਬਚਾਅ ਰਹੇ ਹਨ। ਪਿਛਲੇ 13 ਸਾਲਾਂ ਯਾਨੀ 2007 ਤੋਂ 2020 ਤਕ ਮਿਲੇ ਦਲਿਤ ਵਜ਼ੀਫ਼ਿਆਂ ਦੀ ਕੁਲ 1856 ਕਰੋੜ ਦੀ ਜੱਜ ਦੁਆਰਾ ਜੁਡੀਸ਼ਲ ਇਨਕੁਆਰੀ ਕਰਾਉਣ ਦੀ ਮੰਗ ਕਰਦੇ ਹੋਏ ਇਨ੍ਹਾਂ ਨੁਮਾਇੰਦਿਆਂ ਨੇ ਦਸਿਆ ਕਿ ਇਸ ਵੱਡੇ ਘਪਲੇ ਨਾਲ ਹਜ਼ਾਰਾਂ ਦਲਿਤ ਵਿਦਿਆਰਥੀਆਂ ਦਾ ਨੁਕਸਾਨ ਹੋਇਆ ਹੈ।image