UP 'ਚ ਵਾਪਰਿਆ ਮੌਤ ਦਾ ਤਾਂਡਵ, PM ਮੋਦੀ ਦੇ ਕਫ਼ਨ 'ਚ ਆਖਰੀ ਕਿੱਲ ਸਾਬਤ ਹੋਵੇਗੀ- ਬੀਰ ਦਵਿੰਦਰ ਸਿੰਘ
Published : Oct 5, 2021, 3:58 pm IST
Updated : Oct 5, 2021, 3:58 pm IST
SHARE ARTICLE
Bir Devinder Singh
Bir Devinder Singh

'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਾਲੇ ਵੀ ਆਪਣੀ ਜ਼ਿੱਦ ਛੱਡ ਕੇ ਕਾਲੇ ਕਾਨੂੰਨ ਤੁਰੰਤ ਵਾਪਿਸ ਲੈਣੇ ਚਾਹੀਦੇ ਹਨ'

 

ਮੁਹਾਲੀ: ਲਖੀਮਪੁਰ ਦੀ ਦਿਲਕੰਬਾਊ ਘਟਨਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮੋਦੀ ਅਤੇ ਯੋਗੀ ਦੇਸ਼ ਦੇ ਕਿਸਾਨਾਂ ਨੂੰ ਕੀੜੇ-ਮਕੌੜੇ ਸਮਝਦੇ ਹਨ। ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਰਪੋਰੇਟਾਂ ਦੇ ਇਸ਼ਾਰੇ ਤੇ ਖੇਤੀਬਾੜੀ ਦੇ ਕਿੱਤੇ ਨੂੰ ਮੁਕੰਮਲ ਤੌਰ ਤੇ ਬਰਬਾਦ ਕਰਨ ਦੀ ਸਾਜਿਸ਼ ਅਧੀਨ ਲਿਆਂਦੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੁੱਧ ਦੇਸ਼ ਵਿਆਪੀ ਕਿਸਾਨ ਅੰਦੋਲਨ ਚੱਲ ਰਿਹਾ ਹੈ। ਸਾਰੇ ਦੇਸ਼ ਦਾ ਕਿਸਾਨ ਇਨ੍ਹਾਂ ਕਾਲੇ ਕਾਨੂੰਨਾਂ ਦੇ ਵਿਰੁੱਧ ਇੱਕਮੁੱਠ ਹੋ ਚੁੱਕਾ ਹੈ।

PhotoLakhimpur 

 

ਬੜੀ ਸ਼ਰਮ ਦੀ ਗੱਲ ਹੈ ਕਿ ਕਾਲੇ ਕਜਾਨੂੰਨਾਂ ਦੇ ਵਿਰੋਧ ਵਿੱਚ ਸ਼ਾਂਤਮਈ ਅੰਦੋਲਨ ਕਰਦੇ ਹੋਏ ਕਿਸਾਨਾਂ ਨੂੰ ਭਾਜਪਾ ਦੇ ਕੇਂਦਰੀ ਮੰਤਰੀ ਦੇ ਪੁੱਤਰ ਦੇ ਕਾਰਾਂ ਦੇ ਕਾਫਲੇ ਨੇ ਕੀੜੇ-ਮਕੌਫੜਿਆਂ ਵਾਂਗ ਦਰੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਲਟਾ ਉੱਤਰ ਪ੍ਰਦੇਸ਼ ਬੀਜੇਪੀ ਦੇ ਆਗੂ ਕਿਸਾਨਾਂ ਵਿਰੱਧ ਇਹ ਦੋਸ਼ ਮੜ੍ਹ ਰਹੇੁ ਹਨ ਕਿ ਅੰਦੋਲਨਕਾਰੀ ਕਿਸਾਨ ‘ਖਾਲਿਸਤਾਨੀ’ ਸਨ। ਆਪਣੇ ਜ਼ੁਰਮ ਨੂੰ ਛੁਪਾਉਣ ਲਈ ਅਜਿਹੀਆਂ ਬੇਤੁਕੀਆਂ ਗੱਲਾਂ ਕਰਨ ਨਾਲ ਬੀਜੇਪੀ ਦੇਸ਼ ਬੰਨ ਤੋੜਨ ਵਾਲੇ ਪਾਸੇ ਤੁਰੀ ਹੋਈ ਹੈ।

 

BJP leader attacks protesting farmers in Uttar Pradesh
Lakhimpur 

 

ਸਾਰਾ ਪੰਜਾਬ ਅਤੇ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ, ਬੀਜੇਪੀ ਤੋਂ ਬਿਨਾਂ ਕਿਸਾਨ ਅੰਦੋਲਨ ਦੀ ਪਿੱਠ ਤੇ ਖੜ੍ਹੀਆਂ ਹਨ। ਲਖੀਮਪੁਰ ਵਿੱਚ ਹੋਏ ਨੌਜਵਾਨ ਕਿਸਾਨਾਂ ਦੇ ਦਰਦਨਾਕ ਕਤਲ ਕਾਰਨ ਪੰਜਾਬ ਦਾ ਬੱਚਾ-ਬੱਚਾ ਤ੍ਰਾਹ-ਤ੍ਰਾਹ ਕਰ ਰਿਹਾ ਹੈ। ਲਖੀਮਪੁਰ ਵਿੱਚ ਕਤਲ ਹੋਏ ਨੌਜਵਾਨ ਕਿਸਾਨਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ, ਉਹ ਕਿਸਾਨੀ ਅੰਦੋਲਨ ਦੇ ਵੱਡੇ ਸ਼ਹੀਦ ਹਨ।

 

PM Narendra ModiPM Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਾਲੇ ਵੀ ਆਪਣੀ ਜ਼ਿੱਦ ਛੱਡ ਕੇ ਕਾਲੇ ਕਾਨੂੰਨ ਤੁਰੰਤ ਵਾਪਿਸ ਲੈਣੇ ਚਾਹੀਦੇ ਹਨ ਅਤੇ ਗਲ ਵਿੱਚ ਪੱਲਾ ਪਾ ਕੇ ਦੇਸ਼ ਦੇ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਨਹੀ ਤਾਂ ਲਖੀਮਪੁਰ ਵਿੱਚ ਵਾਪਰਿਆ ਮੌਤ ਦਾ ਤਾਂਡਵ, ਮੋਦੀ ਅਤੇ ਯੋਗੀ ਦੇ ਕਫ਼ਨ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ।

 

Bir Davinder SinghBir Davinder Singh

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement