
ਸਿੱਖ ਸੰਗਠਨਾਂ ਦੇ ਭਾਰੀ ਦਬਾਅ ਨਾਲ ਇਹ ਰੀਪੋਰਟ ਜਨਤਕ ਹੋਈ
ਅੰਮ੍ਰਿਤਸਰ, 5 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ ਸੰਗਠਨਾਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰੂਹਾਂ ਵਿਚ ਅਣਮਿੱਥੇ ਸਮੇਂ ਵਿਚ ਅੰਦੋਲਨ ਲਾਉਣ ਕਰ ਕੇ ਸ਼੍ਰੋਮਣੀ ਕਮੇਟੀ ਅੱਗੇ ਝੁਕ ਗਈ ਹੈ ਅਤੇ ਉਸ ਨੇ ਪਾਵਨ ਸਰੂਪਾਂ ਦੇ ਲਾਪਤਾ ਹੋਣ ਸਬੰਧੀ ਜਥੇਦਾਰ ਅਕਾਲ ਤਖ਼ਤ ਨੂੰ ਬੇਨਤੀ ਕੀਤੀ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਜਾਂਚ ਸਿੱਖ ਜਸਟਿਸ ਅਤੇ ਇਮਾਨਦਾਰ ਹੋਰ ਅਧਿਕਾਰੀਆਂ ਤੋਂ ਦਵਾਏ। ਭਾਵੇਂ ਜਸਟਿਸ ਬੀਬੀ ਨੇ ਇਹ ਰੀਪੋਰਟ ਤੇ ਕੰਮ ਕਰਨ ਤੋਂ ਅਸਮਰੱਥਾ ਪ੍ਰਗਟਾਈ ਸੀ ਤੇ ਬਾਅਦ ਵਿਚ ਈਸ਼ਰ ਸਿੰਘ ਐਡਵੋਕੇਟ ਰਾਹੀਂ ਕਰਵਾਈ ਗਈ।
ਪੱਤਰਕਾਰ ਸੰਮੇਲਨ ਦੌਰਾਨ ਗੱਲਬਾਤ ਕਰਦੇ ਹੋਏ ਭਾਈ ਗੋਬਿੰਦ ਸਿੰਘ ਲੌਂਗੋਵਾਲ।
ਇਸ ਰੀਪੋਰਟ ਨਾਲ ਸਿੱਖ ਸੰਤੁਸ਼ਟ ਨਹੀਂ ਹੋਏ ਤੇ ਉਨ੍ਹਾਂ ਦੀ ਮੰਗ ਸੀ ਕਿ ਜਸਟਿਸ ਰਾਹੀਂ ਜਾਂਚ ਕਰਵਾਈ ਜਾਵੇ। ਇਸ ਕਰ ਕੇ ਪੰਥਕ ਸੰਗਠਨਾਂ ਨੇ ਪਿਛਲੇ ਹਫ਼ਤੇ ਤੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਅੱਗੇ ਬੈਠ ਕੇ ਸ਼ਾਂਤਮਈ ਅੰਦੋਲਨ ਸ਼ੁਰੂ ਕੀਤਾ, ਉਸ ਦਾ ਅਸਰ ਅੱਜ ਪਿਆ ਜਦ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਰੀਪਰੋਟ ਜਨਤਕ ਕਰ ਦਿਤੀ ਹੈ।
ਇਹ ਮਸਲਾ ਇਸ ਵੇਲੇ ਦੇਸ਼ ਵਿਦੇਸ਼ ਵਿਚ ਚਰਚਾ ਵਿਚ ਹੈ ਤੇ ਪਿਛਲੇ ਲੰਮੇ ਸਮੇਂ ਤੋਂ ਸਿੱਖ ਸੰਸਥਾਵਾਂ ਦੇ ਆਗੂਆਂ ਦੀ ਹਮਾਇਤ ਨਾਲ ਮੋਰਚਾ ਲਾਇਆ ਹੋਇਆ ਹੈ । ਇਸ ਮੋਰਚੇ ਪ੍ਰਤੀ ਕੋਈ ਵੀ ਸਿੱਖ ਲੀਡਰਸ਼ਿਪ ਸੰਘਰਸ਼ ਨੂੰ ਤਿੱਖਾ ਕਰਨ ਵਾਸਤੇ ਸਾਹਮਣੇ ਨਹੀਂ ਆ ਰਹੀ।